ਲੁਧਿਆਣਾ (ਵਿੱਕੀ)- ਪੰਜਾਬ ’ਚ 21 ਦਸੰਬਰ ਨੂੰ ਨਗਰ ਨਿਗਮ ਚੋਣਾਂ ਹੋਣ ਜਾ ਰਹੀਆਂ ਹਨ, ਜਿਸ ਬਾਰੇ ਚੋਣ ਕਮਿਸ਼ਨ ਵਲੋਂ ਐਲਾਨ ਕਰ ਦਿੱਤਾ ਗਿਆ ਹੈ। ਇਸ ਐਲਾਨ ਤੋਂ ਬਾਅਦ ਸਾਲ 2024 ’ਚ ਪੰਜਾਬ ’ਚ ਹੋਣ ਵਾਲੀਆਂ ਇਹ 5ਵੀਂਆਂ ਚੋਣਾਂ ਹੋਣਗੀਆਂ।
ਹੁਣ ਜੇਕਰ ਅਤੀਤ ’ਤੇ ਝਾਤੀ ਮਾਰੀਏ ਤਾਂ ਪੰਜਾਬ ’ਚ ਪਿਛਲੇ 6 ਮਹੀਨੇ ਚੋਣ ਹਲਚਲ ਨਾਲ ਭਰੇ ਹੋਏ ਹਨ। ਲਗਾਤਾਰ ਹੋ ਰਹੀਆਂ ਇਨ੍ਹਾਂ ਚੋਣਾਂ ਨੇ ਜਿਥੇ ਸਿਆਸੀ ਪਾਰਟੀਆਂ ਦੀਆਂ ਸਰਗਰਮੀਆਂ ਨੂੰ ਸਿਖਰਾਂ ’ਤੇ ਪਹੁੰਚਾ ਦਿੱਤਾ ਹੈ, ਉਥੇ ਹੀ ਆਮ ਜਨਤਾ ਅਤੇ ਪ੍ਰਸ਼ਾਸਨ ’ਤੇ ਵੀ ਇਸ ਦਾ ਡੂੰਘਾ ਅਸਰ ਪਿਆ ਹੈ।
ਇਹ ਵੀ ਪੜ੍ਹੋ- ਰੂਸ-ਯੂਕ੍ਰੇਨ ਦੀ ਜੰਗ ਦੌਰਾਨ 'ਮੌਤ ਦੇ ਮੂੰਹ' ਚੋਂ ਨਿਕਲ ਆਇਆ ਨੌਜਵਾਨ, ਬਿਆਨ-ਏ-ਹਾਲ ਸੁਣ ਕੰਬ ਜਾਵੇਗੀ ਰੂਹ
ਜੇਕਰ ਇਸ ਸਾਲ ਹੋਈਆਂ ਚੋਣਾਂ ਦੀ ਗੱਲ ਕਰੀਏ ਤਾਂ ਇਸ ਦੀ ਸ਼ੁਰੂਆਤ ਜੂਨ ਮਹੀਨੇ ’ਚ ਹੋਈਆਂ ਲੋਕ ਸਭਾ ਚੋਣਾਂ ਨਾਲ ਹੋਈ ਸੀ, ਜਿਸ ਦੇ ਮੱਦੇਨਜ਼ਰ 1 ਜੂਨ ਨੂੰ ਪੰਜਾਬ ਦੀਆਂ ਸਾਰੀਆਂ 13 ਸੀਟਾਂ ’ਤੇ ਵੋਟਿੰਗ ਹੋਈ ਸੀ। ਇਸ ਤੋਂ ਬਾਅਦ 10 ਜੁਲਾਈ ਨੂੰ ਜਲੰਧਰ ਵਿਧਾਨ ਸਭਾ ਪੱਛਮੀ ਦੀ ਉਪ-ਚੋਣ ਹੋਈ, ਜਿਸ ਦਾ ਨਤੀਜਾ 13 ਜੁਲਾਈ ਨੂੰ ਆਇਆ। ਇਸ ਚੋਣ ਨੂੰ ਸਿਰਫ਼ 2 ਮਹੀਨੇ ਹੀ ਹੋਏ ਸਨ ਕਿ ਪੰਜਾਬ ’ਚ ਪੰਚਾਇਤੀ ਚੋਣਾਂ ਦਾ ਐਲਾਨ 15 ਅਕਤੂਬਰ ਨੂੰ ਹੋ ਗਿਆ।
ਇਸ ਦੇ ਮੁਕੰਮਲ ਹੁੰਦੇ ਸਾਰ ਹੀ 20 ਨਵੰਬਰ ਨੂੰ 4 ਵਿਧਾਨ ਸਭਾ ਸੀਟਾਂ ਡੇਰਾ ਬਾਬਾ ਨਾਨਕ, ਗਿੱਦੜਬਾਹਾ, ਬਰਨਾਲਾ ਅਤੇ ਚੱਬੇਵਾਲ ’ਚ ਉਪ-ਚੋਣਾਂ ਹੋਈਆਂ। ਹੁਣ ਐਤਵਾਰ ਨੂੰ ਚੋਣ ਕਮਿਸ਼ਨ ਨੇ ਲੰਬੇ ਸਮੇਂ ਤੋਂ ਲਟਕ ਰਹੀਆਂ ਨਗਰ ਨਿਗਮਾਂ ਅਤੇ ਨਗਰ ਕੌਂਸਲਾਂ ਦੀਆਂ ਚੋਣਾਂ 21 ਦਸੰਬਰ ਨੂੰ ਕਰਵਾਉਣ ਦਾ ਐਲਾਨ ਕਰ ਦਿੱਤਾ ਹੈ।
ਇਹ ਵੀ ਪੜ੍ਹੋ- ਪੰਜਾਬ ਸਿੱਖਿਆ ਵਿਭਾਗ ਵੱਲੋਂ ਹੁਕਮ ਜਾਰੀ ; ਅੱਜ ਤੇ ਭਲਕੇ ਸਕੂਲਾਂ 'ਚ ਮਨਾਇਆ ਜਾਵੇਗਾ 'ਮੈਗਾ ਅਪਾਰ ਦਿਵਸ'
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ ਸਿੱਖਿਆ ਵਿਭਾਗ ਵੱਲੋਂ ਹੁਕਮ ਜਾਰੀ ; ਅੱਜ ਤੇ ਭਲਕੇ ਸਕੂਲਾਂ 'ਚ ਮਨਾਇਆ ਜਾਵੇਗਾ 'ਮੈਗਾ ਅਪਾਰ ਦਿਵਸ'
NEXT STORY