ਚੰਡੀਗੜ੍ਹ (ਭੁੱਲਰ) - ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਚੀਫ਼ ਜਸਟਿਸ ਵਲੋਂ ਪੰਜਾਬ ਦੇ ਇਕ ਜ਼ਿਲਾ ਤੇ ਸੈਸ਼ਨ ਜੱਜ ਸਮੇਤ 8 ਜੱਜਾਂ ਦੇ ਤਬਾਦਲੇ ਕੀਤੇ ਗਏ ਹਨ। ਜਾਰੀ ਹੁਕਮਾਂ ਅਨੁਸਾਰ ਸੰਜੀਵ ਕੁਮਾਰ ਗਰਗ ਨੂੰ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਵਜੋਂ ਤਬਦੀਲ ਕਰ ਕੇ ਜਲੰਧਰ ਲਾਇਆ ਗਿਆ ਹੈ। ਤਬਦੀਲ ਕੀਤੇ ਗਏ 7 ਅਡੀਸ਼ਨਲ ਜ਼ਿਲਾ ਤੇ ਸੈਸ਼ਨ ਜੱਜਾਂ ਵਿਚ ਕੁਮਾਰ ਹਰਵੀਨ ਭਾਰਦਵਾਜ ਨੂੰ ਜਲੰਧਰ, ਗੁਰਮੀਤ ਕੌਰ ਨੂੰ ਮੋਹਾਲੀ, ਅਮਰਜੀਤ ਸਿੰਘ ਨੂੰ ਚੰਡੀਗੜ੍ਹ, ਗੁਰਜੰਟ ਸਿੰਘ ਨੂੰ ਗੁਰਦਾਸਪੁਰ, ਮੋਨਿਕਾ ਗੋਇਲ ਨੂੰ ਮੋਹਾਲੀ, ਬਲਜਿੰਦਰ ਸਿੰਘ ਨੂੰ ਬਰਨਾਲਾ ਤੇ ਪਰਮਜੀਤ ਕੌਰ ਨੂੰ ਸੰਗਰੂਰ ਲਾਇਆ ਗਿਆ ਹੈ।
ਅਮਰਿੰਦਰ ਸਿੰਘ ਨੇ ਪੁਲਸ 'ਚ ਕੀਤੀਆਂ ਅਹਿਮ ਤਬਦੀਲੀਆਂ, ਡੀ. ਜੀ. ਪੀ. ਦੀਆਂ ਹਦਾਇਤਾਂ 'ਤੇ ਕਾਰਵਾਈ, ਮਾਲਵਾ ਕਈ ਅਰਥਾਂ 'ਚ ਸੰਵੇਦਨਸ਼ੀਲ
NEXT STORY