ਜਲੰਧਰ (ਪੁਨੀਤ)–ਚੋਣਾਂ ਕਾਰਨ ਨੈਸ਼ਨਲ ਹਾਈਵੇਅ ’ਤੇ ਹਾਈਟੈੱਕ ਨਾਕਾਬੰਦੀ ਦੌਰਾਨ 968 ਗ੍ਰਾਮ ਵਜ਼ਨ ਦੇ 63.72 ਲੱਖ ਕੀਮਤ ਵਾਲੇ ਸੋਨੇ-ਹੀਰੇ ਦੇ ਗਹਿਣੇ ਜ਼ਬਤ ਕੀਤੇ ਗਏ ਹਨ। ਸਟੇਟ ਜੀ. ਐੱਸ. ਟੀ. ਵਿਭਾਗ ਦੇ ਮੋਬਾਈਲ ਵਿੰਗ ਵੱਲੋਂ ਗਹਿਣਿਆਂ ਦੀ ਵੈਲਿਊਏਸ਼ਨ ਕਰਵਾਉਣ ਤੋਂ ਬਾਅਦ ਸਬੰਧਤ ਗਹਿਣਿਆਂ ਨੂੰ ਸਰਕਾਰੀ ਖਜ਼ਾਨੇ ਵਿਚ ਜਮ੍ਹਾ ਕਰਵਾ ਦਿੱਤਾ ਗਿਆ ਹੈ। ਉਕਤ ਗਹਿਣੇ ਦਿੱਲੀ ਦੇ ਨੰਬਰ ਵਾਲੀ ਆਲਟੋ ਕਾਰ ਵਿਚੋਂ ਬਰਾਮਦ ਹੋਏ ਹਨ, ਜਿਸ ਕਾਰਨ ਜੀ. ਐੱਸ. ਟੀ. ਵਿਭਾਗ ਵੱਲੋਂ ਕਾਰ ਨੂੰ ਵੀ ਜ਼ਬਤ ਕਰ ਲਿਆ ਗਿਆ ਹੈ। ਦੂਜੇ ਪਾਸੇ ਗਹਿਣੇ ਫੜੇ ਜਾਣ ਸਬੰਧੀ ਇਨਕਮ ਟੈਕਸ ਵਿਭਾਗ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਚੋਣ ਕਮਿਸ਼ਨ ਨੂੰ ਇਸ ਦੀ ਜਾਣਕਾਰੀ ਭੇਜ ਦਿੱਤੀ ਗਈ ਹੈ।
ਇਹ ਵੀ ਪੜ੍ਹੋ- ਪੰਜਾਬ ਪੁਲਸ ਨੇ 2024 ਦੀ ਹੁਣ ਤਕ ਦੀ ਸਭ ਤੋਂ ਵੱਡੀ ਹੈਰੋਇਨ ਦੀ ਖੇਪ ਫੜੀ, ਕੈਨੇਡਾ ਸਣੇ 5 ਦੇਸ਼ਾਂ 'ਚ ਫੈਲਿਆ ਨੈੱਟਵਰਕ
ਨਾਕਾਬੰਦੀ ਦੌਰਾਨ ਗਹਿਣੇ ਫੜੇ ਜਾਣ ਦਾ ਇਹ ਦੂਜਾ ਵੱਡਾ ਮਾਮਲਾ ਹੈ। ਇਸ ਤੋਂ ਪਹਿਲਾਂ 17 ਅਪ੍ਰੈਲ ਨੂੰ ਸਟੇਟ ਜੀ. ਐੱਸ. ਟੀ. ਵਿਭਾਗ ਦੇ ਮੋਬਾਇਲ ਵਿੰਗ ਵੱਲੋਂ ਲੁਧਿਆਣਾ ਦੇ ਵਪਾਰੀ ਤੋਂ 3.64 ਕਰੋੜ ਦੀ ਕੀਮਤ ਦੇ 5.50 ਕਿਲੋ ਸੋਨੇ ਦੇ ਗਹਿਣੇ ਜ਼ਬਤ ਕੀਤੇ ਗਏ ਸਨ।
ਸੋਮਵਾਰ ਰਾਤ ਨੂੰ ਫਿਲੌਰ ਪੁਲਸ ਵੱਲੋਂ ਨੈਸ਼ਨਲ ਹਾਈਵੇਅ ’ਤੇ ਹਾਈਟੈੱਕ ਨਾਕਾਬੰਦੀ ਕੀਤੀ ਗਈ ਸੀ। ਇਸ ਦੌਰਾਨ ਦਿੱਲੀ ਦੇ ਨੰਬਰ ਵਾਲੀ ਆਲਟੋ ਕਾਰ ਨੂੰ ਰੋਕਿਆ ਗਿਆ। ਤਲਾਸ਼ੀ ਦੌਰਾਨ ਯੋਗੇਸ਼ ਨਾਂ ਦੇ ਵਿਅਕਤੀ ਤੋਂ 968 ਗ੍ਰਾਮ ਵਜ਼ਨ ਦੇ ਗਹਿਣੇ ਬਰਾਮਦ ਹੋਏ। ਪੁਲਸ ਵੱਲੋਂ ਪੁੱਛਗਿੱਛ ਕਰਨ ’ਤੇ ਉਕਤ ਵਿਅਕਤੀ ਕੋਈ ਕਾਗਜ਼ਾਤ ਨਹੀਂ ਵਿਖਾ ਸਕਿਆ।
ਤੁਰੰਤ ਐਕਸ਼ਨ ਲੈਂਦਿਆਂ ਫਿਲੌਰ ਪੁਲਸ ਨੇ ਸਟੇਟ ਜੀ. ਐੱਸ. ਟੀ. ਵਿਭਾਗ ਨੂੰ ਸੂਚਿਤ ਕੀਤਾ। ਸਟੇਟ ਜੀ. ਐੱਸ. ਟੀ. ਮੋਬਾਇਲ ਵਿੰਗ ਦੇ ਡਿਪਟੀ ਡਾਇਰੈਕਟਰ ਕਮਲਪ੍ਰੀਤ ਸਿੰਘ ਨੇ ਸੂਚਨਾ ਦੇ ਆਧਾਰ ’ਤੇ ਐੱਸ. ਟੀ. ਓ. ਡੀ. ਐੱਸ. ਚੀਮਾ ਨੂੰ ਕਾਰਵਾਈ ਸਬੰਧੀ ਦਿਸ਼ਾ-ਨਿਰਦੇਸ਼ ਦਿੱਤੇ ਗਏ। ਐੱਸ. ਟੀ. ਓ. ਚੀਮਾ ਨੇ ਕਾਰਵਾਈ ਨੂੰ ਅੰਜਾਮ ਦਿੱਤਾ ਤੇ ਸਬੰਧਤ ਗਹਿਣਿਆਂ, ਕਾਰ ਆਦਿ ਲੈ ਕੇ ਦੇਰ ਰਾਤ ਜੀ. ਐੱਸ. ਟੀ. ਦਫ਼ਤਰ ਪਹੁੰਚੇ। ਉਕਤ ਗਹਿਣੇ ਦਿੱਲੀ ਵਿਚ ਜਿਊਲਰੀ ਦਾ ਵਪਾਰ ਕਰਨ ਵਾਲਿਆਂ ਨਾਲ ਸਬੰਧਤ ਹਨ ਅਤੇ ਵਪਾਰੀ ਦਾ ਸੇਲਜ਼ਮੈਨ ਉਕਤ ਗਹਿਣਿਆਂ ਦਾ ਸੈਂਪਲ ਲੈ ਕੇ ਜਲੰਧਰ ਆ ਰਿਹਾ ਸੀ ਪਰ ਪੁਲਸ ਦੀ ਨਾਕਾਬੰਦੀ ਦੌਰਾਨ ਗਹਿਣੇ ਫੜੇ ਗਏ।
ਇਹ ਵੀ ਪੜ੍ਹੋ- ਪਟਿਆਲਾ 'ਚ ਵੱਡੀ ਵਾਰਦਾਤ, ਬੱਕਰੀਆਂ ਦੇ ਵਾੜੇ 'ਚ ਸੁੱਤੇ ਪਏ 70 ਸਾਲਾ ਬਜ਼ੁਰਗ ਦਾ ਬੇਰਹਿਮੀ ਨਾਲ ਕੀਤਾ ਕਤਲ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਚੰਡੀਗੜ੍ਹ ਦੇ ਲੋਕਾਂ ਲਈ ਦੋਹਰੀ ਖ਼ੁਸ਼ਖ਼ਬਰੀ, ਖ਼ਬਰ ਪੜ੍ਹ ਹਰ ਕਿਸੇ ਨੂੰ ਮਿਲੇਗੀ ਰਾਹਤ
NEXT STORY