ਬਟਾਲਾ(ਸੈਂਡੀ) - ਬੀਤੀ ਰਾਤ ਕਸਬਾ ਪੰਜਗਰਾਈਆ ਵਿਖੇ ਅਣਪਛਾਤੇ ਲੁਟੇਰਿਆਂ ਵੱਲੋਂ ਪੰਜਾਬ ਐਂਡ ਸਿੰਧ ਬੈਂਕ ਦੇ ਏ. ਟੀ. ਐਮ. ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਗਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆ ਬੈਂਕ ਮੈਨੇਜਰ ਅਰਜਣ ਦਾਸ ਨੇ ਦੱਸਿਆ ਕਿ ਬੀਤੀ ਰਾਤ ਅਣਪਛਾਤੇ ਲੁਟੇਰੇ ਬੈਂਕ ਦੇ ਏ. ਟੀ. ਐਮ ਨੂੰ ਆਪਣਾ ਨਿਸ਼ਾਨਾ ਬਣਾਉਣ ਲਈ ਆਏ ਅਤੇ ਜਦ ਉਕਤ ਲੁਟੇਰੇ ਗੈਸ ਕਟਰ ਨਾਲ ਏ. ਟੀ. ਐਮ ਦੇ ਸ਼ਟਰ ਦਾ ਤਾਲਾ ਤੋੜ ਰਹੇ ਸੀ ਤਾਂ ਉਥੇ ਮੌਜੂਦ ਇਕ ਸਾਬਕਾ ਫੌਜੀ ਅਤੇ ਉਸ ਦੇ ਲੜਕੇ ਨੇ ਉਨ੍ਹਾਂ ਨੂੰ ਚੋਰੀ ਕਰਦਿਆਂ ਦੇਖ ਲਿਆ। ਜਿਨ੍ਹਾਂ ਨੇ ਤੁਰੰਤ ਪੁਲਸ ਨੂੰ ਫੋਨ ਕਰ ਦਿੱਤਾ। ਉਨ੍ਹਾਂ ਨੇ ਲੁਟੇਰਿਆਂ ਨੂੰ ਭਜਾਉਣ ਲਈ ਦੂਰੋਂ ਇੱਟਾਂ ਮਾਰਨੀਆ ਸ਼ੁਰੂ ਕਰ ਦਿੱਤੀ। ਪੁਲਸ ਆਉਣ ਤੋਂ ਪਹਿਲਾਂ ਉਕਤ ਲੁਟੇਰੇ ਕਾਰ 'ਚ ਸਵਾਰ ਹੋ ਕੇ ਮੌਕੇ 'ਤੇ ਫਰਾਰ ਹੋ ਗਏ। ਜਿਸ ਨਾਲ ਨੁਕਸਾਨ ਹੋਣ ਤੋਂ ਬਚ ਗਿਆ।
ਹੱਥ ਬੰਨ੍ਹ ਕੇ ਦਰੱਖਤ ਨਾਲ ਲਟਕਾਈ ਨੌਜਵਾਨ ਦੀ ਲਾਸ਼, ਦੇਖ ਸਹਿਮ ਗਿਆ ਹਰ ਕੋਈ
NEXT STORY