ਸ਼ੇਰਪੁਰ (ਵਿਜੈ ਕੁਮਾਰ ਸਿੰਗਲਾ) : ਕਸਬਾ ਸ਼ੇਰਪੁਰ ਦੇ ਨਾਲ ਲੱਗਦੇ ਬਲਾਕ ਸ਼ੇਰਪੁਰ ਅਧੀਨ ਪੈਂਦੇ ਪਿੰਡ ਕਾਤਰੋਂ, ਘਨੌਰੀ ਕਲਾਂ ਅਤੇ ਕਾਲਾਬੂਲਾ ਦੇ ਪਿੰਡਾਂ 'ਚ ਖੇਤਾਂ ਅੰਦਰ ਖੜੀ ਕਣਕ ਦੀ ਫਸਲ ਨੂੰ ਅੱਜ ਬਾਅਦ ਦੁਪਹਿਰ ਭਿਆਨਕ ਅੱਗ ਲੱਗ ਜਾਣ ਕਾਰਨ 50 ਕਿੱਲਿਆਂ ਤੋਂ ਵੱਧ ਕਣਕ ਦੀ ਖੜੀ ਫਸਲ ਸੜ ਕੇ ਸੁਆਹ ਹੋ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ।
ਪ੍ਰਸਿੱਧ ਪੰਜਾਬੀ ਗਾਇਕ ਦੀ ਪੁਲਸ ਨਾਲ ਹੋ ਗਈ ਤੂੰ-ਤੂੰ ਮੈਂ-ਮੈਂ! ਵੀਡੀਓ ਆਇਆ ਸਾਹਮਣੇ
ਮੌਕੇ 'ਤੇ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਬਾਅਦ ਦੁਪਹਿਰ ਇਹ ਅੱਗ ਕਾਤਰੋਂ ਪਿੰਡ ਦੇ ਨਜ਼ਦੀਕ ਇੱਕ ਖੇਤ ਵਿਚ ਲੱਗੀ ਅਤੇ ਦੇਖਦੇ ਹੀ ਦੇਖਦੇ ਅੱਗ ਨੇ ਗੰਭੀਰ ਰੂਪ ਧਾਰਨ ਕਰ ਲਿਆ ਅਤੇ ਕਾਤਰੋਂ ਘਨੌਰੀ ਕਲਾਂ, ਕਾਲਾਬੂਲਾ ਆਦਿ ਪਿੰਡਾਂ ਦੇ 50 ਕਿਲਿਆਂ ਤੋਂ ਵੱਧ ਰਕਬੇ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਅਤੇ ਚਾਰੇ ਪਾਸੇ ਕਣਕ ਦੀ ਖੜੀ ਫਸਲ ਕੁਝ ਸਮੇਂ ਵਿੱਚ ਹੀ ਸੁਆਹ ਦਾ ਰੂਪ ਧਾਰਨ ਕਰ ਗਈ। ਇਸ ਭਿਆਨਕ ਅੱਗ 'ਤੇ ਕਾਬੂ ਪਾਉਣ ਲਈ ਨਸ਼ਾ ਰੋਕੂ ਕਮੇਟੀ ਖੇੜੀ ਕਲਾਂ ਅਤੇ ਸ਼ੇਰਪੁਰ ਦੇ ਉਦਮੀ ਨੌਜਵਾਨ ਬਲਵਿੰਦਰ ਸਿੰਘ ਬਿੰਦਾ ਖੇੜੀ ਤੇ ਗੋਪੀ ਗਰੇਵਾਲ ਦੀ ਅਗਵਾਈ ਹੇਠ ਸ਼ੇਰਪੁਰ ਤੋਂ ਚਾਰ ਮਿੰਨੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਲੈ ਕੇ ਪੁੱਜੇ ਤੇ ਇਸ ਤੋਂ ਇਲਾਵਾ ਦਰਜਨ ਦੇ ਕਰੀਬ ਕਾਤਰੋਂ, ਘਨੌਰੀ ਅਤੇ ਨੇੜਲੇ ਪਿੰਡਾਂ ਤੋਂ ਮਿੰਨੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪੁੱਜੀਆਂ ਅਤੇ ਅੱਧੀ ਦਰਜਨ ਦੇ ਕਰੀਬ ਪਿੰਡਾਂ ਦੇ ਲੋਕਾਂ ਵੱਲੋਂ ਹਿੰਮਤ ਕਰ ਕੇ ਇਸ ਅੱਗ ਤੇ ਕਾਬੂ ਪਾਉਣ ਲਈ ਉਪਰਾਲਾ ਕੀਤਾ ਗਿਆ। ਜਦੋਂ ਤੱਕ ਅੱਗ ਤੇ ਕਾਬੂ ਪਾਇਆ ਉਸ ਸਮੇਂ ਤੱਕ ਭਾਰੀ ਨੁਕਸਾਨ ਹੋ ਚੁੱਕਿਆ ਸੀ। ਬੇਸ਼ੱਕ ਅੱਗ 'ਤੇ ਕਾਬੂ ਪਾਉਣ ਲਈ ਧੂਰੀ ਤੋਂ ਵੀ ਫਾਇਰ ਬ੍ਰਿਗੇਡਦਿਆਂ ਗੱਡੀਆਂ ਪੁੱਜੀਆਂ ਪਰ ਉਸ ਸਮੇਂ ਤੱਕ ਅੱਗ ਕੰਟਰੋਲ ਵਿੱਚ ਕਰ ਲਿਆ ਗਿਆ ਸੀ।
10 ਏਕੜ ਕਣਕ ਦੀ ਫਸਲ ਸੜ ਕੇ ਸੁਆਹ, ਕਿਸਾਨਾਂ ਨੇ ਕੀਤੀ ਮੁਆਵਜ਼ੇ ਦੀ ਮੰਗ
ਇੱਥੇ ਇਹ ਗੱਲ ਜ਼ਿਕਰਯੋਗ ਹੈ ਕਿ ਨਸ਼ਾ ਰੋਕੂ ਕਮੇਟੀ ਖੇੜੀ ਕਲਾ ਅਤੇ ਸ਼ੇਰਪੁਰ ਦੇ ਨੌਜਵਾਨਾਂ ਵੱਲੋਂ ਲਗਾਤਾਰ ਜਦੋਂ ਵੀ ਕਿਤੇ ਅੱਗ ਲੱਗਣ ਦੀ ਘਟਨਾ ਵਾਪਰਦੀ ਹੈ ਤਾਂ ਸਭ ਤੋਂ ਪਹਿਲਾਂ ਉਪਰਾਲਾ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਦੀ ਟੀਮ ਮਿੰਨੀ ਫਾਇਰ ਬ੍ਰਿਗੇਡ ਲੈ ਕੇ ਘਟਨਾ ਸਥਾਨ 'ਤੇ ਪਹੁੰਚ ਜਾਂਦੀ ਹੈ ਜਿਸ ਕਾਰਨ ਵੱਡੇ ਨੁਕਸਾਨ ਹੋਣ ਤੋਂ ਬਚ ਜਾਂਦੇ ਹਨ। ਅੱਜ ਵੀ ਨਸ਼ਾ ਰੋਕੂ ਕਮੇਟੀ ਦੀ ਟੀਮ ਮੈਂਬਰਾਂ ਵੱਲੋਂ ਸ਼ਲਾਘਾਯੋਗ ਭੂਮਿਕਾ ਨਿਭਾਈ ਗਈ ਹੈ, ਇੱਥੇ ਇਹ ਗੱਲ ਜ਼ਿਕਰਯੋਗ ਹੈ ਕਿ ਕਿਹੜੇ-ਕਿਹੜੇ ਕਿਸਾਨਾਂ ਦਾ ਕਿੰਨੇ ਰਕਬੇ ਦਾ ਨੁਕਸਾਨ ਹੋਇਆ ਹੈ। ਇਸ ਸਬੰਧੀ ਅਜੇ ਤੱਕ ਕੋਈ ਪੁਸ਼ਟੀ ਨਹੀਂ ਹੋ ਸਕੀ ਪਰ ਘਟਨਾ ਸਥਾਨ 'ਤੇ ਪਹੁੰਚੇ ਲੋਕਾਂ ਅਨੁਸਾਰ ਤਿੰਨੇ ਪਿੰਡਾਂ ਦੇ ਕਿਸਾਨਾਂ ਦੀ 50 ਕਿੱਲਿਆਂ ਤੋਂ ਵੱਧ ਕਣਕ ਦੀ ਖੜੀ ਫਸਲ ਸੜ ਕੇ ਸਵਾਹ ਹੋ ਚੁੱਕੀ ਹੈ। ਖਬਰ ਲਿਖੇ ਜਾਣ ਤੱਕ ਕਿਸਾਨਾਂ ਦੇ ਨਾਂ ਅਤੇ ਰਕਬੇ ਦੇ ਪੂਰੇ ਵੇਰਵੇ ਪ੍ਰਾਪਤ ਨਹੀਂ ਹੋ ਸਕੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪ੍ਰਸਿੱਧ ਪੰਜਾਬੀ ਗਾਇਕ ਦੀ ਪੁਲਸ ਨਾਲ ਹੋ ਗਈ ਤੂੰ-ਤੂੰ ਮੈਂ-ਮੈਂ! ਵੀਡੀਓ ਆਇਆ ਸਾਹਮਣੇ
NEXT STORY