ਮੁੱਲਾਂਪੁਰ ਦਾਖਾ (ਕਾਲੀਆ) : ਥਾਣਾ ਦਾਖਾ ਪੁਲਸ ਨੇ ਜਤਿਨ ਜੈਨ ਪੁੱਤਰ ਰਾਜਿੰਦਰ ਜੈਨ ਵਾਸੀ ਗੁਰੂ ਨਾਨਕ ਕਾਲੋਨੀ ਸੰਗਰੂਰ ਦੇ ਬਿਆਨਾਂ ’ਤੇ ਜਾਅਲੀ ਇੰਤਕਾਲ ਕਰਨ ਦੇ ਦੋਸ਼ ’ਚ ਪਟਵਾਰੀ ਸਤਿੰਦਰਪਾਲ ਸਿੰਘ ਸਮੇਤ ਮੁਖਤਿਆਰ ਸਿੰਘ, ਗੁਰਦੇਵ ਸਿੰਘ, ਬੰਤ ਸਿੰਘ, ਸੰਤ ਸਿੰਘ ਬੇਟੇ ਦਿਆਲ ਸਿੰਘ ਵਾਸੀ ਪਿੰਡ ਦੇਵਤਵਾਲ ਅਤੇ ਇੰਦਰਜੀਤ ਸਿੰਘ ਪੁੱਤਰ ਅੱਤਰ ਸਿੰਘ ਡਾਇਰੈਕਟਰ ਡ੍ਰੀਮਲੈਂਡ ਪ੍ਰਾਜੈਕਟਸ ਵਾਸੀ ਲੁਧਿਆਣਾ ਵਿਰੁੱਧ ਧੋਖਾਦੇਹੀ ਕਰਨ ’ਤੇ ਜ਼ੇਰੇ ਧਾਰਾ 420, 466, 468, 471, 120-ਬੀ ਤਹਿਤ ਕੇਸ ਦਰਜ ਕੀਤਾ ਹੈ।
ਇਹ ਵੀ ਪੜ੍ਹੋ : Friendship ਤੋਂ ਇਨਕਾਰ ਕਰਨ 'ਤੇ ਸਿਰਫ਼ਿਰੇ ਆਸ਼ਿਕ ਨੇ ਛੱਤ ਤੋਂ ਥੱਲੇ ਸੁੱਟੀ ਕੁੜੀ
ਜਾਂਚ ਅਧਿਕਾਰੀ ਏ. ਐੱਸ. ਆਈ. ਸੁਰਿੰਦਰ ਸਿੰਘ ਨੇ ਦੱਸਿਆ ਕਿ ਜਤਿਨ ਜੈਨ ਨੇ ਆਪਣੇ ਬਿਆਨਾਂ ’ਚ ਦੋਸ਼ ਲਾਇਆ ਸੀ ਕਿ ਰਿਟਾਇਰਡ ਪਟਵਾਰੀ ਸਤਿੰਦਰਪਾਲ ਸਿੰਘ ਦੀ ਮਿਲੀਭੁਗਤ ਨਾਲ ਜਾਅਲੀ ਫਰਦ ਬਣਾ ਕੇ ਜਾਅਲੀ ਇੰਤਕਾਲ ਰਾਹੀਂ ਜ਼ਮੀਨ ਮੁਖਤਿਆਰ ਸਿੰਘ ਵਗੈਰਾ ਦੇ ਨਾਂ ਕਰਵਾ ਕੇ ਇਕ ਰਜਿਸਟਰੀ ਉਕਤ ਵਿਅਕਤੀਆਂ ਨੇ ਆਪਣੇ ਹੱਕ ’ਚ ਕਰਵਾ ਕੇ ਮੇਰੇ ਨਾਲ ਧੋਖਾਦੇਹੀ ਕੀਤੀ ਹੈ। ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਜਾਰੀ ਹੈ ਅਤੇ ਜਲਦੀ ਹੀ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵਿਦੇਸ਼ ਭੇਜਣ ਬਹਾਨੇ ਮਾਰੀ 2.40 ਲੱਖ ਦੀ ਠੱਗੀ, ਫ਼ਰਾਰ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ
NEXT STORY