ਮਹਾਰਾਸ਼ਟਰ- ਭਾਰਤ 'ਚ ਗੈਰ-ਕਾਨੂੰਨੀ ਤਰੀਕੇ ਨਾਲ ਰਹਿ ਰਹੀ ਬੰਗਲਾਦੇਸ਼ੀ ਅਡਲਟ ਸਟਾਰ ਰੀਆ ਬਰਦੇ ਨੂੰ ਪੁਲਸ ਨੇ ਬੀਤੇ ਦਿਨ ਗ੍ਰਿਫਤਾਰ ਕਰਕੇ ਅਦਾਲਤ 'ਚ ਪੇਸ਼ ਕੀਤਾ ਸੀ। ਦੱਸ ਦੇਈਏ ਕਿ ਇਸ ਦੌਰਾਨ ਕੁਝ ਅਜਿਹਾ ਹੋਇਆ, ਜਿਸ ਨੂੰ ਵੇਖ ਹਰ ਕੋਈ ਹੈਰਾਨ ਰਹਿ ਗਿਆ। ਦਰਅਸਲ, 7 ਵਕੀਲਾਂ ਦੀ ਟੀਮ ਅਦਾਲਤ 'ਚ ਰੀਆ ਦੇ ਹੱਕ 'ਚ ਖੜ੍ਹੀ ਹੋਈ ਅਤੇ ਰੀਆ ਨੂੰ ਬੇਕਸੂਰ ਸਾਬਤ ਕਰਨ ਦੀ ਕੋਸ਼ਿਸ਼ ਕੀਤੀ।
ਇਹ ਖ਼ਬਰ ਵੀ ਪੜ੍ਹੋ - ਹੈਰਾਨੀਜਨਕ! ਸਕੂਲ ਟੀਚਰ ਨਾਲ ਗੰਦੀ ਹਰਕਤ ਕਰਦੇ ਫੜਿਆ ਗਿਆ ਪ੍ਰਸਿੱਧ ਅਦਾਕਾਰ
ਹਾਲਾਂਕਿ ਕਰੀਬ ਡੇਢ ਘੰਟੇ ਤੱਕ ਚੱਲੀ ਬਹਿਸ ਤੋਂ ਬਾਅਦ ਅਦਾਲਤ ਨੇ ਰੀਆ ਨੂੰ 1 ਅਕਤੂਬਰ 2024 ਤੱਕ ਠਾਣੇ ਪੁਲਸ ਦੀ ਹਿਰਾਸਤ 'ਚ ਭੇਜ ਦਿੱਤਾ। ਦੱਸ ਦੇਈਏ ਕਿ ਫਿਲਹਾਲ ਪੁਲਸ ਰੀਆ ਦੇ ਭਰਾ ਅਤੇ ਭੈਣ ਦੀ ਤਲਾਸ਼ ਕਰ ਰਹੀ ਹੈ। ਇਸ ਦੇ ਨਾਲ ਹੀ ਕਿਹਾ ਜਾ ਰਿਹਾ ਹੈ ਕਿ ਉਸ ਦੀ ਮਾਂ ਅਤੇ ਪਿਤਾ ਕਤਰ ਸ਼ਿਫਟ ਹੋ ਗਏ ਹਨ।ਤੁਹਾਨੂੰ ਦੱਸ ਦੇਈਏ ਕਿ ਰੀਆ ਅਡਲਟ ਇੰਡਸਟਰੀ 'ਚ ਆਰੋਹੀ ਬਰਦੇ ਅਤੇ ਬੰਨਾ ਸ਼ੇਖ ਦੇ ਰੂਪ 'ਚ ਮਸ਼ਹੂਰ ਹੈ। ਉਹ ਰਾਜ ਕੁੰਦਰਾ ਪ੍ਰੋਡਕਸ਼ਨ ਹਾਊਸ ਨਾਲ ਜੁੜੀ ਹੋਈ ਸੀ। ਉਸ ਨੂੰ ਹਿੱਲ ਲਾਈਨ ਪੁਲਸ ਨੇ 26 ਸਤੰਬਰ ਨੂੰ ਉਲਹਾਸਨਗਰ ਤੋਂ ਫਰਜ਼ੀ ਦਸਤਾਵੇਜ਼ਾਂ ਦੇ ਆਧਾਰ 'ਤੇ ਭਾਰਤੀ ਪਾਸਪੋਰਟ ਬਣਾਉਣ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਸੀ। ਉਸ ਖ਼ਿਲਾਫ਼ ਭਾਰਤੀ ਦੰਡਾਵਲੀ (ਆਈਪੀਸੀ) ਦੀਆਂ ਧਾਰਾਵਾਂ 420, 465, 468, 479, 34 ਅਤੇ 14ਏ ਤਹਿਤ ਕੇਸ ਦਰਜ ਕੀਤਾ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ - 81 ਦੀ ਉਮਰ 'ਚ Amitabh Bachchan ਨੂੰ ਇਸ ਬੀਮਾਰੀ ਨੇ ਪਾਇਆ ਘੇਰਾ
ਹਾਲ ਹੀ 'ਚ ਇੱਕ ਵਿਅਕਤੀ ਦੀ ਸ਼ਿਕਾਇਤ ਦਾ ਨੋਟਿਸ ਲੈਂਦਿਆਂ, ਪੁਲਸ ਨੇ ਰੀਆ ਦੇ ਦਸਤਾਵੇਜ਼ਾਂ ਦੀ ਜਾਂਚ ਕੀਤੀ। ਵੇਰਵਿਆਂ ਅਨੁਸਾਰ ਰੀਆ ਬਰਦੇ ਦੀ ਮਾਂ ਮੂਲ ਰੂਪ ਤੋਂ ਬੰਗਲਾਦੇਸ਼ ਦੀ ਰਹਿਣ ਵਾਲੀ ਹੈ। ਉਸ ਦਾ ਵਿਆਹ ਅਰਵਿੰਦ ਬਰਦੇ (ਰੀਆ ਦੇ ਪਿਤਾ) ਨਾਲ ਹੋਇਆ ਹੈ, ਜੋ ਕਿ ਅਮਰਾਵਤੀ, ਮਹਾਂਰਾਸ਼ਟਰ ਦਾ ਰਹਿਣ ਵਾਲਾ ਹੈ। ਖੁਦ ਨੂੰ ਭਾਰਤੀ ਨਾਗਰਿਕ ਸਾਬਤ ਕਰਨ ਲਈ ਰੀਆ ਨੇ ਜਾਅਲੀ ਦਸਤਾਵੇਜ਼ਾਂ ਰਾਹੀਂ ਪਾਸਪੋਰਟ ਬਣਾਇਆ ਸੀ। ਦੱਸਿਆ ਗਿਆ ਕਿ ਉਸ ਦੇ ਮਾਤਾ-ਪਿਤਾ ਫਿਲਹਾਲ ਕਤਰ 'ਚ ਹਨ। ਪੁਲਸ ਮੁਤਾਬਕ ਰੀਆ ਨੂੰ ਇਸ ਤੋਂ ਪਹਿਲਾਂ ਵੀ ਇੱਕ ਵਾਰ ਵੇਸਵਾਪੁਣੇ ਨਾਲ ਸਬੰਧਤ ਮਾਮਲੇ 'ਚ ਗ੍ਰਿਫ਼ਤਾਰ ਕੀਤਾ ਜਾ ਚੁੱਕਿਆ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
Elante Mall 'ਚ ਵਾਪਰਿਆ ਵੱਡਾ ਹਾਦਸਾ ; B'Day ਮਨਾਉਣ ਆਈ ਮਸ਼ਹੂਰ ਅਦਾਕਾਰਾ ਹੋ ਗਈ ਜ਼ਖ਼ਮੀ
NEXT STORY