ਲੁਧਿਆਣਾ, (ਰਿਸ਼ੀ)- ਸ਼ਾਰਟ ਸਰਕਟ ਨਾਲ ਕਚਹਿਰੀ ਕੰਪਲੈਕਸ ਦੀ ਨਿਊ ਕਾਰ ਪਾਰਕਿੰਗ ਦੇ ਸਥਿਤ 8 ਚੈਂਬਰਾਂ 'ਚ ਰਾਤ ਲਗਭਗ 10 ਵਜੇ ਅੱਗ ਲੱਗ ਗਈ। ਸੂਚਨਾ ਮਿਲਣ 'ਤੇ ਮੌਕੇ 'ਤੇ ਪਹੁੰਚੀ ਥਾਣਾ ਡਵੀਜ਼ਨ ਨੰ. 5 ਦੀ ਪੁਲਸ ਨੇ ਅੱਗ ਬੁਝਾਊ ਵਿਭਾਗ ਦੀ ਮਦਦ ਨਾਲ ਅੱਗ 'ਤੇ ਕਾਬੂ ਪਾਇਆ।
ਜਾਣਕਾਰੀ ਦਿੰਦਿਆਂ 2 ਨੰਬਰ ਚੈਂਬਰ ਦੇ ਮਾਲਕ ਰਜਿੰਦਰ ਪਾਲ ਸਿੰਘ ਨੇ ਦੱਸਿਆ ਕਿ ਲੋਹੜੀ ਉਤਸਵ ਕਾਰਨ ਦੁਪਹਿਰ ਨੂੰ ਹੀ ਉਹ ਸਾਰੇ ਚੈਂਬਰ ਬੰਦ ਕਰ ਕੇ ਚਲੇ ਗਏ ਸਨ। ਸਾਰੇ ਚੈਂਬਰਾਂ ਵਿਚ ਫੋਟੋ ਸਟੇਟ, ਸਟੈਂਪ ਵੈਂਡਰ, ਡੀਡ ਰਾਈਟਰ ਦਾ ਕੰਮ ਹੈ। ਸ਼ਾਰਟ ਸਰਕਟ ਨਾਲ ਇਕ ਚੈਂਬਰ 'ਚ ਅੱਗ ਲੱਗੀ। ਫਾਈਬਰ ਦੇ ਚੈਂਬਰ ਹੋਣ ਕਾਰਨ ਇਕ ਤੋਂ ਬਾਅਦ ਸਾਰੇ 8 ਚੈਂਬਰਾਂ 'ਚ ਅੱਗ ਲੱਗ ਗਈ, ਜਿਸ ਨਾਲ ਅੰਦਰ ਪਏ ਫਰਨੀਚਰ, ਕਾਗਜ਼ਾਤ ਅਤੇ ਹੋਰ ਮਸ਼ੀਨਰੀ ਸੜ ਕੇ ਸੁਆਹ ਹੋ ਗਈ।
ਮੌਕੇ 'ਤੇ ਪਹੁੰਚੀ ਅੱਗ ਬੁਝਾਊ ਵਿਭਾਗ ਦੀ ਟੀਮ ਨੇ ਚੈਂਬਰਾਂ ਦੇ ਬਾਹਰ ਲਿਖੇ ਨੰਬਰਾਂ ਤੋਂ ਫੋਨ ਕਰ ਕੇ ਮਾਲਕਾਂ ਨੂੰ ਸੂਚਨਾ ਦਿੱਤੀ, ਜਿਸ ਦੇ ਬਾਅਦ ਉਹ ਤੁਰੰਤ ਕਚਹਿਰੀ ਕੰਪਲੈਕਸ ਪਹੁੰਚੇ। ਅੱਗ ਲੱਗਣ ਨਾਲ ਕਮਲ ਫੋਟੋ ਸਟੇਟ, ਅਜੇ ਡੀਡ ਰਾਈਟਰ, ਨੀਰਜ, ਸਾਹਨੀ ਡੀਡ ਰਾਈਟਰ, ਕਸ਼ਮੀਰੀ ਲਾਲ ਸਮੇਤ ਹੋਰਨਾਂ ਦੇ ਚੈਂਬਰ ਸਨ।
ਕਾਰ 'ਚ ਬੈਠ ਕੇ ਖਾਣ-ਪੀਣ ਵਾਲਿਆਂ ਤੋਂ ਵੇਟਰ ਹੋ ਜਾਣ ਸਾਵਧਾਨ!
NEXT STORY