ਜਲੰਧਰ,(ਰੱਤਾ)- ਪੰਜਾਬ 'ਚ ਕੋਰੋਨਾ ਦੇ ਮਰੀਜ਼ਾਂ 'ਚ ਪਹਿਲਾਂ ਤੋਂ ਕਾਫੀ ਕਮੀ ਆਈ ਹੈ। ਸੂਬੇ ਦੇ ਲਗਭਗ ਸਾਰੇ ਜ਼ਿਲ੍ਹਿਆਂ ਨੂੰ ਇਸ ਮਹਾਮਾਰੀ ਤੋਂ ਰਾਹਤ ਮਿਲਦੀ ਦਿਖਾਈ ਦੇ ਰਹੀ ਹੈ ਪਰ ਕੁੱਝ ਜ਼ਿਲ੍ਹੇ ਅਜਿਹੇ ਹਨ ਜਿੱਥੇ ਕੋਰੋਨਾ ਵਾਇਰਸ ਹੋਲੀ-ਹੋਲੀ ਆਪਣੀ ਰਫਤਾਰ ਤੇਜ਼ ਕਰ ਰਿਹਾ ਹੈ। ਇਨ੍ਹਾਂ ਜ਼ਿਲ੍ਹਿਆਂ 'ਚੋਂ ਇਕ ਜ਼ਿਲ੍ਹਾ ਜਲੰਧਰ ਅਜਿਹਾ ਹੀ ਹੈ ਜਿਥੇ ਕੋਰੋਨਾ ਵਾਇਰਸ ਦੀ ਰਫਤਾਰ 'ਚ ਲਗਾਤਾਰ ਤੇਜ਼ੀ ਦੇਖੀ ਜਾ ਰਹੀ ਹੈ। ਐਤਵਾਰ ਨੂੰ ਵੀ ਜ਼ਿਲ੍ਹੇ 'ਚ ਕੋਰੋਨਾ ਵਾਇਰਸ ਕਾਰਨ 5 ਲੋਕਾਂ ਦੀ ਮੌਤ ਹੋਈ ਹੈ ਅਤੇ 74 ਨਵੇਂ ਮਾਮਲੇ ਦੇਖਣ ਨੂੰ ਮਿਲੇ ਹਨ।
ਕੋਰੋਨਾ ਨੂੰ ਰੋਕਣ ਲਈ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ
1. ਮਾਸਕ ਦੀ ਵਰਤੋਂ ਕਰੋ
2. ਸਾਬਣ ਨਾਲ ਹੱਥ ਚੰਗੀ ਤਰ੍ਹਾਂ ਧੋਵੋ
3. ਅਲਕੋਹਲ ਸੈਨੀਟਾਈਜ਼ਰ ਦੀ ਵਰਤੋਂ ਕਰੋ
4. ਸਮਾਜਕ ਦੂਰੀ ਬਣਾਈ ਰੱਖੋ
5. ਹੱਥ ਮਿਲਾਉਣ ਦੀ ਬਜਾਏ ਨਮਸਤੇ ਕਰੋ
6. ਇਮਊਨਿਟੀ ਮਜ਼ਬੂਤ ਕਰਨ ਲਈ ਚੰਗੀ ਖੁਰਾਕ ਲਓ
7. ਬੁਖਾਰ ਖੰਘ ਜਾਂ ਗਲੇ 'ਚ ਖਰਾਬੀ ਹੋਣ ਦੀ ਸਥਿਤੀ 'ਚ ਤੁਰੰਤ ਡਾਕਟਰ ਨਾਲ ਸੰਪਰਕ ਕਰੋ
ਕਾਂਗਰਸ MLA ਦਰਸ਼ਨ ਲਾਲ ਸਿੰਘ ਦੀ ਵਿਗੜੀ ਸਿਹਤ, ਸਟੇਜ ਤੋਂ ਹੋਏ ਬੇਹੋਸ਼
NEXT STORY