ਬਰਨਾਲਾ, (ਵਿਵੇਕ ਸਿੰਧਵਾਨੀ)- ਜ਼ਿਲਾ ਬਰਨਾਲਾ ’ਚ ਅੱਜ ਕੋਰੋਨਾ ਵਾਇਰਸ ਦੇ 59 ਕੇਸ ਸਾਹਮਣੇ ਆਏ ਹਨ ਜਦੋਂਕਿ ਇਕ ਮਰੀਜ਼ ਦੀ ਮੌਤ ਹੋ ਗਈ। ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਗੁਰਵਿੰਦਰ ਵੀਰ ਸਿੰਘ ਨੇ ਦੱਸਿਆ ਕਿ ਸਿਟੀ ਬਰਨਾਲਾ ’ਚ 30, ਬਲਾਕ ਧਨੌਲਾ ’ਚ 7 , ਬਲਾਕ ਤਪਾ ’ਚ 17 ਅਤੇ ਬਲਾਕ ਮਹਿਲ ਕਲਾਂ ’ਚੋਂ 5 ਕੇਸ ਸਾਹਮਣੇ ਆਏ ਹਨ। ਜਦੋਂਕਿ ਬਲਾਕ ਧਨੌਲਾ ’ਚ ਇਕ ਮਰੀਜ਼ ਦੀ ਮੌਤ ਹੋ ਗਈ ਮੌਤਾਂ ਦੀ ਗਿਣਤੀ ਵੱਧ ਕੇ 14 ਹੋ ਗਈ ਹੈ। ਇਨ੍ਹਾਂ ’ਚੋਂ ਦੋ ਕੇਸ ਵਿਦੇਸ਼ ਦੀ ਯਾਤਰਾ ਕਰ ਕੇ ਵਾਪਸ ਆਏ ਵਿਅਕਤੀਆਂ ਦੇ ਹਨ ਜਦੋਂਕਿ ਚਾਰ ਕੇਸ ਜ਼ਿਲਾ ਜੇਲ ’ਚੋਂ ਆਏ ਹਨ ਦੋ ਪੁਲਸ ਕਰਮਚਾਰੀ ਵੀ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ।
ਭਵਾਨੀਗੜ੍ਹ ’ਚ ਕੋਰੋਨਾ ਦੇ 6 ਮਰੀਜ਼ ਆਏ ਸਾਹਮਣੇ
ਬੁੱਧਵਾਰ ਨੂੰ ਬਲਾਕ ਭਵਾਨੀਗੜ੍ਹ ’ਚ 6 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਇਸ ਸਬੰਧੀ ਡਾ. ਪ੍ਰਵੀਨ ਕੁਮਾਰ ਗਰਗ ਸੀਨੀਅਰ ਮੈਡੀਕਲ ਅਫ਼ਸਰ ਸਰਕਾਰੀ ਹਸਪਤਾਲ ਭਵਾਨੀਗੜ੍ਹ ਨੇ ਪੁਸ਼ਟੀ ਕਰਦਿਆਂ ਦੱਸਿਆ ਕਿ ਮਰੀਜ਼ਾਂ ਨੂੰ ਜ਼ਿਲੇ ’ਚ ਸਥਿਤ ਵੱਖ-ਵੱਖ ਕੋਵਿਡ-19 ਆਈਸੋਲੇਸ਼ਨ ਕੇਅਰ ਸੈਂਟਰਾਂ ’ਚ ਸ਼ਿਫਟ ਕੀਤਾ ਜਾ ਰਿਹਾ ਹੈ ਅਤੇ ਇਨ੍ਹਾਂ ਦੇ ਸੰਪਰਕ ’ਚ ਆਉਣ ਵਾਲੇ ਸ਼ੱਕੀ ਲੋਕਾਂ ਦੀ ਕੰਟਕੈਟ ਟਰੈਸਿੰਗ ਕੀਤੀ ਜਾ ਰਹੀ ਹੈ।
ਪਾਜ਼ੇਟਿਵ ਮਰੀਜ਼ਾਂ ਦੀ ਸੂਚੀ :
ਮਨੋਜ ਕੁਮਾਰ
ਸੁਖਪਾਲ ਕੌਰ
ਸੁਨੀਤਾ ਰਾਣੀ
ਬਲਵੰਤ ਸਿੰਘ
ਬੀਰੂ ਕੁਮਾਰ
ਵਾਨੇਸ਼ ਕੁਮਾਰ
ਨਗਰ ਪੰਚਾਇਤ ਦੇ 4 ਸਫਾਈ ਕਰਮਚਾਰੀ ਤੇ ਇਕ ਚੌਂਕੀਦਾਰ ਕੋਰੋਨਾ ਦੀ ਲਪੇਟ ’ਚ
ਕੋਰੋਨਾ ਮਹਾਮਾਰੀ ਦਾ ਕਹਿਰ ਦਿਨੋਂ-ਦਿਨ ਵਧਦਾ ਹੀ ਜਾ ਰਿਹਾ ਹੈ , ਅੱਜ ਸ਼ਹਿਰ ’ਚ 5 ਵਿਅਕਤੀਆਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਜਿਨ੍ਹਾਂ ’ਚੋਂ ਇਕ ਵਿਅਕਤੀ ਨੂੰ ਸਿਹਤ ਵਿਭਾਗ ਨੇ ਇਲਾਜ ਲਈ ਸੰਗਰੂਰ ਤੇ ਚਾਰ ਨੂੰ ਘਾਬਦਾਂ ਹਸਪਤਾਲ ਭੇਜ ਦਿੱਤਾ ਹੈ।
ਐੱਸ. ਐੱਮ. ਓ. ਦਿੜ੍ਹਬਾ ਡਾ. ਆਰਤੀ ਪਾਂਡਵ ਨੇ ਦੱਸਿਆ ਕਿ 17 ਅਗਸਤ ਨੂੰ ਸ਼ਹਿਰ ਦੇ 83 ਲੋਕਾਂ ਦੇ ਕੋਰੋਨਾ ਸੈਂਪਲ ਲੈ ਕੇ ਟੈਸਟ ਲਈ ਭੇਜੇ ਸਨ ਜਿੰਨਾ ’ਚੋਂ ਅੱਜ ਨਾਹਰ ਸਿੰਘ, ਪੱਪੂ ਸਿੰਘ, ਭੋਲਾ ਸਿੰਘ ਅਤੇ ਕਰਨੈਲ ਸਿੰਘ ਸਾਰੇ ਵਾਸੀ ਦਿੜ੍ਹਬਾ ਜੋ ਕਿ ਨਗਰ ਪੰਚਾਇਤ ਦੇ ਸਫਾਈ ਕਰਮਚਾਰੀ ਹਨ ਅਤੇ ਨੀਰਜ ਕੁਮਾਰ ਪ੍ਰਵਾਸੀ ਹੈ ਜੋ ਕਿ ਦਿੜ੍ਹਬਾ ਵਿਖੇ ਚੌਂਕੀਦਾਰ ਦੀ ਨੌਕਰੀ ਕਰਦਾ ਹੈ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ।
‘ਢੱਡੇਵਾੜਾ’ ਦਾ ਦੁਕਾਨਦਾਰ ਕੋਰੋਨਾ ਪਾਜ਼ੇਟਿਵ
ਪਿੰਡ ਢੱਡੇਵਾੜਾ ’ਚ ਦੁਕਾਨ ਕਰਦੇ ਇਕ ਵਿਅਕਤੀ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ ਹੈ, ਜਿਸਦਾ ਟੈਸਟ ਸਬ ਸੈਂਟਰ ਸ਼ੇਰਵਾਨੀ ਕੋਟ ਵਿਖੇ ਹੋਇਆ ਸੀ। ਜਾਣਕਾਰੀ ਅਨੁਸਾਰ ਇਹ ਵਿਅਕਤੀ ਮੁਹੰਮਦ ਅਫਰੋਜ ਜੋ ਮਾਲੇਰਕੋਟਲਾ ਦਾ ਰਹਿਣਵਾਲਾ ਹੈ ਜੋ ਇਸ ਪਿੰਡ ’ਚ ਦੁਕਾਨ ਕਰਦਾ ਹੈ। ਰਿਪੋਰਟ ਆਉਣ ਉਪਰੰਤ ਸਿਹਤ ਵਿਭਾਗ ਦੀ ਟੀਮ ਵੱਲੋਂ ਉਸਨੂੰ ਕੋਵਿਡ ਕੇਅਰ ਸੈਂਟਰ ’ਚ ਭੇਜ ਦਿੱਤਾ ਗਿਆ ਹੈ।
ਅਕਾਲੀਆਂ ਤੇ ਆਮ ਆਦਮੀ ਪਾਰਟੀ ਦੋਵਾਂ ਨੂੰ ਲੋਕਾਂ ਦੀ ਕੋਈ ਪ੍ਰਵਾਹ ਨਹੀਂ : ਕੈਪਟਨ
NEXT STORY