ਜਲੰਧਰ (ਵੈੱਬ ਡੈਸਕ): ਜਲੰਧਰ ਕੈਂਟ ਤੋਂ ਕਾਂਗਰਸੀ ਵਿਧਾਇਕ ਅਤੇ ਸਾਬਕਾ ਕੈਬਨਿਟ ਮੰਤਰੀ ਪਰਗਟ ਸਿੰਘ ਨੇ ਕਾਨੂੰਨ ਵਿਵਸਥਾ ਨੂੰ ਲੈ ਕੇ ਸੂਬਾ ਸਰਕਾਰ ਤੇ ਪੁਲਸ ਪ੍ਰਸ਼ਾਸਨ 'ਤੇ ਤਿੱਖਾ ਹਮਲਾ ਬੋਲਿਆ ਹੈ। ਉਨ੍ਹਾਂ ਆਖਿਆ ਕਿ ਡੀ. ਜੀ. ਪੀ. ਤੇ ਮੁੱਖ ਸਕੱਤਰ ਸਿਆਸੀ ਸਟੇਜਾਂ 'ਤੇ ਨਜ਼ਰ ਆ ਰਹੇ ਹਨ ਤੇ ਹੁਣ ਪੰਜਾਬ ਪੁਲਸ ਦੀ ਵਿਆਹਾਂ ਦੀਆਂ ਸ਼ੂਟਿੰਗਾਂ ਲਈ ਤਾਇਨਾਤੀ ਕੀਤੀ ਜਾ ਰਹੀ ਹੈ।
ਪਰਗਟ ਸਿੰਘ ਨੇ ਕਿਹਾ ਕਿ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਰੱਬ ਆਸਰੇ ਛੱਡਿਆ ਹੋਇਆ ਹੈ। ਇਸ ਦੇ ਨਾਲ ਹੀ ਪਰਗਟ ਸਿੰਘ ਨੇ ਇਕ ਵਾਇਰਲ ਵੀਡੀਓ ਦੇ ਸਕ੍ਰੀਨਸ਼ਾਟ ਵੀ ਸਾਂਝੇ ਕੀਤੇ ਹਨ, ਜਿਸ ਵਿਚ ਕਥਿਤ ਤੌਰ 'ਤੇ ਕਿਸੇ ਦੀ ਵਿਆਹ ਦੀ ਪ੍ਰੀ-ਵੈਡਿੰਗ ਸ਼ੂਟਿੰਗ ਵਿਚ ਪੁਲਸ ਮੁਲਾਜ਼ਮ ਵੀ ਨਜ਼ਰ ਆ ਰਹੇ ਹਨ।
ਪਠਾਨਕੋਟ ਪਹੁੰਚੇ ਸੰਘ ਮੁਖੀ ਮੋਹਨ ਭਾਗਵਤ, ਰਾਸ਼ਟਰੀ ਸੁਰੱਖਿਆ ਬਾਰੇ ਸਾਬਕਾ ਸੈਨਿਕਾਂ ਨੂੰ ਕੀਤਾ ਸੰਬੋਧਨ
NEXT STORY