ਕੀਵ (ਏਜੰਸੀ) : ਆਬੂਧਾਬੀ ਵਿੱਚ ਅਮਰੀਕਾ ਦੀ ਵਿਚੋਲਗੀ ਹੇਠ ਹੋਣ ਵਾਲੀ ਸ਼ਾਂਤੀ ਵਾਰਤਾ ਤੋਂ ਠੀਕ ਇੱਕ ਦਿਨ ਪਹਿਲਾਂ, ਰੂਸ ਨੇ ਯੂਕ੍ਰੇਨ 'ਤੇ ਹੁਣ ਤੱਕ ਦਾ ਸਭ ਤੋਂ ਭਿਆਨਕ ਹਮਲਾ ਕਰ ਦਿੱਤਾ ਹੈ। ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਦੱਸਿਆ ਕਿ ਰੂਸ ਨੇ ਰਾਤੋ-ਰਾਤ ਲਗਭਗ 450 ਡਰੋਨ ਅਤੇ 70 ਵੱਖ-ਵੱਖ ਕਿਸਮਾਂ ਦੀਆਂ ਮਿਜ਼ਾਈਲਾਂ ਨਾਲ ਯੂਕ੍ਰੇਨ ਨੂੰ ਨਿਸ਼ਾਨਾ ਬਣਾਇਆ ਹੈ। ਇਸ ਹਮਲੇ ਵਿੱਚ ਹੁਣ ਤੱਕ 10 ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ, ਜਦਕਿ ਕਈ ਇਲਾਕਿਆਂ ਵਿੱਚ ਬਚਾਅ ਕਾਰਜ ਜਾਰੀ ਹਨ।
ਇਹ ਵੀ ਪੜ੍ਹੋ: ਅਮਰੀਕੀ ਪ੍ਰਸ਼ਾਸਨ ਦੀ ਵੱਡੀ ਕਾਰਵਾਈ ! ਗੁਰਮੀਤ ਸਿੰਘ ਦੀ ਨਾਗਰਿਕਤਾ ਰੱਦ ਕਰਨ ਦੀ ਖਿੱਚੀ ਤਿਆਰੀ

ਕੜਾਕੇ ਦੀ ਠੰਢ 'ਚ ਬਿਜਲੀ ਅਤੇ ਹੀਟਿੰਗ ਸਪਲਾਈ ਠੱਪ
ਇਸ ਹਮਲੇ ਦਾ ਮੁੱਖ ਨਿਸ਼ਾਨਾ ਯੂਕਰੇਨ ਦਾ ਬਿਜਲੀ ਗਰਿੱਡ ਰਿਹਾ ਹੈ। ਰੂਸ ਨੇ ਘੱਟੋ-ਘੱਟ 5 ਖੇਤਰਾਂ ਵਿੱਚ ਬਿਜਲੀ ਘਰਾਂ, ਟ੍ਰਾਂਸਫਾਰਮਰਾਂ ਅਤੇ ਟਰਬਾਈਨਾਂ 'ਤੇ ਬੰਬਾਰੀ ਕੀਤੀ ਹੈ ਤਾਂ ਜੋ ਇਸ ਸਖ਼ਤ ਸਰਦੀ ਵਿੱਚ ਲੋਕਾਂ ਨੂੰ ਬਿਜਲੀ, ਹੀਟਿੰਗ ਅਤੇ ਪਾਣੀ ਤੋਂ ਵਾਂਝਾ ਰੱਖਿਆ ਜਾ ਸਕੇ। ਰਾਜਧਾਨੀ ਕੀਵ ਦੇ ਮੇਅਰ ਵਿਟਾਲੀ ਕਲਿਟਸਕੋ ਨੇ ਦੱਸਿਆ ਕਿ ਹਮਲੇ ਕਾਰਨ 1,170 ਰਿਹਾਇਸ਼ੀ ਇਮਾਰਤਾਂ ਦੀ ਹੀਟਿੰਗ ਸਪਲਾਈ ਬੰਦ ਹੋ ਗਈ ਹੈ।
ਇਹ ਵੀ ਪੜ੍ਹੋ: ਟਲੇਗੀ ਜੰਗ, ਜਾਂ ਹੋਰ ਵਧੇਗਾ ਖ਼ਤਰਾ ? ਅਮਰੀਕਾ ਨਾਲ ਗੱਲਬਾਤ ਲਈ ਤਿਆਰ ਹੋਇਆ ਈਰਾਨ

ਰਿਹਾਇਸ਼ੀ ਇਲਾਕਿਆਂ ਅਤੇ ਅਜਾਇਬ ਘਰ 'ਤੇ ਵੀ ਡਿੱਗੇ ਗੋਲੇ
ਰੂਸੀ ਮਿਜ਼ਾਈਲਾਂ ਨੇ ਨਾ ਸਿਰਫ਼ ਪਾਵਰ ਪਲਾਂਟਾਂ ਸਗੋਂ ਰਿਹਾਇਸ਼ੀ ਇਮਾਰਤਾਂ, ਇੱਕ ਕਿੰਡਰਗਾਰਟਨ (ਬਾਲਵਾੜੀ) ਅਤੇ ਇੱਕ ਗੈਸ ਸਟੇਸ਼ਨ ਨੂੰ ਵੀ ਨੁਕਸਾਨ ਪਹੁੰਚਾਇਆ ਹੈ, ਜਿਸ ਵਿੱਚ ਕਈ ਲੋਕ ਜ਼ਖਮੀ ਹੋਏ ਹਨ। ਕੀਵ ਵਿੱਚ ਸਥਿਤ 'ਨੈਸ਼ਨਲ ਮਿਊਜ਼ੀਅਮ ਆਫ ਦਿ ਹਿਸਟਰੀ ਆਫ ਯੂਕਰੇਨ ਇਨ ਦਿ ਸੈਕਿੰਡ ਵਰਲਡ ਵਾਰ' ਦੇ ਹਾਲ ਆਫ ਫੇਮ ਨੂੰ ਵੀ ਭਾਰੀ ਨੁਕਸਾਨ ਪਹੁੰਚਿਆ ਹੈ।
ਇਹ ਵੀ ਪੜ੍ਹੋ: ਇਜ਼ਰਾਈਲ ਦੀ ਧਰਤੀ ’ਤੇ ਗੂੰਜਿਆ PM ਮੋਦੀ ਦਾ ਨਾਅਰਾ; 'ਇੱਕ ਪੇੜ ਮਾਂ ਕੇ ਨਾਮ' ਮੁਹਿੰਮ ਤਹਿਤ ਲਗਾਏ 300 ਪੌਦੇ
"ਡਿਪਲੋਮੇਸੀ ਤੋਂ ਜ਼ਿਆਦਾ ਦਹਿਸ਼ਤ 'ਚ ਦਿਲਚਸਪੀ ਰੱਖਦਾ ਹੈ ਰੂਸ"
ਰਾਸ਼ਟਰਪਤੀ ਜ਼ੇਲੇਂਸਕੀ ਨੇ ਰੂਸ ਦੇ ਇਸ ਕਦਮ ਦੀ ਨਿਖੇਧੀ ਕਰਦਿਆਂ ਕਿਹਾ ਕਿ ਰੂਸ ਲਈ ਗੱਲਬਾਤ ਨਾਲੋਂ ਲੋਕਾਂ ਨੂੰ ਦਹਿਸ਼ਤਜ਼ਦਾ ਕਰਨਾ ਜ਼ਿਆਦਾ ਮਹੱਤਵਪੂਰਨ ਹੈ। ਉਨ੍ਹਾਂ ਨੇ ਆਪਣੇ ਸਹਿਯੋਗੀ ਦੇਸ਼ਾਂ ਨੂੰ ਅਪੀਲ ਕੀਤੀ ਕਿ ਉਹ ਯੂਕਰੇਨ ਨੂੰ ਵਧੇਰੇ ਹਵਾਈ ਰੱਖਿਆ ਪ੍ਰਣਾਲੀ (air defense supplies) ਮੁਹੱਈਆ ਕਰਵਾਉਣ ਅਤੇ ਰੂਸ 'ਤੇ ਜੰਗ ਖਤਮ ਕਰਨ ਲਈ ਵੱਧ ਤੋਂ ਵੱਧ ਦਬਾਅ ਪਾਉਣ।
ਇਹ ਵੀ ਪੜ੍ਹੋ: Air India ਦੇ ਜਹਾਜ਼ 'ਚ ਫ਼ਿਰ ਖ਼ਰਾਬੀ ! ਯਾਦ ਆ ਗਿਆ ਅਹਿਮਦਾਬਾਦ ਹਾਦਸਾ, ਇੰਝ ਬਚੀਆਂ ਸੈਂਕੜੇ ਜਾਨਾਂ
ਸ਼ਾਂਤੀ ਵਾਰਤਾ 'ਤੇ ਲਟਕੀ ਤਲਵਾਰ
ਦੱਸਣਯੋਗ ਹੈ ਕਿ 24 ਫਰਵਰੀ, 2022 ਨੂੰ ਸ਼ੁਰੂ ਹੋਈ ਇਸ ਜੰਗ ਨੂੰ ਖਤਮ ਕਰਨ ਲਈ ਅਬੂ ਧਾਬੀ ਵਿੱਚ ਬੁੱਧਵਾਰ ਅਤੇ ਵੀਰਵਾਰ ਨੂੰ ਮਹੱਤਵਪੂਰਨ ਗੱਲਬਾਤ ਹੋਣੀ ਤੈਅ ਸੀ। ਹਾਲਾਂਕਿ ਟਰੰਪ ਪ੍ਰਸ਼ਾਸਨ ਇਸ ਮੁੱਦੇ 'ਤੇ ਕਿਸੇ ਸਿੱਟੇ 'ਤੇ ਪਹੁੰਚਣ ਦੀ ਕੋਸ਼ਿਸ਼ ਕਰ ਰਿਹਾ ਹੈ, ਪਰ ਰੂਸ ਦੇ ਇਸ ਤਾਜ਼ਾ ਹਮਲੇ ਨੇ ਸ਼ਾਂਤੀ ਦੀਆਂ ਉਮੀਦਾਂ ਨੂੰ ਵੱਡਾ ਝਟਕਾ ਦਿੱਤਾ ਹੈ।
ਇਹ ਵੀ ਪੜ੍ਹੋ: 'ਲਾਰੈਂਸ ਮੇਰੇ ਲਈ ‘ਬੱਚਾ’ ਹੈ...' : ਮੌਤ ਦੀਆਂ ਅਫਵਾਹਾਂ ਮਗਰੋਂ ਸਾਹਮਣੇ ਆਇਆ ਪਾਕਿਸਤਾਨੀ ਗੈਂਗਸਟਰ ਸ਼ਹਿਜ਼ਾਦ ਭੱਟੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਦੱਖਣੀ ਅਫ਼ਰੀਕਾ ਨੇ ਬਹੁ-ਪੱਖੀ ਜਲ ਸੈਨਾ ਅਭਿਆਸ ਲਈ ਜੰਗੀ ਜਹਾਜ਼ ਭਾਰਤ ਰਵਾਨਾ ਕੀਤਾ
NEXT STORY