ਧਨੌਲਾ, (ਰਵਿੰਦਰ)— ਦੀਪਕ ਢਾਬੇ ਨੇੜੇ ਹਾਈਵੇ ਰੋਡ 'ਤੇ ਬਣੇ ਨਵੇਂ ਪੁਲ ਹੇਠਾਂ ਇਕ ਬੱਸ ਅਤੇ ਕੈਂਟਰ
ਦੀ ਟੱਕਰ 'ਚ ਬੱਸ 'ਚ ਸਵਾਰ ਲੜਕੀਆਂ ਵਿਚੋਂ 7 ਜ਼ਖਮੀ ਹੋ ਗਈਆਂ।
ਇਕ ਟੈਕਸਟਾਈਲ ਲਿਮ. ਭਿੰਡਰਾਂ ਦੀ ਬੱਸ ਸਵੇਰੇ ਕਰੀਬ 7:30 ਵਜੇ ਲੜਕੀਆਂ ਨੂੰ ਫੈਕਟਰੀ ਲੈ ਕੇ ਜਾ ਰਹੀ ਸੀ ਕਿ ਨਵੇਂ ਬਣੇ ਪੁਲ ਦੀ ਕਰਾਸਿੰਗ ਅੱਗੋਂ ਦੀ ਲੰਘ ਰਹੇ ਕੈਂਟਰ ਨਾਲ ਜਾ ਟਕਰਾਈ, ਜਿਸ ਕਾਰਨ ਕੈਂਟਰ ਪਲਟ ਗਿਆ ਅਤੇ ਬੱਸ 'ਚ ਸਵਾਰ ਲੜਕੀਆਂ ਸ਼ਹਿਨਾਜ ਪੁੱਤਰੀ ਬਿੱਲੂ ਸ਼ਾਹ ਦਾਨਗੜ੍ਹ, ਵੀਨਾ ਪੁੱਤਰੀ ਅਮਰਜੀਤ ਸਿੰਘ ਵਾਸੀ ਬਰਨਾਲਾ, ਹਰਦੀਪ ਕੌਰ ਪਤਨੀ ਗੁਰਜੰਟ ਸਿੰਘ ਵਾਸੀ ਦਾਨਗੜ੍ਹ, ਸੰਦੀਪ ਕੌਰ ਪੁੱਤਰੀ ਗੁਲਜਾਰ ਸਿੰਘ ਵਾਸੀ ਬਰਨਾਲਾ, ਰਾਣੀ ਕੌਰ ਪਤਨੀ ਕਾਲਾ ਸਿੰਘ ਵਾਸੀ ਦਾਨਗੜ੍ਹ, ਮਨਪ੍ਰੀਤ ਕੌਰ ਪੁੱਤਰੀ
ਕੁਲਬੀਰ ਸਿੰਘ ਵਾਸੀ ਨਵੀਂ ਬਸਤੀ ਧਨੌਲਾ, ਮਨਦੀਪ ਕੌਰ ਪੁੱਤਰੀ ਅਸਲਮ ਸ਼ਾਹ ਵਾਸੀ ਦਾਨਗੜ੍ਹ ਜ਼ਖਮੀ ਹੋ ਗਈਆਂ।
ਜ਼ਖਮੀ ਲੜਕੀਆਂ ਨੂੰ ਸਿਵਲ ਹਸਪਤਾਲ ਧਨੌਲਾ ਲਿਆਂਦਾ ਗਿਆ, ਜਿੱਥੇ ਡਿਊਟੀ 'ਤੇ ਹਾਜ਼ਰ ਡਾਕਟਰਾਂ ਨੇ 3 ਲੜਕੀਆਂ ਨੂੰ ਦਾਖਲ ਕਰ ਲਿਆ
ਜਦੋਂਕਿ ਬਾਕੀ ਦੀਆਂ 4 ਨੂੰ ਮਾਮੂਲੀ ਸੱਟਾਂ ਲੱਗੀਆਂ ਹੋਣ ਕਰ ਕੇ ਡਾਕਟਰੀ ਸਹਾਇਤਾ ਦੇ ਕੇ ਘਰ ਭੇਜ ਦਿੱਤਾ।
ਫੌਜੀ ਦੀ ਪਤਨੀ ਨੇ ਥਾਣੇਦਾਰ 'ਤੇ ਲਾਇਆ ਦੇਰ ਰਾਤ ਹਿਰਾਸਤ 'ਚ ਲੈਣ ਦਾ ਦੋਸ਼
NEXT STORY