ਮਾਲੇਰਕੋਟਲਾ (ਪ੍ਰਕਾਸ਼): ਪੰਜਾਬ ਵਿਚ ਭਲਕੇ ਪੰਚਾਇਤੀ ਚੋਣਾਂ ਹੋਣ ਜਾ ਰਹੀਆਂ ਹਨ। ਇਸ ਦੇ ਮੱਦੇਨਜ਼ਰ ਸਰਕਾਰ ਨੇ ਪਹਿਲਾਂ ਹੀ ਸੂਬੇ ਵਿਚ ਗਜ਼ਟਿਡ ਛੁੱਟੀ ਦਾ ਐਲਾਨ ਕੀਤਾ ਹੋਇਆ ਹੈ, ਜਿਸ ਤਹਿਤ ਸਮੂਹ ਸਕੂਲ-ਕਾਲਜ ਆਦਿ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਗਏ ਹਨ। ਹੁਣ ਮਾਲੇਰਕੋਟਲਾ ਦੇ ਸਮੂਹ ਸਰਕਾਰੀ/ ਗੈਰ ਸਰਕਾਰੀ ਦਫ਼ਤਰਾਂ, ਬੈਂਕਾਂ, ਅਦਾਰਿਆਂ, ਫੈਕਟਰੀਆਂ, ਦੁਕਾਨਾਂ ਆਦਿ ਵਿਚ 15 ਅਕਤੂਬਰ ਨੂੰ Paid Holiday ਦਾ ਐਲਾਨ ਕਰ ਦਿੱਤਾ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ - ਅੱਜ ਪੰਚਾਇਤੀ ਚੋਣਾਂ ਬਾਰੇ ਆ ਸਕਦੈ ਅਹਿਮ ਫ਼ੈਸਲਾ! 700 ਪਟੀਸ਼ਨਾਂ 'ਤੇ ਹੋਵੇਗੀ ਸੁਣਵਾਈ
ਇਸ ਸਬੰਧੀ ਮਾਲੇਰਕੋਟਲਾ ਦੀ ਜ਼ਿਲ੍ਹਾ ਮੈਜਿਸਟਰੇਟ ਡਾ. ਪੱਲਵੀ ਨੇ ਦੱਸਿਆ ਕਿ ਸੂਬੇ ਵਿਚ ਗ੍ਰਾਮ ਪੰਚਾਇਤ ਚੋਣਾਂ 15 ਅਕਤੂਬਰ ਨੂੰ ਹੋਣ ਜਾ ਰਹੀਆਂ ਹਨ। ਇਸ ਦਿਨ ਹਰੇਕ ਵੋਟਰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਨਿਰਵਿਘਨ ਕਰ ਸਕੇ, ਇਸ ਮੰਤਵ ਲਈ ਜ਼ਿਲ੍ਹੇ ਦੇ ਸਮੂਹ ਸਰਕਾਰੀ/ ਗੈਰ ਸਰਕਾਰੀ ਦਫ਼ਤਰਾਂ, ਬੈਂਕਾਂ, ਅਦਾਰਿਆਂ, ਫੈਕਟਰੀਆਂ, ਦੁਕਾਨਾਂ ਆਦਿ ਵਿਚ 15 ਅਕਤੂਬਰ 2024 ਨੂੰ ਕਮਾਈ ਛੁੱਟੀ (Paid Holiday) ਦਾ ਐਲਾਨ ਕੀਤਾ ਜਾਂਦਾ ਹੈ। ਇਸ ਛੁੱਟੀ ਦੇ ਬਦਲੇ ਕਰਮਚਾਰੀ ਦੀ ਤਨਖਾਹ ਵਿਚ ਕੋਈ ਵੀ ਕਟੌਤੀ ਨਹੀਂ ਕੀਤੀ ਜਾਵੇਗੀ।
ਇਹ ਖ਼ਬਰ ਵੀ ਪੜ੍ਹੋ - ਸਕੂਲ 'ਚ ਹੋਏ Blast! ਬੱਚਿਆਂ ਸਣੇ ਕਈਆਂ ਦੀ ਗਈ ਜਾਨ
ਉਨ੍ਹਾਂ ਦੱਸਿਆ ਕਿ ਇਹ ਛੁੱਟੀ ਰਿਪਰੈਸਟੇਸ਼ਨ ਆਫ਼ ਪੀਪਲ ਐਕਟ 1951 ਦੀ ਧਾਰਾ 135-ਬੀ, ਨੈਗੋਸ਼ੀਏਬਲ ਇਨਸਟਰੂਮੈਂਟਸ ਐਕਟ 1881, ਪੰਜਾਬ ਸੌਪਸ਼ ਐਂਡ ਕਮਰਸ਼ੀਅਲ ਇਸ਼ਟੈਬਲੈਸ਼ਮੈਂਟ ਐਕਟ 1958 (ਪੰਜਾਬ ਐਕਟ ਨੰਬਰ 15 ਆਫ 1958) ਅਤੇ ਦੀ ਫੈਕਟਰੀਜ਼ ਐਕਟ 1948 ਦੇ ਤਹਿਤ ਕੀਤੀ ਗਈ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅੱਜ ਨਾ ਜਾਇਓ PGI, ਨਹੀਂ ਬਣਾਏ ਜਾਣਗੇ ਨਵੇਂ ਮਰੀਜ਼ਾਂ ਦੇ ਕਾਰਡ
NEXT STORY