ਹੁਸ਼ਿਆਰਪੁਰ (ਅਮਰੀਕ) : ਪੰਜਾਬੀ ਦੀ ਕਹਾਵਤ ਹੈ 'ਜਦੋਂ ਰੱਬ ਦਿੰਦਾ ਹੈ, ਛੱਪੜ ਫਾੜ ਕੇ ਦਿੰਦਾ ਹੈ।' ਅਜਿਹਾ ਹੀ ਕੁਝ ਹੋਇਆ ਹੈ ਮੁਕੇਰੀਆਂ ਦੇ ਰਹਿਣ ਵਾਲੇ ਤਰਸੇਮ ਰਾਮ ਮੱਖਣ ਨਾਲ, ਜਿਨ੍ਹਾਂ ਦੀ ਲਾਟਰੀ ਨਿਕਲਣ ਨਾਲ ਕਿਸਮਤ ਹੀ ਬਦਲ ਗਈ ਹੈ। ਤਰਸੇਮ ਰਾਮ ਮੱਖਣ ਦੇ ਘਰ 'ਚ ਖੁਸ਼ੀ ਦਾ ਮਾਹੌਲ ਪਾਇਆ ਹੈ। ਮੱਖਣ ਦੀ 50 ਲੱਖ ਦੀ ਲਾਟਰੀ ਨਿਕਲਣ ਨਾਲ ਹੁਣ ਉਨ੍ਹਾਂ ਦੀ ਕਿਸਮਤ ਹੀ ਬਦਲ ਗਈ ਹੈ। ਘਰ 'ਚ ਵਧਾਈਆਂ ਦੇਣ ਵਾਲਿਆਂ ਦਾ ਤਾਂਤਾਂ ਲੱਗਾ ਹੋਇਆ ਹੈ।
ਤਰਸੇਮ ਲਾਲ ਮੱਖਣ ਨੇ ਦੱਸਿਆ ਕਿ ਪਹਿਲਾਂ ਉਸ ਨੇ ਆਪਣੇ ਨਾਂ 'ਤੇ ਲਾਟਰੀਆਂ 'ਤੇ ਬਹੁਤ ਪੈਸਾ ਖਰਾਬ ਕੀਤਾ ਪਰ ਇਹ ਲਾਟਰੀ ਉਸ ਨੇ ਆਪਣੀ ਘਰਵਾਲੀ ਦੇ ਨਾਂ 'ਤੇ ਪਾਈ ਤਾਂ ਨਿਕਲ ਗਈ। ਉਸ ਦੇ ਘਰ ਦੀ ਹਾਲਤ ਕੋਈ ਬਹੁਤੀ ਚੰਗੀ ਨਹੀਂ ਹੈ, ਹੁਣ ਉਸ ਦੀ ਲਾਟਰੀ ਨਿਕਲੀ ਹੈ, ਉਸ ਨਾਲ ਉਹ ਆਪਣੇ ਕੰਮ ਨੂੰ ਵਧਾਏਗਾ।
ਇਹ ਵੀ ਪੜ੍ਹੋ : ਸੂਬੇ ’ਚ ਉਦਯੋਗਿਕ ਵਿਕਾਸ ਨੂੰ ਬੜ੍ਹਾਵਾ ਦੇਣ ਲਈ CM ਮਾਨ 11 ਤੋਂ 18 ਸਤੰਬਰ ਤੱਕ ਕਰਨਗੇ ਜਰਮਨੀ ਦਾ ਦੌਰਾ
ਨੋਟ - ਇਸ ਖ਼ਬਰ ਬਾਰੇ ਆਪਣੇ ਵਿੱਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਚੀਮਾ ਵੱਲੋਂ ਮਾਲ ਪਟਵਾਰੀਆਂ ਤੇ ਕਾਨੂੰਗੋ ਨੂੰ ਉਨ੍ਹਾਂ ਦੇ ਮੁੱਖ ਮੁੱਦਿਆਂ ਦੇ ਜਲਦੀ ਹੱਲ ਦਾ ਭਰੋਸਾ
NEXT STORY