ਬਟਾਲਾ (ਸਾਹਿਲ)-ਬਟਾਲਾ ਜੰਕਸ਼ਨ ਦੇ ਚੱਲ ਰਹੇ ਨਵੀਨੀਕਰਨ ਦੇ ਕੰਮ-ਕਾਜ ਨੂੰ ਮੁੱਖ ਰੱਖਦਿਆਂ 10 ਦਿਨਾਂ ਤੱਕ 8 ਰੇਲ ਗੱਡੀਆਂ ਨੂੰ ਰੱਦ ਕਰ ਦਿੱਤੇ ਜਾਣ ਦੀ ਖਬਰ ਸਾਹਮਣੇ ਆਈ ਹੈ, ਜਿਸ ਨਾਲ ਰੇਲਵੇ ਸਟੇਸ਼ਨ ’ਤੇ ਬੇਰੌਣਕੀ ਜਿਹੀ ਛਾਈ ਹੋਈ ਹੈ। ਇਸ ਸਬੰਧੀ ਵਿਸ਼ੇਸ਼ ਜਾਣਕਾਰੀ ਸਾਂਝੀ ਕਰਦਿਆਂ ਸਟੇਸ਼ਨ ਸੁਪਰਡੈਂਟ ਵੀਓਮ ਸਿੰਘ ਨੇ ਦੱਸਿਆ ਕਿ ਬਟਾਲਾ ਰੇਲਵੇ ਸਟੇਸ਼ਨ ਦੇ ਨਵ-ਨਿਰਮਾਣ ਦਾ ਕੰਮ ਚੱਲ ਰਿਹਾ ਹੈ, ਜਿਸਦੇ ਚਲਦਿਆਂ ਇਸ ਸਟੇਸ਼ਨ ਤੋਂ ਲੰਘਣ ਵਾਲੀਆਂ 8 ਰੇਲ ਗੱਡੀਆਂ 12 ਮਾਰਚ ਤੱਕ ਰੱਦ ਕੀਤੀਆਂ ਗਈਆਂ ਹਨ।
ਇਹ ਵੀ ਪੜ੍ਹੋ- ਪੰਜਾਬ 'ਚ ਸ਼ਨੀਵਾਰ ਨੂੰ ਛੁੱਟੀ ਦਾ ਐਲਾਨ
ਰੇਲ ਗੱਡੀਆਂ ਰੱਦ ਕੀਤੀਆਂ ਦਾ ਵੇਰਵਾ
ਅੰਮ੍ਰਿਤਸਰ-ਪਠਾਨਕੋਟ 54611, ਪਠਾਨਕੋਟ-ਅੰਮ੍ਰਿਤਸਰ 45614, ਅੰਮ੍ਰਿਤਸਰ-ਪਠਾਨਕੋਟ 14633, ਪਠਾਨਕੋਟ-ਅੰਮ੍ਰਿਤਸਰ 54616, ਪਠਾਨਕੋਟ-ਵੇਰਕਾ 74674, ਵੇਰਕਾ-ਪਠਾਨਕੋਟ 74673 ਸ਼ਾਮਲ ਹਨ। ਇਸੇ ਤਰ੍ਹਾਂ 4 ਤੋਂ 12 ਮਾਰਚ ਤੱਕ ਅੰਮ੍ਰਿਤਸਰ-ਕਾਦੀਆਂ 74691 ਤੇ ਕਾਦੀਆਂ ਤੋਂ ਅੰਮ੍ਰਿਤਸਰ 74692 ਰੱਦ ਹਨ। ਜਦਕਿ ਅੰਮ੍ਰਿਤਸਰ ਤੋਂ ਪਠਾਨਕੋਟ ਲਈ 74671 ਰੇਲ ਗੱਡੀ 7 ਤੋਂ 9 ਮਾਰਚ ਤੱਕ ਆਪਣੇ ਨਿਰਧਾਰਤ ਸਮੇਂ ਤੋਂ 50 ਮਿੰਟ ਦੇਰੀ ਨਾਲ ਅੰਮ੍ਰਿਤਸਰ ਤੋਂ ਚੱਲੇਗੀ। ਇਸਦੇ ਨਾਲ ਹੀ 18101 ਤੇ 18309 ਟਾਟਾਨਗਰ ਸੱਬਲਪੁਰ ਜੰਮੂ ਤਵੀ ਰੇਲ ਗੱਡੀਆਂ ਦੇ 5 ਤੋਂ 10 ਮਾਰਚ ਤੱਕ ਅਤੇ 18102 ਤੇ 18310 ਜੰਮੂ ਤਵੀ ਟਾਟਾ ਨਗਰ ਸੱਬਲ ਦੇ 8 ਤੋਂ 13 ਮਾਰਚ ਤੱਕ ਰੂਟ ਬਦਲੇ ਗਏ ਹਨ। ਉਨ੍ਹਾਂ ਯਾਤਰੀਆਂ ਨੂੰ ਸਹਿਯੋਗ ਦੇਣ ਲਈ ਅਪੀਲ ਕੀਤੀ।
ਇਹ ਵੀ ਪੜ੍ਹੋ- ਥਾਈਲੈਂਡ ਤੋਂ ਬੰਦਾ ਭਰ ਲਿਆਇਆ ਨਸ਼ਿਆਂ ਦਾ ਪੂਰਾ ਅਟੈਚੀ, ਕਰੋੜਾਂ ਹੈ ਕੀਮਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ 'ਚ ਇਸ ਤਾਰੀਖ਼ ਤੱਕ ਨਹੀਂ ਹੋਣਗੀਆਂ ਰਜਿਸਟਰੀਆਂ, ਤਹਿਸੀਲ ਜਾਣ ਤੋਂ ਪਹਿਲਾਂ ਪੜ੍ਹੋ ਇਹ ਖ਼ਬਰ
NEXT STORY