ਲੋਹੀਆਂ ਖਾਸ,(ਮਨਜੀਤ): ਸਥਾਨਕ ਥਾਣੇ ਦੀ ਪੁਲਸ ਪਾਰਟੀ ਵਲੋਂ ਅਫੀਮ ਦੀ ਤਸਕਰੀ ਕਰਦੇ ਇਕ ਬਈਏ ਸਣੇ ਦੋ ਵਿਅਕਤੀਆਂ ਨੂੰ 640 ਗ੍ਰਾਮ ਅਫੀਮ ਸਮੇਤ ਕਾਬੂ ਕੀਤੇ ਜਾਣ ਦੀ ਸੂਚਨਾ ਪ੍ਰਾਪਤ ਹੋਈ ਹੈ। ਜਾਣਕਾਰੀ ਦਿੰਦੇ ਹੋਏ ਪਿਆਰਾ ਸਿੰਘ ਡੀ. ਐੱਸ. ਪੀ. ਸ਼ਾਹਕੋਟ ਤੇ ਲੋਹੀਆਂ ਥਾਣਾ ਮੁਖੀ ਦਲਬੀਰ ਸਿੰਘ ਇੰਸਪੈਕਟਰ ਨੇ ਦੱਸਿਆ ਕਿ ਬਲਵੀਰ ਸਿੰਘ ਐੱਸ. ਆਈ. ਅਤੇ ਹੰਸ ਰਾਜ ਏ. ਐੱਸ. ਆਈ. ਪੁਲਸ ਮੁਲਾਜ਼ਮਾਂ ਨਾਲ ਸਲੋਨੀ ਮਾਤਾ ਰੋਡ 'ਤੇ ਨਾਲ ਗਊਸ਼ਾਲਾ ਨੇੜੇ ਨਾਕਾ ਲਗਾ ਕੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ ਕਿ ਮੋਟਰਸਾਇਕਲ 'ਤੇ ਸਵਾਰ ਦੋ ਨੌਜਵਾਨ ਸ਼ਹਿਰ ਵੱਲ ਨੂੰ ਆ ਰਹੇ ਸੀ। ਜਿਨਾਂ ਨੂੰ ਕਾਗਜ਼ ਪੱਤਰ ਚੈੱਕ ਕਰਨ ਲਈ ਰੋਕਿਆ ਤਾਂ ਉਹ ਘਬਰਾ ਗਏ ਜਿਨਾਂ ਦੀ ਸ਼ੱਕ ਦੇ ਅਧਾਰ 'ਤੇ ਜਦੋਂ ਤਲਾਸ਼ੀ ਲਈ ਗਈ ਤਾਂ ਉਨ੍ਹਾਂ ਕੋਲੋਂ 640 ਗ੍ਰਾਮ ਅਫੀਮ ਬਰਾਮਦ ਹੋਈ, ਜੋ ਵੇਚਣ ਲਈ ਗਾਹਕ ਦੀ ਤਲਾਸ਼ ਸਨ। ਦੋਸ਼ੀਆਂ ਦੀ ਪਛਾਣ ਸੁਰੇਸ਼ ਕੁਮਾਰ ਪੁੱਤਰ ਸ਼ਿਵਾਲਿਕ ਵਾਸੀ ਧਨ ਗੰਜ ਜਿਲਾ ਗਯਾ (ਬਿਹਾਰ) ਹਾਲ ਵਾਸੀ ਮੰਗੂਵਾਲ ਲੋਹੀਆਂ ਤੇ ਅਮਰਜੀਤ ਪੁੱਤਰ ਬੇਦਪਾਲ ਵਾਸੀ ਸਹਾਰਨਪੁਰ (ਯੂ. ਪੀ.) ਜੋ ਕੇ ਸਥਾਨਕ ਮੁਸਤਾਬਾਦ ਮੁੱਹਲਾ ਵਾਸੀ ਹੈ। ਜਿਨਾਂ ਖਿਲਾਫ ਐੱਨ. ਡੀ. ਪੀ. ਐੱਸ. ਐਕਟ ਅਧੀਨ ਮਾਮਲਾ ਦਰਜ਼ ਕਰਕੇ ਮਾਣਯੋਗ ਆਦਾਲਤ 'ਚ ਪੇਸ਼ ਕਰਨ ਉਪਰੰਤ ਰਿਮਾਂਡ ਲਿਆ ਗਿਆ ਹੈ ਤਾਂ ਜੋ ਹੋਰਨਾਂ ਵੱਡੇ ਦੋਸ਼ੀਆਂ ਤੱਕ ਵੀ ਪਹੁੰਚਿਆ ਜਾ ਸਕੇ।
ਜਲੰਧਰ : ਸੀਵਰੇਜ ਪਾਈਪਾਂ ਵਿਛਾਉਣ ਸਮੇਂ ਹਾਦਸਾ, ਇਕ ਦੀ ਮੌਤ ਦੂਜਾ ਜ਼ਖਮੀ
NEXT STORY