ਖਰੜ (ਅਮਰਦੀਪ)—ਖਰੜ ਦੇ ਨਿਰਮਾਣਾ ਗ੍ਰੀਨ 'ਚ ਰਹਿਣ ਵਾਲੇ 63 ਸਾਲਾ ਬਾਬਾ ਮਨਜੀਤ ਸਿੰਘ ਸਰਾਓ ਨੇ ਪਹਿਲੀ ਵਾਰੀ ਵੋਟ ਪਾਈ। ਜਾਣਕਾਰੀ ਮੁਤਾਬਕ ਖਾਨਪੁਰ ਪੋਲਿੰਗ ਸਟੇਸ਼ਨ 'ਚ ਵੋਟ ਪਾਉਣ ਤੋਂ ਬਾਅਦ ਖੁਸ਼ੀ 'ਚ ਲੱਡੂਆਂ ਦੇ ਡੱਬੇ ਵੰਡੇ। ਉਨ੍ਹਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ 63 ਸਾਲਾ ਬਜ਼ੁਰਗ ਸਰਾਓ ਨੇ ਕਿਹਾ ਕਿ ਉਸ ਨੇ ਅੱਜ 63 ਸਾਲ ਤੋਂ ਬਾਅਦ ਆਪਣੀ ਵੋਟ ਪਾ ਕੇ ਖੁਸ਼ੀ ਮਹਿਸੂਸ ਕੀਤੀ ਹੈ। ਉਨ੍ਹਾਂ ਨੇ ਦੱਸਿਆ ਕਿ ਕਦੇ ਵੀ ਵੋਟ ਪਾਉਣ 'ਚ ਦਿਲਚਸਪੀ ਨਹੀਂ ਸੀ। ਸਾਲ 1980 'ਚ ਕੈਨੇਡਾ ਜਾਣ ਤੋਂ ਬਾਅਦ ਜਦੋਂ ਉਹ 2017 'ਚ ਭਾਰਤ ਆਏ ਤਾਂ ਵੋਟ ਉਨ੍ਹਾਂ ਨੇ ਵੋਟ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਵੋਟ ਨਹੀਂ ਬਣੀ। ਹੁਣ ਜਦੋਂ ਖਰੜ ਆਏ ਤਾਂ ਖਰੜ ਦੇ ਐੱਸ.ਡੀ.ਐੱਮ. ਵਿਨੋਦ ਕੁਮਾਰ ਬਾਂਸਲ ਜੋ ਉਸ ਦੇ ਜਿਗਰੀ ਦੋਸਤ ਹਨ ਉਨ੍ਹਾਂ ਨੇ ਉਨ੍ਹਾਂ ਨੂੰ ਵੋਟ ਬਣਾਉਣ ਲਈ ਪ੍ਰੇਰਿਤ ਕੀਤਾ, ਜਿਸ ਕਾਰਨ ਉਨ੍ਹਾਂ ਨੇ 63 ਸਾਲ ਦੀ ਉਮਰ 'ਚ ਆਪਣੀ ਵੋਟ ਬਣਾਈ ਅਤੇ ਵੋਟ ਪਾ ਕੇ ਖੁਸ਼ੀ ਮਹਿਸੂਸ ਕੀਤੀ। ਇਸ ਮੌਕੇ ਖਾਨਪੁਰ ਦੇ ਕੌਂਸਲਰ ਸੁਨੀਲ ਕੁਮਾਰ ਖਾਨਪੁਰੀ ਵੀ ਹਾਜ਼ਰ ਸਨ।

ਸੁਖਬੀਰ ਦੀ ਧੀ ਗੁਰਲੀਨ ਕੌਰ ਬਾਦਲ ਨੇ ਪਹਿਲੀ ਵਾਰ ਪਾਈ ਵੋਟ
NEXT STORY