ਡੇਰਾਬੱਸੀ (ਗੁਰਜੀਤ) : ਡੇਰਾਬੱਸੀ ਦੇ ਇਕ ਪਰਿਵਾਰ ਨੇ ਨਾਗਾਲੈਂਡ ਦੀ ਡੀਅਰ ਬੰਪਰ ਲਾਟਰੀ ’ਚ 10 ਲੱਖ ਰੁਪਏ ਦਾ ਦੂਜਾ ਇਨਾਮ ਜਿੱਤਿਆ ਹੈ। ਪਹਿਲੀ ਵਾਰ ਖ਼ਰੀਦੀ ਲਾਟਰੀ ਦੇ ਰਿਤੂ ਪਤਨੀ ਭੁਪਿੰਦਰ ਸੈਣੀ ਕੋਲ ਪੈਸੇ ਵੀ ਨਹੀਂ ਸਨ, ਸਿਰਫ਼ 500 ਰੁਪਏ ’ਚ ਖ਼ਰੀਦੀ ਗਈ ਟਿਕਟ ਲੱਕੀ ਡਰਾਅ ’ਚ ਉਨ੍ਹਾਂ ਨੂੰ 10 ਲੱਖ ਰੁਪਏ ਦਾ ਇਨਾਮ ਦੇ ਗਈ। ਇੰਨਾ ਵੱਡਾ ਇਨਾਮ ਜਿੱਤ ਕੇ ਉਹ ਫੁੱਲੇ ਨਹੀਂ ਸਮਾ ਰਹੇ, ਕਿਉਂਕਿ ਪਹਿਲੀ ਵਾਰ ਲਾਟਰੀ ਪਾਉਣ ’ਤੇ ਹੀ ਉਨ੍ਹਾਂ ਨੂੰ ਵੱਡਾ ਇਨਾਮ ਨਿਕਲਿਆ ਗਿਆ।
ਇਹ ਵੀ ਪੜ੍ਹੋ : ਮਾਛੀਵਾੜਾ ਦੇ ਨੌਜਵਾਨ ਦੀ ਸ਼ੱਕੀ ਹਾਲਾਤ 'ਚ ਮੌਤ, ਦਾਦੇ ਨੇ ਰੋ-ਰੋ ਸੁਣਾਈ ਦਰਦ ਭਰੀ ਕਹਾਣੀ
ਜਾਣਕਾਰੀ ਮੁਤਾਬਕ ਰਿਤੂ ਘਰ ਦਾ ਕੰਮ ਸੰਭਾਲਦੀ ਹੈ, ਜਦੋਂ ਕਿ ਉਸ ਦਾ ਪਤੀ ਇਕ ਪ੍ਰਾਈਵੇਟ ਕੰਪਨੀ 'ਚ ਅਕਾਊਂਟੈਂਟ ਹਨ। ਰਿਤੂ ਨੇ ਦੱਸਿਆ ਕਿ 11 ਅਕਤੂਬਰ ਦੀ ਸ਼ਾਮ ਨੂੰ ਉਹ ਆਪਣੇ ਪਤੀ ਨਾਲ ਹੈਪੀ ਲਾਟਰੀ ਦੇ ਸਟਾਲ ’ਤੇ ਚਲੇ ਗਏ। ਉੱਥੇ ਹੈਪੀ ਦੇ ਕਹਿਣ 'ਤੇ ਲਾਟਰੀ ਖ਼ਰੀਦਣ ਲੱਗੀ, ਉਸ ਕੋਲ ਸਿਰਫ 100 ਰੁਪਏ ਸਨ, ਜਦੋਂ ਕਿ 400 ਰੁਪਏ ਉਸ ਨੇ ਬਾਅਦ ’ਚ ਘਰ ਜਾ ਕੇ ਗੂਗਲ-ਪੇ ਕੀਤੇ। ਉਸ ਨੇ ਇਹ ਲਾਟਰੀ ਆਪਣੀ ਧੀ ਅਗਮਜੋਤ ਕੌਰ ਦੇ ਨਾਂ 'ਤੇ ਖ਼ਰੀਦੀ ਸੀ, ਜਿਸ ਦਾ ਡਰਾਅ ਦੁਸਹਿਰੇ ਵਾਲੇ ਦਿਨ ਐਲਾਨਿਆ ਗਿਆ।
ਇਹ ਵੀ ਪੜ੍ਹੋ : ਪੰਜਾਬ ਭਰ 'ਚ ਹਾਈਵੇਅ ਹੋ ਗਏ ਜਾਮ, ਘਰੋਂ ਨਿਕਲ ਰਹੇ ਹੋ ਤਾਂ ਜ਼ਰਾ ਪੜ੍ਹ ਲਓ ਇਹ ਖ਼ਬਰ (ਤਸਵੀਰਾਂ)
ਲਾਟਰੀ ਏਜੰਟ ਹੈਪੀ ਨੇ ਉਸ ਨੂੰ ਫੋਨ ਕਰਕੇ 10 ਲੱਖ ਰੁਪਏ ਦਾ ਇਨਾਮ ਜਿੱਤਣ ਦੀ ਖੁਸ਼ਖ਼ਬਰੀ ਦਿੱਤੀ। ਇਨਾਮ ਨਿਕਲਣ ਤੋਂ ਬਾਅਦ ਧੀ ਅਗਮਜੋਤ ਕੌਰ ਪਰਿਵਾਰ ਲਈ ਹੋਰ ਵੀ ਲੱਕੀ ਹੋ ਗਈ। ਉਨ੍ਹਾਂ ਇਨਾਮ ਰਾਸ਼ੀ ਵਿੱਚੋਂ 21 ਹਜ਼ਾਰ ਰੁਪਏ ਲਾਟਰੀ ਵਿਕਰੇਤਾ ਨੂੰ ਦੇਣ ਦਾ ਫ਼ੈਸਲਾ ਵੀ ਕੀਤਾ। ਲਾਟਰੀ ਏਜੰਟ ਹੈਪੀ ਨੇ ਦੱਸਿਆ ਕਿ ਉਸ ਦੀ ਦੁਕਾਨ ਤੋਂ ਹੁਣ ਤੱਕ ਲਾਟਰੀ ਖ਼ਰੀਦ ਕੇ ਤਿੰਨ ਵਿਅਕਤੀ ਕਰੋੜਪਤੀ ਅਤੇ ਤਿੰਨ ਵਿਅਕਤੀ ਲੱਖਪਤੀ ਬਣ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਟੈਕਸ ਕੱਟਣ ਤੋਂ ਬਾਅਦ 42 ਦਿਨਾਂ ਦੇ ਅੰਦਰ ਪਰਿਵਾਰ ਦੇ ਖ਼ਾਤੇ ’ਚ ਇਨਾਮ ਦੀ ਰਾਸ਼ੀ ਟਰਾਂਸਫਰ ਹੋ ਜਾਵੇਗੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ 'ਚ ਛੁੱਟੀ ਦਾ ਐਲਾਨ! ਸਕੂਲਾਂ-ਕਾਲਜਾਂ ਤੋਂ ਇਲਾਵਾ ਦੁਕਾਨਾਂ ਤੇ ਫੈਕਟਰੀਆਂ 'ਚ ਵੀ ਛੁੱਟੀ
NEXT STORY