ਸੁਲਤਾਨਪੁਰ ਲੋਧੀ, (ਧੀਰ)- ਦੇਸ਼ ਦੀ ਆਜ਼ਾਦੀ ਦੇ 70 ਸਾਲਾਂ 'ਚ ਚਾਹੇ ਅਸੀਂ ਇਸ ਯੁੱਗ 'ਚ ਬੇਸ਼ੁਮਾਰ ਤਰੱਕੀਆਂ ਕਰਕੇ ਨਵੀਆਂ-ਨਵੀਆਂ ਤਕਨੀਕਾਂ ਵਿਕਸਿਤ ਕੀਤੀਆਂ ਹਨ, ਜਿਸ ਤਹਿਤ ਬਿਜਲੀ ਨਾਲ ਚੱਲਣ ਵਾਲੀਆਂ ਟਰੇਨਾਂ, ਈ. ਐੱਮ. ਯੂ. ਸੁਪਰਫਾਸਟ, ਬੁਲੇਟ ਟਰੇਨਾਂ ਨਾਲ ਪਟੜੀਆਂ 'ਤੇ ਦੌੜ ਰਹੀਆਂ ਹਨ ਪਰ ਦੇਸ਼ ਦੇ ਗਰੀਬ ਤੇ ਆਮ ਵਰਗ ਦੇ ਲਈ ਸਭ ਤੋਂ ਜ਼ਿਆਦਾ ਮਹੱਤਵਪੂਰਨ ਪੈਸੰਜਰ ਟਰੇਨਾਂ ਦੀ ਹਾਲਤ 'ਚ ਕੋਈ ਵੀ ਸੁਧਾਰ ਨਹੀਂ ਹੋਇਆ ਹੈ, ਜਿਸ ਕਾਰਨ ਪੈਸੰਜਰ ਟਰੇਨਾਂ 'ਚ ਯਾਤਰਾ ਕਰਨ ਵਾਲੇ ਪੈਸੰਜਰਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਹਰ ਸਾਲ ਬਜਟ 'ਚ ਨਵੀਆਂ ਟਰੇਨਾਂ, ਗੱਡੀਆਂ ਦੀ ਸਪੀਡ ਤੇ ਹੋਰ ਰੱਖ-ਰਖਾਵ ਲਈ ਕਰੋੜਾਂ ਰੁਪਏ ਰੱਖੇ ਜਾਂਦੇ ਹਨ ਪਰ ਪੈਸੰਜਰ ਟਰੇਨਾਂ ਦੀ ਹਾਲਤ ਨੂੰ ਸੁਧਾਰਨ ਲਈ ਕੋਈ ਵੀ ਪੈਸਾ ਖਰਚ ਨਹੀਂ ਕੀਤਾ ਜਾਂਦਾ। ਇਸ ਤੋਂ ਇਲਾਵਾ ਲਿੰਕ ਲਾਈਨਾਂ ਦੇ ਦੋਹਰੀਕਰਨ ਨਾ ਹੋਣ ਕਾਰਨ ਵੀ ਪੈਸੰਜਰ ਟਰੇਨਾਂ ਸਮੇਂ ਸਿਰ ਨਾ ਪਹੁੰਚਣਾ ਵੀ ਪ੍ਰਮੁੱਖ ਸਮੱਸਿਆ ਹੈ।
ਪੈਸੰਜਰ ਟਰੇਨਾਂ ਡੀ. ਐੱਮ. ਯੂ. ਬਹੁਤ ਹੀ ਖਸਤਾ ਹਾਲਤ 'ਚ
ਮੁੱਖ ਲਿੰਕ ਲਾਈਨਾਂ ਤੋਂ ਐਕਸਪ੍ਰੈੱਸ, ਫਾਸਟ ਟਰੇਨਾਂ ਨਾਲ ਜੋੜਨ ਵਾਲੇ ਪੈਸੰਜਰ ਯਾਤਰੀਆਂ ਦੇ ਲਈ ਡੀ. ਐੱਮ. ਯੂ. ਬਹੁਤ ਹੀ ਖਸਤਾ ਹਾਲਤ ਹੈ। ਟਰੇਨ 'ਚ ਚੜ੍ਹਨ ਸਮੇਂ ਫੁੱਟਰੈਸਟ ਵੀ ਟੁੱਟੇ ਹੋਏ ਹਨ। ਗੱਡੀ ਅੰਦਰ ਲੱਗੀਆਂ ਸੀਟਾਂ ਦੀ ਹਾਲਤ ਬਹੁਤ ਹੀ ਤਰਸਯੋਗ ਹੈ, ਜਿਸ 'ਤੇ ਬੈਠ ਕੇ ਮਜਬੂਰੀ 'ਚ ਯਾਤਰੀ ਨੂੰ ਸਫਰ ਕਰਨ ਲਈ ਮਜਬੂਰ ਹੋਣਾ ਪੈਂਦਾ ਹੈ। ਇਸ ਤੋਂ ਇਲਾਵਾ ਕਈ ਖਿੜਕੀਆਂ ਦੇ ਸ਼ੀਸ਼ੇ ਟੁੱਟੇ ਹੁੰਦੇ ਹਨ, ਜਿਸ ਕਾਰਨ ਸਰਦੀ ਦੇ ਮੌਸਮ 'ਚ ਤਾਂ ਯਾਤਰੀਆਂ ਦੀ ਹਾਲਤ ਹੋਰ ਪਤਲੀ ਹੋ ਜਾਂਦੀ ਹੈ।
ਡੀ. ਐੱਮ. ਯੂ. 'ਚ ਨਹੀ ਹੁੰਦੇ ਬਾਥਰੂਮ
ਡੀ. ਐੱਮ. ਯੂ. 'ਚ ਕੋਈ ਵੀ ਬਾਥਰੂਮ ਨਾ ਹੋਣ ਕਾਰਨ ਯਾਤਰੀਆਂ ਨੂੰ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ, ਖਾਸ ਤੌਰ 'ਤੇ ਮਹਿਲਾ ਯਾਤਰੀਆਂ, ਬਜ਼ੁਰਗਾਂ ਤੇ ਬੱਚਿਆਂ ਨੂੰ ਮੁਸ਼ਕਲ ਆਉਂਦੀ ਹੈ। ਇਸ ਤੋਂ ਇਲਾਵਾ ਔਰਤਾਂ, ਅਪਾਹਜ ਦੇ ਬੈਠਣ ਲਈ ਕੋਈ ਵੀ ਅਲੱਗ ਡੱਬੇ ਦੀ ਵਿਵਸਥਾ ਨਹੀਂ ਹੁੰਦੀ। ਕਿਸੇ ਤਿਉਹਾਰ ਮੌਕੇ ਯਾਤਰੀਆਂ ਦੀ ਭੀੜ ਹੋਣ ਕਾਰਨ ਹਾਲਤ ਹੋਰ ਵੀ ਖਰਾਬ ਹੋ ਜਾਂਦੀ ਹੈ ਤੇ ਯਾਤਰੀਆਂ ਨੂੰ ਡੀ. ਐੱਮ. ਯੂ. 'ਚ ਡੱਬਿਆਂ ਦੀ ਗਿਣਤੀ ਘੱਟ ਹੋਣ ਕਾਰਨ ਬਾਹਰ ਲੱਟਕ ਕੇ ਯਾਤਰਾ ਕਰਨ ਲਈ ਮਜਬੂਰ ਹੋਣਾ ਪੈਂਦਾ ਹੈ।
ਕੀ ਕਹਿੰਦੇ ਹਨ ਯਾਤਰੀ ਤੇ ਸਮਾਜ ਸੇਵੀ ਲੋਕ?
ਡੇਲੀ ਪੈਸੰਜਰ ਰਮਨ ਕੁਮਾਰ ਗੁਪਤਾ ਦਾ ਕਹਿਣਾ ਹੈ ਕਿ ਸਰਕਾਰ ਨੂੰ ਪੈਸੰਜਰ ਟਰੇਨਾਂ ਲਈ ਇਕ ਵੱਖਰੀ ਰਾਸ਼ੀ ਉਪਲੱਬਧ ਕਰਵਾਉਣੀ ਚਾਹੀਦੀ ਹੈ ਕਿਉਂਕਿ ਪੈਸੰਜਰ ਟਰੇਨਾਂ 'ਚ ਇਕ ਅਮੀਰ ਵਿਅਕਤੀ ਦੀ ਬਜਾਏ ਜ਼ਿਆਦਾ ਡੇਲੀ ਪੈਸੰਜਰ ਜਾਂ ਗਰੀਬ ਲੋਕ ਯਾਤਰਾ ਕਰਦੇ ਹਨ। ਬੱਸਾਂ ਦਾ ਕਿਰਾਇਆ ਕਈ ਗੁਣਾ ਜ਼ਿਆਦਾ ਹੋਣ ਕਾਰਨ ਗਰੀਬ ਲੋਕ ਡੀ. ਐੱਮ. ਯੂ. ਪੈਸੰਜਰ ਟਰੇਨ 'ਚ ਯਾਤਰਾ ਕਰਨ ਨੂੰ ਪਹਿਲ ਦਿੰਦੇ ਹਨ। ਡੀ. ਐੱਮ. ਯੂ. ਦੇ ਰੱਖ ਰਖਾਵ ਦੀ ਨਿਗਰਾਨੀ ਤਿੰਨ ਮਹੀਨਿਆਂ ਬਾਅਦ ਜ਼ਰੂਰੀ ਹੈ। -ਰਮਨ ਗੁਪਤਾ
ਰੇਲ ਬਜਟ 'ਚ ਹਰੇਕ ਸਾਲ ਨਵੀਆਂ ਰੇਲ ਗੱਡੀਆਂ ਚਲਾਉਣ ਦਾ ਐਲਾਨ ਕੀਤਾ ਜਾਂਦਾ ਹੈ ਜਦਕਿ ਪਹਿਲਾਂ ਤੋਂ ਚੱਲ ਰਹੀਆਂ ਗੱਡੀਆਂ ਬਾਰੇ ਕੋਈ ਵੀ ਧਿਆਨ ਨਹੀਂ ਦਿੱਤਾ ਜਾਂਦਾ। ਟਰੇਨਾਂ ਦੇਰੀ ਨਾਲ ਕਿਉਂ ਪਹੁੰਚਦੀਆਂ ਹਨ। ਮਾਸਟਰਾਂ ਨੂੰ ਟਰੇਨ 'ਚ ਕੀ-ਕੀ ਮੁਸੀਬਤ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਬਾਰੇ ਕੁਝ ਵੀ ਨਹੀਂ ਸੋਚਿਆ ਜਾਂਦਾ ਹੈ। ਰੇਲ ਬਜਟ 'ਚ ਇਸ ਵਾਰ ਨਵੀਆਂ ਫਾਸਟ ਟਰੇਨਾਂ ਦੇ ਨਾਲ ਪੈਸੰਜਰ ਟਰੇਨਾਂ ਦੀ ਗਿਣਤੀ ਵਧਾਉਣ ਬਾਰੇ ਐਲਾਨ ਹੋਣਾ ਚਾਹੀਦਾ ਹੈ। -ਲਲਿਤ ਕੁਮਾਰ
ਪੁਲਸ ਨੇ ਸੜਕ ਹਾਦਸਿਆਂ ਨੂੰ ਰੋਕਣ ਲਈ ਚਲਾਈ ਵਿਸ਼ੇਸ਼ ਮੁਹਿੰਮ
NEXT STORY