ਚੰਡੀਗੜ੍ਹ : ਚੰਡੀਗੜ੍ਹ ਦੇ ਛੱਤਬੀੜ ਜੂ 'ਚ ਇਕਲੌਤੇ ਮਗਰਮੱਛ ਦਾ ਸਾਥ ਦੇਣ ਲਈ ਜਲਦੀ ਹੀ ਮੁਰੈਨਾ ਤੋਂ 50 ਹੋਰ ਮਗਰਮੱਛ ਨੂੰ ਲਿਆਂਦਾ ਜਾ ਰਿਹਾ ਹੈ। ਜੰਗਲਾਤ ਅਤੇ ਵਾਤਵਾਰਣ ਮੰਤਰਾਲੇ ਨੇ ਇਨ੍ਹਾਂ ਮਗਰਮੱਛਾਂ ਨੂੰ ਚੰਡੀਗੜ੍ਹ ਲਿਆਉਣ ਦੀ ਮਨਜ਼ੂਰੀ ਦੇ ਦਿੱਤੀ ਹੈ। ਵਾਤਾਵਰਣ ਮੰਤਰਾਲੇ ਦੀ ਮਨਜ਼ੂਰੀ ਤੋਂ ਬਾਅਦ ਮੱਧ ਪ੍ਰਦੇਸ਼ ਸਰਕਾਰ 5 ਸਾਲ ਦੀ ਉਮਰ ਵਾਲੇ 40 ਮਾਦਾ ਅਤੇ 10 ਨਰ ਮਗਰਮੱਛ ਪੰਜਾਬ ਭੇਜ ਰਹੀ ਹੈ। ਮੱਧ ਪ੍ਰਦੇਸ਼ ਸਥਿਤ ਮੁਰੈਨਾ ਦੇ ਦੇਵਰੀ ਈਕੋ ਸੈਂਟਰ 'ਤੇ 'ਚ ਪਲ ਰਹੇ 50 ਮਗਰਮੱਛਾਂ ਨੂੰ ਪੰਜਾਬ ਦੇ ਫਿਰੋਜ਼ਪੁਰ ਇਲਾਕੇ ਦੀ ਸਤਲੁਜ ਅਤੇ ਬਿਆਨ ਨਹਿਰਾਂ 'ਚ ਭੇਜਿਆ ਜਾਵੇਗਾ ਪਰ ਇਸ ਤੋਂ ਪਹਿਲਾਂ ਇਹ ਛੱਤਬੀੜ ਚਿੜੀਆਘਰ ਦਾ ਆਕਰਸ਼ਣ ਬਣਨਗੇ। ਜੂ ਪ੍ਰਬੰਧਨ ਨੇ ਇਸ ਦੇ ਲਈ 6 ਏਕੜ 'ਚ ਤਲਾਬ ਬਣਾਇਆ ਹੈ, ਜਿੱਥੇ ਇਨ੍ਹਾਂ ਨੂੰ ਰੱਖਿਆ ਜਾਵੇਗਾ। ਚਿੜੀਆਘਰ ਦੇ ਡਾਇਰੈਕਟਰ ਐੱਮ. ਸੁਧਾਕਰ ਨੇ ਦੱਸਿਆ ਕਿ ਮੁਰੈਨਾ ਤੋਂ ਇਨ੍ਹਾਂ ਮਗਰਮੱਛਾਂ ਨੂੰ 12 ਜਾਂ 15 ਨਵੰਬਰ ਦੌਰਾਨ ਲਿਆਂਦਾ ਜਾਵੇਗਾ। ਪੂਰੀ ਸਾਵਧਾਨੀ ਨਾਲ ਮਾਹਿਰਾਂ ਦੀ ਨਿਗਰਾਨੀ 'ਚ ਇਨ੍ਹਾਂ ਨੂੰ ਛੱਤਬੀੜ ਚਿੜੀਆਘਰ ਪਹੁੰਚਾਇਆ ਜਾਵੇਗਾ।
ਅਧਿਆਪਕ ਦਲ ਦੇ ਆਗੂ ਡੀ. ਸੀ. ਨੂੰ ਮਿਲੇ
NEXT STORY