ਕਪੂਰਥਲਾ/ਸੁਲਤਾਨਪੁਰ ਲੋਧੀ— ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਮਾਗਮਾਂ ਦੀ ਸ਼ੁਰੂਆਤ 1 ਨਵੰਬਰ ਤੋਂ ਸੁਲਤਾਨਪੁਰ ਲੋਧੀ ਵਿਖੇ ਹੋ ਚੁੱਕੀ ਹੈ। ਇਹ ਸਮਾਗਮ 13 ਨਵੰਬਰ ਤੱਕ ਜਾਰੀ ਰਹਿਣਗੇ। 550ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਸੰਗਤਾਂ 'ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਇਸ ਪ੍ਰਕਾਸ਼ ਪੁਰਬ ਨੂੰ ਸ਼ਰਧਾਲੂ ਆਪਣੇ-ਆਪਣੇ ਤਰੀਕੇ ਦੇ ਨਾਲ ਮਨਾ ਰਹੇ ਹਨ। ਇਸੇ ਤਹਿਤ ਇਕ ਸਿੱਖ ਅਧਿਆਪਕ ਇਕ ਅਲੌਕਿਕ ਪੇਂਟਿੰਗ ਲੈ ਕੇ ਸੁਲਤਾਨਪੁਰ ਲੋਧੀ 'ਚ ਪਹੁੰਚਿਆ ਹੈ ਅੱਖਰਕਾਰੀ 'ਚ ਮਾਹਿਰ ਅੰਮ੍ਰਿਤਸਰ ਦੇ ਰਿਟਾਇਰਡ ਅਤੇ ਸੁਲਤਾਨਪੁਰ ਲੋਧੀ ਦੇ ਰਹਿਣ ਵਾਲੇ ਮਾਸਟਰ ਜਸਬੀਰ ਸਿੰਘ ਨੇ 550 ਲਿਖੀ ਇਕ ਅਜਿਹੀ ਪੇਂਟਿੰਗ ਬਣਾਈ ਹੈ, ਜਿਸ 'ਚ ਜਪੁਜੀ ਸਾਹਿਬ ਦਾ ਪਾਠ ਬੜੇ ਹੀ ਸੁਨਹਿਰੀ ਅੱਖਰਾਂ 'ਚ ਲਿਖਿਆ ਹੋਇਆ ਹੈ। ਇਹ ਪੇਂਟਿੰਗ ਸਾਰਿਆਂ ਦੀ ਖਿੱਚ ਦਾ ਕੇਂਦਰ ਬਣੀ ਹੋਈ ਹੈ।
'ਜਗ ਬਾਣੀ' ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਸੈਂਟਰ ਹੈੱਡ ਟੀਚਰ ਸਿੱਖਿਆ ਵਿਭਾਗ ਤੋਂ ਰਿਟਾਇਰਡ ਹੋਣ ਤੋਂ ਬਾਅਦ ਉਹ ਇਥੇ ਸੁਲਤਾਨਪੁਰ ਲੋਧੀ ਵਿਖੇ ਨਿਰਮਲ ਕੁਟੀਆ ਸੀਚੇਵਾਲ 'ਚ ਸੇਵਾ ਸ਼ੁਰੂ ਕਰ ਦਿੱਤੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪੇਂਟਿੰਗ ਬਣਾਉਣ ਦਾ ਕਾਫੀ ਸ਼ੌਕ ਹੈ ਅਤੇ ਉਹ ਹੁਣ ਤੱਕ ਵੱਖ-ਵੱਖ ਕਲਾਕਾਰਾਂ, ਲੇਖਕਾਂ ਦੇ ਲਿਖੇ ਹੋਏ ਵਧੀਆ ਕਥਨ ਬਣਾ ਚੁੱਕੇ ਹਨ। ਪਿੰਡਾਂ 'ਚ ਕਈ ਤਰ੍ਹਾਂ ਦੀਆਂ ਪੇਂਟਿੰਗ ਬਣਾ ਚੁੱਕੇ ਹਨ।
550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਤਿਆਰ ਕੀਤੀ ਗਈ ਇਹ ਪੇਂਟਿੰਗ ਕਰੀਬ 10-12 ਦਿਨਾਂ 'ਚ ਤਿਆਰ ਕਰ ਲਈ ਸੀ। ਦੋ ਦਿਨਾਂ ਮਾਤਰਾਵਾਂ ਨੂੰ ਸੁਧਾਰਨ 'ਚ ਲੱਗੇ ਹਨ। ਦੱਸ ਦੇਈਏ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਬੜੀ ਹੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ।
ਕਰਜ਼ੇ ਤੋਂ ਪਰੇਸ਼ਾਨ ਕਿਸਾਨ ਨੇ ਜ਼ਹਿਰੀਲੀ ਦਵਾਈ ਨਿਗਲੀ, ਮੌਤ
NEXT STORY