ਝਬਾਲ/ ਬੀੜ ਸਾਹਿਬ (ਲਾਲੂਘੁੰਮਣ/ਰਾਜਿੰਦਰ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਦਿਸ਼ਾ-ਨਿਰਦੇਸ਼ਾਂ 'ਤੇ ਵਾਤਾਵਰਨ ਦੀ ਸ਼ੁੱਧਤਾ ਲਈ ਮਾਝੇ ਦੇ ਪ੍ਰਸਿੱਧ ਧਾਰਮਿਕ ਅਸਥਾਨ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਤੋਂ ਬੀਤੇ ਦਿਨੀਂ ਬੂਟੇ ਲਾਉਣ ਦੀ ਅਰੰਭ ਕੀਤੀ ਗਈ ਮੁਹਿੰਮ ਸੰਪੰਨ ਕਰ ਲਈ ਗਈ ਹੈ। ਜਾਣਕਾਰੀ ਦਿੰਦਿਆਂ ਗੁਰਦੁਆਰਾ ਬੀੜ ਸਾਹਿਬ ਦੇ ਮੈਨੇਜਰ ਜਥੇਦਾਰ ਜਗਜੀਤ ਸਿੰਘ ਸਾਂਘਣਾ ਨੇ ਦੱਸਿਆ ਕਿ ਗੁਰਦੁਆਰਾ ਬੀੜ ਸਾਹਿਬ ਦੇ ਮੁੱਖ ਮਾਰਗ ਠੱਠਾ, ਬਘਿਆੜੀ ਮਾਰਗ ਅਤੇ ਗੁਰਦੁਆਰਾ ਸੰਨ ਸਾਹਿਬ ਛੇਹਰਟਾ ਮਾਰਗ 'ਤੇ ਕਰੀਬ 5000 ਹਜ਼ਾਰ ਬੂਟੇ ਸੜਕ ਦੇ ਦੋਵੇਂ ਪਾਸੇ ਲਾਏ ਗਏ ਹਨ 'ਤੇ ਆਉਣ ਵਾਲੇ ਸਮੇਂ 'ਚ ਇਨ ਬੂਟਿਆਂ ਨਾਲ ਗੁ. ਬੀੜ ਸਾਹਿਬ ਦੇ ਮਾਰਗਾਂ 'ਤੇ ਹਰਿਆਲੀ ਛਾਏਗੀ। ਉਨ੍ਹਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਾਤਾਵਰਨ ਦੀ ਸ਼ੁੱਧਤਾ ਲਈ ਰੁੱਖ ਲਾਉਣ ਦੀ ਮੁਹਿੰਮ ਦੀ ਪ੍ਰਸ਼ੰਸ਼ਾ ਕਰਦਿਆਂ ਕਿਹਾ ਕਿ ਰੁੱਖ, ਮਨੁੱਖ ਦੀ ਨਿਰੋਈ ਜ਼ਿੰਦਗੀ ਦਾ ਸ਼ਰੋਤ ਹਨ ਅਤੇ ਹਰ ਮਨੁੱਖ ਵੱਲੋਂ ਦੂਸ਼ਿਤ ਹੋ ਰਹੇ ਵਾਤਾਵਰਨ ਨੂੰ ਬਚਾਉਣ ਲਈ ਰੁੱਖ ਲਾਉਣ ਲਈ ਵੱਧ ਤੋਂ ਵੱਧ ਯਤਨ ਕੀਤੇ ਜਾਣ। ਉਨ੍ਹਾਂ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਲਗਾਏ ਜਾ ਰਹੇ ਇਨ੍ਹਾਂ ਬੂਟਿਆਂ ਦੀ ਸਾਂਭ ਸੰਭਾਲ ਲਈ ਸਹਿਯੋਗ ਦਿੱਤਾ ਜਾਵੇ। ਇਸ ਸਮੇਂ ਐਡੀਸ਼ਨਲ ਮੈਨੇਜਰ ਸਤਨਾਮ ਸਿੰਘ ਝਬਾਲ, ਸਰਪੰਚ ਸ਼ਾਮ ਸਿੰਘ ਕੋਟ ਅਤੇ ਹਰਜਿੰਦਰ ਸਿੰਘ ਨੰਬਰਦਾਰ ਆਦਿ ਹਾਜ਼ਰ ਸਨ।
ਸਫਾਈ ਕਰਮਚਾਰੀਆਂ ਦੇ ਕੌਮੀ ਕਮਿਸ਼ਨ ਦੇ ਉਪ ਚੇਅਰਮੈਨ ਬਣੇ ਹੰਸ ਰਾਜ ਹੰਸ (ਵੀਡੀਓ)
NEXT STORY