ਨੈਸ਼ਨਲ ਡੈਸਕ: ਦੇਸ਼ ਭਰ ਵਿਚ ਸਭ ਤੋਂ ਵੱਡੇ ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋਣ ਜਾ ਰਿਹਾ ਹੈ। ਅਗਲੇ ਮਹੀਨੇ ਵਿਚ ਦਿਵਾਲੀ-ਦੁਸ਼ਹਿਰਾ ਸਮੇਤ ਕਈ ਮਹੱਤਵਪੂਰਨ ਤਿਉਹਾਰ ਆ ਰਹੇ ਹਨ। ਅਕਤੂਬਰ ਮਹੀਨੇ ਵਿਚ ਗਾਂਧੀ ਜੈਅੰਤੀ, ਦੁਸ਼ਹਿਰਾ, ਦੀਵਾਲੀ ਜਿਹੀਆਂ Public Holidays ਆ ਰਹੀਆਂ ਹਨ। ਇਨ੍ਹਾਂ ਦਿਨਾਂ ਨੂੰ ਸਕੂਲ, ਬੈਂਕ ਤੇ ਦਫ਼ਤਰ ਬੰਦ ਰਹਿਣਗੇ।
ਇਹ ਖ਼ਬਰ ਵੀ ਪੜ੍ਹੋ - ਸਕੂਲ 'ਚ ਹੋਏ ਧਮਾਕੇ! 5 ਬੱਚਿਆਂ ਸਣੇ 8 ਦੀ ਗਈ ਜਾਨ
ਅਕਤੂਬਰ ਦੀ ਪਹਿਲੀ ਜਨਤਕ ਛੁੱਟੀ 2 ਅਕਤੂਬਰ ਨੂੰ ਗਾਂਧੀ ਜੈਅੰਤੀ ਮੌਕੇ ਹੋਵੇਗੀ। ਇਸ ਦਿਨ ਪੂਰੇ ਦੇਸ਼ ਵਿਚ ਬੈਂਕ, ਸਰਕਾਰੀ ਦਫ਼ਤਰ, ਸਕੂਲ ਅਤੇ ਕਾਲਜ ਬੰਦ ਰਹਿਣਗੇ। 3 ਅਕਤੂਬਰ ਨੂੰ ਪੰਜਾਬ ਅਤੇ ਰਾਜਸਥਾਨ ਵਿਚ 3 ਅਕਤੂਬਰ ਨੂੰ ਮਹਾਰਾਜਾ ਅਗਰਸੈਨ ਜੈਅੰਤੀ ਦੀ ਛੁੱਟੀ ਰਹੇਗੀ। ਮਤਲਬ ਮਹੀਨੇ ਦੀ ਸ਼ੁਰੂਆਤ ਵਿਚ ਹੀ 2 ਦਿਨ ਸਕੂਲ, ਕਾਲਜ, ਬੈਂਕ ਆਦਿ ਬੰਦ ਰਹਿਣਗੇ। ਇਸ ਮਗਰੋਂ 11 ਅਕਤੂਬਰ ਨੂੰ ਦੁਰਗਾ ਅਸ਼ਟਮੀ ਮੌਕੇ ਵੀ ਕਈ ਸੂਬਿਆਂ ਵਿਚ ਛੁੱਟੀ ਰਹੇਗੀ। ਇਸ ਦੇ ਨਾਲ ਹੀ 12 ਅਕਤੂਬਰ ਨੂੰ ਦੁਸ਼ਹਿਰਾ ਅਤੇ 31 ਅਕਤੂਬਰ ਨੂੰ ਦੀਵਾਲੀ ਮੌਕੇ ਦੇਸ਼ ਭਰ ਵਿਚ ਛੁੱਟੀ ਰਹੇਗੀ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਸਕੂਲਾਂ ਲਈ ਨਵੇਂ ਹੁਕਮ ਜਾਰੀ
ਅਕਤੂਬਰ ਵਿਚ ਛੁੱਟੀਆਂ ਦੀ ਸੂਚੀ:
2 ਅਕਤੂਬਰ: ਗਾਂਧੀ ਜੈਅੰਤੀ
3 ਅਕਤੂਬਰ: ਨਵਰਾਤਰੀ ਸਥਾਪਨਾ ਅਤੇ ਮਹਾਰਾਜਾ ਅਗਰਸੇਨ ਜੈਅੰਤੀ
11 ਅਕਤੂਬਰ: ਦੁਰਗਾ ਅਸ਼ਟਮੀ
12 ਅਕਤੂਬਰ: ਵਿਜੇਤਾਦਸ਼ਮੀ/ਦੁਸ਼ਹਿਰਾ
31 ਅਕਤੂਬਰ: ਦੀਵਾਲੀ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਬਿਜਲੀ ਦਾ ਬਿੱਲ ਨਾ ਭਰਨ ਵਾਲੇ ਡਿਫਾਲਟਰਾਂ ਖ਼ਿਲਾਫ਼ ਵਿਭਾਗ ਦੀ ਸਖ਼ਤੀ, ਕੱਟੇ ਕੁਨੈਕਸ਼ਨ ਤੇ ਵਸੂਲੇ 1.67 ਕਰੋੜ
NEXT STORY