ਬਟਾਲਾ, (ਜ.ਬ.)- ਅੱਜ ਪਿੰਡ ਮੜੀਆਂਵਾਲ ਵਿਖੇ ਅੱਗ ਲੱਗਣ ਨਾਲ 2 ਕਿਸਾਨਾਂ ਦਾ ਨਾੜ ਸੜਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ
ਜਾਣਕਾਰੀ ਅਨੁਸਾਰ ਅੱਜ ਪਿੰਡ ਮੜੀਆਂਵਾਲ 'ਚ ਅਚਾਨਕ ਟਰਾਂਸਫਾਰਮਰ ਤੋਂ ਚੰਗਿਆੜੀ ਨਿਕਲਣ ਕਾਰਨ ਮਹਿੰਦਰ ਸਿੰਘ ਤੇ ਜਗਤਾਰ ਸਿੰਘ ਦੇ 4-4 ਕਿੱਲੇ ਨਾੜ ਅੱਗ ਨਾਲ ਸੜ ਗਏ। ਇਸ ਮੌਕੇ ਤੁੰਰਤ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਪਾਇਲਟ ਦਲਜੀਤ ਸਿੰਘ ਹੈਪੀ ਅਤੇ ਫਾਇਰਮੈਨ ਰਵਿੰਦਰ ਸਿੰਘ ਤੇ ਵਰਿੰਦਰ ਸਿੰਘ ਨੇ ਅੱਗ ਬੁਝਾਈ ਅਤੇ ਬਾਕੀ ਕਿਸਾਨਾਂ ਦਾ ਨਾੜ ਸੜਨ ਤੋਂ ਬਚਾਅ ਹੋ ਗਿਆ।
ਕਾਂਗਰਸ ਤੇ ਐੱਨ. ਸੀ. ਪੀ. ਦਾ ਮਨਮੁਟਾਅ ਖਤਮ, ਉਪ ਚੋਣਾਂ 'ਚ ਮਿਲਾਇਆ ਹੱਥ
NEXT STORY