ਮੁੰਬਈ- ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਆਲਰਾਊਂਡਰ ਯੁਵਰਾਜ ਸਿੰਘ ਨੇ ਖੁਲਾਸਾ ਕੀਤਾ ਹੈ ਕਿ ਸਾਲ 2007 ‘ਚ ਉਹ ਇਕ ਅਭਿਨੇਤਰੀ ਨੂੰ ਡੇਟ ਕਰ ਰਹੇ ਸਨ। ਹੇਜ਼ਲ ਕੀਚ ਨਾਲ ਵਿਆਹ ਤੋਂ ਪਹਿਲਾਂ ਯੁਵੀ ਦਾ ਨਾਂ ਕਈ ਕੁੜੀਆਂ ਨਾਲ ਜੁੜਿਆ ਸੀ। ਯੁਵਰਾਜ ਨੇ ਕਿਹਾ ਕਿ ਜਦੋਂ ਭਾਰਤੀ ਟੀਮ ਟੈਸਟ ਸੀਰੀਜ਼ ਖੇਡਣ ਲਈ 2007-08 ‘ਚ ਆਸਟ੍ਰੇਲੀਆ ਦੌਰੇ ‘ਤੇ ਗਈ ਸੀ ਤਾਂ ਇਕ ਅਭਿਨੇਤਰੀ ਵੀ ਸ਼ੂਟਿੰਗ ਲਈ ਸਿਡਨੀ ‘ਚ ਸੀ। ਯੁਵੀ ਨੂੰ ਉਹ ਟੂਰ ਯਾਦ ਆ ਗਿਆ ਜਦੋਂ ‘ਮੰਕੀਗੇਟ’ ਘਟਨਾ ਵਾਪਰੀ। ਵਿਸ਼ਵ ਕ੍ਰਿਕਟ ‘ਚ ਸਿਕਸਰ ਕਿੰਗ ਦੇ ਨਾਂ ਨਾਲ ਮਸ਼ਹੂਰ ਯੁਵਰਾਜ ਸਿੰਘ ਨੇ ਕਿਹਾ ਕਿ ਫਿਲਮ ਦੀ ਸ਼ੂਟਿੰਗ ਲਈ ਸਿਡਨੀ ਗਈ ਅਦਾਕਾਰਾ ਅੱਜ ਕਾਫ਼ੀ ਮਸ਼ਹੂਰ ਹੈ।
ਇਹ ਖ਼ਬਰ ਵੀ ਪੜ੍ਹੋ - ਅਡਲਟ ਸਟਾਰ ਨੂੰ ਬਚਾਉਣ ਲਈ ਕੋਰਟ 'ਚ ਲੱਗੇ 7 ਵਕੀਲ , ਬੇਕਸੂਰ ਸਾਬਤ ਕਰਨ ਲਈ ਲਗਾਇਆ ਜ਼ੋਰ, ਪਰ...
ਇਸ ਤੋਂ ਬਾਅਦ ਉਹ ਭਾਰਤੀ ਕ੍ਰਿਕਟ ਟੀਮ ਦਾ ਪਿੱਛਾ ਕਰਦੇ ਹੋਏ ਕੈਨਬਰਾ ਪਹੁੰਚੀ।ਜਦੋਂ ਯੁਵਰਾਜ ਸਿੰਘ ਉਸ ਅਭਿਨੇਤਰੀ ਨੂੰ ਮਿਲੇ ਤਾਂ ਉਹ ਆਪਣੇ ਕਰੀਅਰ ਦੇ ਮੁਸ਼ਕਿਲ ਦੌਰ ‘ਚੋਂ ਗੁਜ਼ਰ ਰਿਹਾ ਸੀ। ਉਸ ਆਸਟ੍ਰੇਲੀਆ ਦੌਰੇ ‘ਤੇ ਉਨ੍ਹਾਂ ਦਾ ਪ੍ਰਦਰਸ਼ਨ ਚੰਗਾ ਨਹੀਂ ਰਿਹਾ ਸੀ। ਉਨ੍ਹਾਂ ‘ਤੇ ਚੰਗਾ ਪ੍ਰਦਰਸ਼ਨ ਕਰਨ ਦਾ ਦਬਾਅ ਸੀ। ਇਸ ਕਾਰਨ ਉਹ ਆਪਣੀ ਖੇਡ ‘ਤੇ ਧਿਆਨ ਦੇਣਾ ਚਾਹੁੰਦਾ ਸੀ। ਉਨ੍ਹਾਂ ਨੇ ਉਦੋਂ ਅਦਾਕਾਰਾ ਨੂੰ ਕਿਹਾ ਸੀ ਕਿ ਉਹ ਉਨ੍ਹਾਂ ਨੂੰ ਕੁਝ ਸਮੇਂ ਲਈ ਨਾ ਮਿਲਣ।
ਇਹ ਖ਼ਬਰ ਵੀ ਪੜ੍ਹੋ - 81 ਦੀ ਉਮਰ 'ਚ Amitabh Bachchan ਨੂੰ ਇਸ ਬੀਮਾਰੀ ਨੇ ਪਾਇਆ ਘੇਰਾ
ਯੁਵਰਾਜ ਸਿੰਘ ਨੇ ਇਕ ਨਿੱਜੀ ਚੈਨਲ ਨੂੰ ਦਿੱਤੇ ਇੰਟਰਵਿਊ 'ਚ ਕਿਹਾ, ‘ਮੈਂ ਇੱਕ ਅਭਿਨੇਤਰੀ ਨੂੰ ਡੇਟ ਕਰ ਰਿਹਾ ਸੀ। ਮੈਂ ਉਸ ਦਾ ਨਾਮ ਨਹੀਂ ਦੱਸਾਂਗਾ। (ਉਹ) ਇਸ ਸਮੇਂ ਬਹੁਤ ਚੰਗੀ ਅਤੇ ਬਹੁਤ ਅਨੁਭਵੀ ਹੈ। ਉਹ ਐਡੀਲੇਡ ਵਿੱਚ ਸ਼ੂਟਿੰਗ ਕਰ ਰਹੀ ਸੀ। ਮੈਂ ਉਨ੍ਹਾਂ ਨੂੰ ਕਿਹਾ, ਸੁਣੋ, ਕੁਝ ਸਮੇਂ ਲਈ ਨਹੀਂ ਮਿਲਦੇ ਕਿਉਂਕਿ ਮੈਂ ਆਸਟ੍ਰੇਲੀਆ ਦੇ ਦੌਰੇ ‘ਤੇ ਹਾਂ। ਮੈਨੂੰ ਧਿਆਨ ਕੇਂਦਰਿਤ ਕਰਨ ਦੀ ਲੋੜ ਹੈ। ਉਹ ਮੇਰੇ ਨਾਲ ਬੱਸ ਵਿੱਚ ਕੈਨਬਰਾ ਗਈ ਸੀ। ਮੈਂ ਉਸਨੂੰ ਕਿਹਾ, ‘ਤੁਸੀਂ ਇੱਥੇ ਕੀ ਕਰ ਰਹੇ ਹੋ?’ ਉਸਨੇ ਕਿਹਾ, ‘ਮੈਂ ਤੁਹਾਡੇ ਨਾਲ ਸਮਾਂ ਬਿਤਾਉਣਾ ਚਾਹੁੰਦੀ ਹਾਂ।’ਅਦਾਕਾਰਾ ਨਾਲ ਆਪਣੇ ਲਵ ਅਫੇਅਰ ਬਾਰੇ ਯੁਵੀ ਨੇ ਅੱਗੇ ਕਿਹਾ ਕਿ ਮੈਂ ਉਨ੍ਹਾਂ ਨੂੰ ਰਾਤ ਨੂੰ ਮਿਲਿਆ ਅਤੇ ਫਿਰ ਸਾਡੀ ਗੱਲਬਾਤ ਸ਼ੁਰੂ ਹੋ ਗਈ। ਯੁਵਰਾਜ ਮੁਤਾਬਕ, ‘ਮੈਂ ਉਨ੍ਹਾਂ ਨੂੰ ਕਿਹਾ ਕਿ ਉਨ੍ਹਾਂ ਨੂੰ ਆਪਣੇ ਕਰੀਅਰ ‘ਤੇ ਧਿਆਨ ਦੇਣ ਦੀ ਲੋੜ ਹੈ ਅਤੇ ਮੈਨੂੰ ਆਪਣੇ ਕਰੀਅਰ ‘ਤੇ ਅਤੇ ਤੁਸੀਂ ਜਾਣਦੀ ਹੋ ਕਿ ਇਸ ਦਾ ਕੀ ਅਰਥ ਹੈ।’
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਅਡਲਟ ਸਟਾਰ ਨੂੰ ਬਚਾਉਣ ਲਈ ਕੋਰਟ 'ਚ ਲੱਗੇ 7 ਵਕੀਲ , ਬੇਕਸੂਰ ਸਾਬਤ ਕਰਨ ਲਈ ਲਗਾਇਆ ਜ਼ੋਰ, ਪਰ...
NEXT STORY