ਨਾਭਾ (ਰਾਹੁਲ)- ਨਾਭਾ ਵਿਚ ਦਰਦਨਾਕ ਹਾਦਸਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਨਾਭਾ ਦੀ ਅਨਾਜ ਮੰਡੀ ਅੰਦਰ ਐੱਸ. ਬੀ. ਆਈ. ਬੈਂਕ ਵੱਲੋਂ ਰੱਖੇ ਗਏ ਜਨਰੇਟਰ ਦੀਆਂ ਤਾਰਾਂ ਨੰਗੀਆਂ ਹੋਣ ਕਾਰਨ ਗਰੀਬ ਪਰਿਵਾਰ ਪ੍ਰਵਾਸੀ ਮਜ਼ਦੂਰ ਦੇ ਤਿੰਨ ਸਾਲਾ ਬੇਟੇ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ। ਗੁੱਸੇ ਵਿੱਚ ਆਏ ਮਜ਼ਦੂਰਾਂ ਵੱਲੋਂ ਬੈਂਕ ਦੇ ਬਾਹਰ ਬੱਚੇ ਦੀ ਲਾਸ਼ ਰੱਖ ਕੇ ਧਰਨਾ ਲਗਾਇਆ ਗਿਆ। ਪੁਲਸ ਵੱਲੋਂ ਅਣਗਹਿਲੀ ਵਰਤਣ ਵਾਲਿਆਂ ਖ਼ਿਲਾਫ਼ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ- 8 ਸਾਲ ਪਹਿਲਾਂ ਕਰਵਾਈ 'ਲਵ ਮੈਰਿਜ', ਹੁਣ ਗਰਲਫਰੈਂਡ ਨਾਲ ਭੱਜਿਆ 3 ਬੱਚਿਆਂ ਦਾ ਪਿਓ, ਫਿਰ ਹੋਇਆ...
ਮਿਲੀ ਜਾਣਕਾਰੀ ਮੁਤਾਬਕ ਅਨਾਜ ਮੰਡੀ ਅੰਦਰ ਐੱਸ. ਬੀ. ਆਈ. ਬੈਂਕ ਦੀ ਸ਼ਾਖਾ ਨਾਭਾ ਵੱਲੋਂ ਖੋਲ੍ਹੀ ਗਈ ਬਰਾਂਚ ਦੀ ਇਮਾਰਤ ਦੇ ਪਿਛਲੇ ਪਾਸੇ ਨਾਜਾਇਜ਼ ਤੌਰ 'ਤੇ ਸਰਕਾਰੀ ਰਸਤੇ ਉੱਪਰ ਬੈਂਕ ਵੱਲੋਂ ਜਨਰੇਟਰ ਰੱਖਿਆ ਹੋਇਆ ਸੀ, ਜਿਸ ਦੀਆਂ ਤਾਰਾਂ ਨੰਗੀਆਂ ਸਨ। ਜਨਰੇਟਰ ਨੇੜੇ ਮਜ਼ਦੂਰ ਪਰਿਵਾਰ ਦੇ ਬੱਚੇ ਖੇਡ ਰਹੇ ਸਨ ਤਾਂ ਜਰਨੇਟਰ ਵਿੱਚ ਕਰੰਟ ਹੋਣ ਕਾਰਨ ਤਿੰਨ ਸਾਲਾ ਬੱਚੇ ਦੇ ਪੈਰਾਂ 'ਤੇ ਕਰੰਟ ਲੱਗ ਗਿਆ ਅਤੇ ਉਸ ਦੀ ਤੜਫ਼-ਤੜਫ਼ ਕੇ ਮੌਕੇ 'ਤੇ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ ਅਤੇ ਸਥਿਤੀ ਤਣਾਅਪੂਰਨ ਬਣ ਗਈ। ਮੌਤ ਉਪਰੰਤ ਬੱਚੇ ਦੇ ਪਰਿਵਾਰ ਵਾਲੇ ਬੈਂਕ ਕੋਲ ਆਏ ਤਾਂ ਬੈਂਕ ਮੁਲਾਜ਼ਮਾਂ ਵੱਲੋਂ ਬੈਂਕ ਦਾ ਕੈਂਚੀ ਗੇਟ ਬੰਦ ਕਰ ਦਿੱਤਾ ਗਿਆ ਅਤੇ ਪਰਿਵਾਰ ਦੀ ਕੋਈ ਗੱਲ ਨਹੀਂ ਸੁਣੀ, ਜਿਸ ਕਾਰਨ ਭੜਕੇ ਮਜ਼ਦੂਰਾਂ ਨੇ ਇਨਸਾਫ਼ ਦੀ ਮੰਗ ਕਰਦਿਆਂ ਬੈਂਕ ਅੱਗੇ ਬੱਚੇ ਦੀ ਲਾਸ਼ ਰੱਖ ਧਰਨਾ ਲਗਾ ਦਿੱਤਾ।
ਬੈਂਕ ਮੁਲਾਜ਼ਮਾਂ ਵੱਲੋਂ ਮੈਨੇਜਰ ਦੇ ਛੁੱਟੀ 'ਤੇ ਗਏ ਹੋਣ ਦੀ ਗੱਲ ਕਹੀ ਗਈ ਅਤੇ ਸੀਨੀਅਰ ਦੇ ਆਉਣ ਉਪਰੰਤ ਹੀ ਗੱਲ ਕਰਨ ਦੀ ਗੱਲ ਆਖੀ ਗਈ। ਸੀਨੀਅਰ ਚੀਫ਼ ਮੈਨੇਜਰ ਸੰਤੋਸ਼ ਕੁਮਾਰ ਦੋ ਘੰਟੇ ਉਪਰੰਤ ਪਹੁੰਚੇ ਅਤੇ ਸਿੱਧੇ ਤੌਰ 'ਤੇ ਕਿਹਾ ਕਿ ਬੈਂਕ ਨੇ ਜਨਰੇਟਰ ਠੇਕੇ 'ਤੇ ਦਿੱਤਾ ਹੋਇਆ ਸੀ ਜਦਕਿ ਬੈਂਕ ਨੇ ਕੋਈ ਵੀ ਜਗ੍ਹਾ ਜਰਨੇਟਰ ਵਾਲੇ ਨੂੰ ਨਹੀਂ ਦਿੱਤੀ ਹੋਈ। ਸਰਕਾਰੀ ਗਲੀ ਵਿੱਚ ਪਿਛਲੇ ਪਾਸੇ ਜਨਰੇਟਰ ਰੱਖਿਆ ਹੋਇਆ ਹੈ।
ਇਹ ਵੀ ਪੜ੍ਹੋ- ਪੰਜਾਬ ਦੇ ਇਸ ਇਲਾਕੇ 'ਚ ਤੇਂਦੂਏ ਨੇ ਪਾਇਆ ਭੜਥੂ, ਲੋਕਾਂ ਨੇ ਵੇਖ ਮਾਰੀਆਂ ਚੀਕਾਂ, ਫ਼ੈਲੀ ਦਹਿਸ਼ਤ
ਇਸ ਮੌਕੇ 'ਤੇ ਯੂ. ਪੀ. ਦੇ ਮਜ਼ਦੂਰ ਫਈਮ ਦੇ ਤਿੰਨ ਸਾਲਾ ਮ੍ਰਿਤਕ ਆਹੀਲ ਦੀ ਮਾਂ ਨਿਖਤ ਮੁਤਾਬਕ ਬੀਤੇ ਦਿਨ ਜੋ ਵਿਅਕਤੀ ਜਨਰੇਟਰ ਠੀਕ ਕਰਨ ਆਇਆ ਸੀ ਉਸ ਵੱਲੋਂ ਤਾਰਾ ਨੰਗੀਆਂ ਛੱਡ ਦਿੱਤੀਆਂ ਗਈਆਂ ਸਨ। ਕਈ ਸਾਲਾਂ ਤੋਂ ਜਨਰੇਟਰ ਇਸੇ ਥਾਂ 'ਤੇ ਪਿਆ ਹੈ ਪਹਿਲਾਂ ਕੋਈ ਵੀ ਅਜਿਹੀ ਮੁਸ਼ਕਿਲ ਜਨਰੇਟਰ ਦੇ ਪਏ ਹੋਣ ਕਾਰਨ ਨਹੀਂ ਆਈ। ਇਸ ਮੌਕੇ 'ਤੇ ਨਾਭਾ ਦੀ ਸਬਜ਼ੀ ਮੰਡੀ ਵਿੱਚ ਕੰਮ ਕਰਦੇ ਇਸ ਮਜ਼ਦੂਰ ਪਰਿਵਾਰ ਨਾਲ ਸਬਜ਼ੀ ਮੰਡੀ ਦੇ ਆੜ੍ਹਤੀਏ ਮਦਦ ਲਈ ਪਹੁੰਚੇ ਅਤੇ ਉਨ੍ਹਾਂ ਦੱਸਿਆ ਕਿ ਬਿਲਕੁਲ ਵੀ ਬੈਂਕ ਮੁਲਾਜ਼ਮਾਂ ਵੱਲੋਂ ਬੱਚੇ ਦੀ ਮੌਤ ਹੋਣ 'ਤੇ ਅਫਸੋਸ ਨਹੀਂ ਪ੍ਰਗਟਾਇਆ ਗਿਆ ਉਲਟਾ ਗੇਟ ਤੱਕਰ ਬੰਦ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ- ਵੱਡਾ ਹਾਦਸਾ: ਸਤਲੁਜ ਦਰਿਆ ਦੇ ਪੁੱਲ 'ਤੇ ਪਲਟਿਆ ਸਕੂਲੀ ਬੱਚਿਆਂ ਨਾਲ ਭਰਿਆ ਆਟੋ, ਮਚਿਆ ਚੀਕ-ਚਿਹਾੜਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ
ਪੰਜਾਬ ਵਾਸੀ ਹੋ ਜਾਣ ਸਾਵਧਾਨ, ਹੋਸ਼ ਉਡਾ ਦੇਵੇਗੀ ਇਹ ਖ਼ਬਰ
NEXT STORY