ਜਲੰਧਰ (ਚੋਪੜਾ)- ਜਲੰਧਰ ਲੋਕ ਸਭਾ ਦੀ ਚੋਣ ’ਚ ਵੱਖ-ਵੱਖ ਸਿਆਸੀ ਪਾਰਟੀਆਂ ਅਤੇ ਆਜ਼ਾਦ ਸਮੇਤ ਕੁੱਲ 20 ਉਮੀਦਵਾਰ ਚੋਣ ਮੈਦਾਨ ’ਚ ਉਤਰੇ ਸਨ। ਇਨ੍ਹਾਂ 20 ਉਮਦੀਵਾਰਾਂ ਵਿਚੋਂ ਕਾਂਗਰਸੀ ਉਮੀਦਵਾਰ ਚਰਨਜੀਤ ਸਿੰਘ ਚੰਨੀ ਵੱਡੀ ਲੀਡ ਦੇ ਨਾਲ ਜਿੱਤ ਹਾਸਲ ਕਰ ਸਕੇ। ਚਰਨਜੀਤ ਸਿੰਘ ਚੰਨੀ ਨੂੰ 3,90,053 ਵੋਟਾਂ ਹਾਸਲ ਹੋਈਆਂ ਅਤੇ ਉਨ੍ਹਾਂ ਨੇ 1, 75, 993 ਵੋਟਾਂ ਦੇ ਫਰਕ ਨਾਲ ਭਾਜਪਾ ਉਮੀਦਵਾਰ ਸੁਸ਼ੀਲ ਰਿੰਕੂ ਨੂੰ ਮਾਤ ਦਿੱਤੀ। ਈ. ਵੀ.ਐੱਮ. ’ਚ ਇਨ੍ਹਾਂ 20 ਉਮੀਦਵਾਰਾਂ ਦੇ ਬਟਨ ਤੋਂ ਇਲਾਵਾ ਇਕ ਨੋਟਾ ਦਾ ਬਟਨ ਵੀ ਸ਼ਾਮਲ ਰਿਹਾ ਅਤੇ ਜ਼ਿਲ੍ਹੇ ਦੇ ਕੁੱਲ 4724 ਵੋਟਰਾਂ ਨੇ ਨੋਟਾ ਦੀ ਵਰਤੋਂ ਕੀਤੀ। ਦੱਸ ਦੇਈਏ ਕਿ ਜ਼ਿਲ੍ਹੇ ’ਚ ਕੁੱਲ 16, 54, 005 ਵੋਟਰਾਂ ’ਚੋਂ 9,87,602 ਵੋਟਰਾਂ ਨੇ ਆਪਣੇ ਵੋਟ ਪਾਉਣ ਦੇ ਅਧਿਕਾਰ ਦੀ ਵਰਤੋਂ ਕੀਤੀ, ਜਿਨ੍ਹਾਂ ਵਿਚੋਂ ਹੇਠ ਲਿਖੀਆਂ ਪਾਰਟੀਆਂ ਨਾਲ ਸਬੰਧਤ ਉਮੀਦਵਾਰਾਂ ਅਤੇ ਆਜ਼ਾਦ ਉਮੀਦਵਾਰਾਂ ਨੂੰ ਕਿੰਨੀਆਂ ਵੋਟਾਂ ਪਈਆਂ ਇਸ ਦਾ ਸਮੁੱਚਾ ਵੇਰਵਾ ਇਸ ਤਰ੍ਹਾਂ ਹੈ :
ਇਹ ਵੀ ਪੜ੍ਹੋ- ਵੋਟਰਾਂ ਨੂੰ ਪਸੰਦ ਨਹੀਂ ਆਈ ਮੋਦੀ ਦੀ ਗਾਰੰਟੀ, ਭਾਜਪਾ ਨੂੰ ਪਵੇਗੀ ਆਤਮ-ਮੰਥਨ ਦੀ ਲੋੜ
ਉਮੀਦਵਾਰ |
ਪਾਰਟੀ |
ਵੋਟਾਂ |
1. ਚਰਨਜੀਤ ਸਿੰਘ ਚੰਨੀ |
ਇੰਡੀਅਨ ਨੈਸ਼ਨਲ ਕਾਂਗਰਸ |
3, 90, 053 |
2. ਸੁਸ਼ੀਲ ਕੁਮਾਰ ਰਿੰਕੂ |
ਭਾਰਤੀ ਜਨਤਾ ਪਾਰਟੀ |
2,14,060 |
3. ਪਵਨ ਕੁਮਾਰ ਟੀਨੂੰ |
ਆਮ ਆਦਮੀ ਪਾਰਟੀ |
2,08,889 |
4. ਮਹਿੰਦਰ ਸਿੰਘ ਕੇ. ਪੀ. |
ਸ਼੍ਰੋਮਣੀ ਅਕਾਲੀ ਦਲ ਬਾਦਲ |
67, 911 |
5. ਐਡ. ਬਲਵਿੰਦਰ ਕੁਮਾਰ |
ਬਹੁਜਨ ਸਮਾਜ ਪਾਰਟੀ |
64,941 |
6. ਮਾਸਟਰ ਪੁਰਸ਼ੋਤਮ ਲਾਲ |
ਕਮਿਊਨਿਸਟ ਪਾਰਟੀ ਆਫ ਇੰਡੀਆ (ਮਾਰਕਸਿਸਟ) |
5,958 |
7. ਸਰਬਜੀਤ ਸਿੰਘ ਖਾਲਸਾ |
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ |
19, 284 |
8. ਸੋਨੀਆ |
ਰਿਪਬਲਿਕ ਪਾਰਟੀ ਆਫ ਇੰਡੀਆ |
1055 |
9. ਭਗਤ ਗੁਲਸ਼ਨ ਆਜ਼ਾਦ |
ਡੈਮੋਕ੍ਰੇਟਿਕ ਭਾਰਤੀ ਸਮਾਜ ਪਾਰਟੀ |
930 |
10. ਤਾਰਾਚੰਦ ਸ਼ੀਲਾ |
ਲੋਕਤੰਤਰਿਕ ਲੋਕ ਰਾਜਯਮ ਪਾਰਟੀ |
401 |
11. ਬਾਲਮੁਕੰਦ ਬਾਵਰਾ |
ਗਲੋਬਲ ਰਿਪਬਲਿਕ ਪਾਰਟੀ |
591 |
12. ਰਾਜਵੰਤ ਕੌਰ ਖਾਲਸਾ |
ਅਪਨਾ ਸਮਾਜ ਪਾਰਟੀ |
952 |
13. ਰਾਜ ਕੁਮਾਰ ਸ਼ਾਕੀ |
ਪੀਪੁਲਸ ਪਾਰਟੀ ਆਫ ਇੰਡੀਆ (ਡੈਮੋਕ੍ਰੇਟਿਕ) |
1088 |
14. ਅਸ਼ੋਕ ਕੁਮਾਰ ਜਾਖੂ |
ਆਜ਼ਾਦ |
742 |
15. ਅਮਰੀਕ ਭਗਤ |
ਆਜ਼ਾਦ |
1184 |
16. ਇਕਬਾਲ ਚੰਦ ਮੱਟੂ |
ਆਜ਼ਾਦ |
1956 |
17. ਗੁਰਦੀਪ ਸਿੰਘ ਬਿੱਟੂ |
ਆਜ਼ਾਦ |
1112
|
18. ਨੀਟੂ ਸ਼ਟਰਾਂ ਵਾਲਾ |
ਆਜ਼ਾਦ |
1879 |
19. ਪਰਮਜੀਤ ਕੌਰ ਤੇਜੀ |
ਆਜ਼ਾਦ |
500 |
20. ਰਮੇਸ਼ ਲਾਲ ਕਾਲਾ |
ਆਜ਼ਾਦ |
876 |
21. ਨੋਟਾ |
ਕੋਈ ਉਮੀਦਵਾਰ ਪਸੰਦ ਨਹੀਂ |
4743 |
ਇਹ ਵੀ ਪੜ੍ਹੋ- ਪੰਜਾਬ 'ਚ ਜਲੰਧਰ ਸਣੇ ਇਨ੍ਹਾਂ 5 ਸੀਟਾਂ 'ਤੇ ਹੋਣਗੀਆਂ ਜ਼ਿਮਨੀ ਚੋਣਾਂ, ਪੜ੍ਹੋ ਪੂਰਾ ਵੇਰਵਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਖਡੂਰ ਸਾਹਿਬ 'ਚ ਵੱਡੀ ਜਿੱਤ ਤੋਂ ਬਾਅਦ ਡਿਬਰੂਗੜ੍ਹ ਜੇਲ੍ਹ ਪਹੁੰਚੀ ਅੰਮ੍ਰਿਤਪਾਲ ਦੀ ਪਤਨੀ
NEXT STORY