ਓਟਾਵਾ : ਪਾਬਲੋ ਰੌਡਰੀਗੈਜ਼ ਦੇ ਅਸਤੀਫ਼ੇ ਮਗਰੋਂ ਅਨੀਤਾ ਆਨੰਦ ਨੂੰ ਕੈਨੇਡਾ ਦੀ ਟ੍ਰਾਂਸਪੋਰਟ ਮੰਤਰੀ ਵਜੋਂ ਸਹੁੰ ਚੁਕਾਈ ਗਈ ਹੈ। ਕਿਊਬੈਕ ਵਿਚ ਲਿਬਰਲ ਪਾਰਟੀ ਦੀ ਲੀਡਰਸ਼ਿਪ ਦੌੜ ਵਿਚ ਸ਼ਾਮਲ ਹੋਣ ਲਈ ਪਾਬਲੋ ਰੌਡਰੀਗੈਜ਼ ਨੇ ਅਸਤੀਫ਼ਾ ਦਿਤਾ ਅਤੇ ਜਨਵਰੀ ਵਿਚ ਲੀਡਰਸ਼ਿਪ ਮੁਹਿੰਮ ਸ਼ੁਰੂ ਹੋਣ ਤੱਕ ਆਜ਼ਾਦ ਐਮ.ਪੀ. ਵਜੋਂ ਸੰਸਦ ਵਿਚ ਬੈਠਣਗੇ। ਇਹ ਸਾਰਾ ਘਟਨਾਕ੍ਰਮ ਮਾਂਟਰੀਅਲ ਸੀਟ ’ਤੇ ਲਿਬਰਲ ਪਾਰਟੀ ਦੀ ਹਾਰ ਮਗਰੋਂ ਵਾਪਰਿਆ ਹੈ। ਪਾਬਲੋ ਰੌਡਰੀਗੈਜ਼ ਦੇ ਅਸਤੀਫ਼ੇ ਨੂੰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਾਸਤੇ ਇਕ ਹੋਰ ਝਟਕਾ ਮੰਨਿਆ ਜਾ ਰਿਹਾ ਹੈ। ਪੱਤਰਕਾਰਾਂ ਵੱਲੋਂ ਜਦੋਂ ਇਸ ਮੁੱਦੇ ’ਤੇ ਇੰਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਪਾਬਲੇ ਦੇ ਅਸਤੀਫ਼ੇ ਦਾ ਲਾਸਾਲ-ਇਮਾਰਡ-ਵਰਡਨ ਸੀਟ ਦੇ ਨਤੀਜੇ ਨਾਲ ਕੋਈ ਵਾਹ-ਵਾਸਤਾ ਨਹੀਂ।
ਪੜ੍ਹੋ ਇਹ ਅਹਿਮ ਖ਼ਬਰ-4.27 ਲੱਖ ਵਿਦਿਆਰਥੀ ਕੈਨੇਡਾ 'ਚ, ਜਾਣੋ ਟਰੂਡੋ ਦੇ ਫ਼ੈਸਲੇ ਦਾ ਭਾਰਤੀਆਂ 'ਤੇ ਕੀ ਹੋਵੇਗਾ ਅਸਰ
ਪਾਬਲੋ ਰੌਡਰੀਗੈਜ਼ ਦੇ ਅਸਤੀਫੇ ਨਾਲ ਟਰੂਡੋ ਨੂੰ ਇਕ ਹੋਰ ਝਟਕਾ
ਰੌਡਰੀਗੈਜ਼ ਦੀ ਵਿਦਾਇਗੀ ਦੇ ਮੱਦੇਨਜ਼ਰ ਜਨਤਕ ਸੇਵਾਵਾਂ ਬਾਰੇ ਮੰਤਰੀ ਜੀਨ ਈਵ ਡਕਲੌਸ ਨੂੰ ਕਿਊਬੈਕ ਮਾਮਲਿਆਂ ਦੇ ਸਲਾਹਕਾਰ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਇਹ ਕੈਬਨਿਟ ਮੰਤਰੀ ਦਾ ਅਹੁਦਾ ਨਹੀਂ ਹੁੰਦਾ ਪਰ ਪ੍ਰਧਾਨ ਮੰਤਰੀ ਦਫ਼ਤਰ ਵਿਚ ਇਸ ਵੀ ਵੱਡੀ ਅਹਿਮੀਅਤ ਹੈ। ਇੱਥੇ ਦੱਸਣਾ ਬਣਦਾ ਹੈ ਕਿ ਕਿਸੇ ਨਵੇਂ ਐਮ.ਪੀ. ਨੂੰ ਮੰਤਰੀ ਮੰਡਲ ਵਿਚ ਸ਼ਾਮਲ ਕਰਨ ਦੀ ਬਜਾਏ ਅਨੀਤਾ ਆਨੰਦ ਨੂੰ ਟ੍ਰਾਂਸਪੋਰਟ ਮੰਤਰਾਲਾ ਸੌਂਪਿਆ ਗਿਆ ਹੈ ਅਤੇ ਕੰਜ਼ਰਵੇਟਿਵ ਪਾਰਟੀ ਟਰੂਡੋ ਸਰਕਾਰ ਦੀ ਨੁਕਤਾਚੀਨੀ ਕਰ ਰਹੀ ਹੈ। ਟੋਰੀ ਐਮ.ਪੀ. ਫਿਲਿਪ ਲੌਰੈਂਸ ਨੇ ਕਿਹਾ ਕਿ ਲਿਬਰਲ ਸਰਕਾਰ ਪਾਰਟ ਟਾਈਮ ਟ੍ਰਾਂਸਪੋਰਟ ਮੰਤਰੀ ਲੱਭ ਲਿਆ ਹੈ। ਸਾਡਾ ਸਵਾਲ ਇਹ ਹੈ ਕਿ ਲਿਬਰਲ ਸਰਕਾਰ ਟ੍ਰਾਂਸਪੋਰਟ ਵਿਭਾਗ ਨੂੰ ਗੰਭੀਰਤਾ ਨਾਲ ਲੈਣਾ ਕਦੋਂ ਸ਼ੁਰੂ ਕਰੇਗੀ? ਦੂਜੇ ਪਾਸੇ ਗਵਰਨਰ ਜਨਰਲ ਮੈਰੀ ਸਾਈਮਨ ਨੇ ਅਨੀਤਾ ਆਨੰਦ ਨੂੰ ਟ੍ਰਾਂਸਪੋਰਟ ਮੰਤਰੀ ਵਜੋਂ ਸਹੁੰ ਚੁਕਾਈ ਜਿਨ੍ਹਾਂ ਕੋਲ ਖ਼ਜ਼ਾਨਾ ਬੋਰਡ ਦੀ ਜ਼ਿੰਮੇਵਾਰੀ ਵੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਪਾਕਿਸਤਾਨ ਦੇ ਅਸ਼ਾਂਤ ਖੈਬਰ ਪਖੁਨਖਵਾ ਸੂਬੇ 'ਚ ਮਾਰੇ ਗਏ 12 ਅੱਤਵਾਦੀ
NEXT STORY