ਬਠਿੰਡਾ, (ਸੁਖਵਿੰਦਰ)- ਬੀਤੀ ਰਾਤ ਪਿੰਡ ਗਹਿਰੀ ਭਾਗੀ ਨਜ਼ਦੀਕ ਜਾਂਦੇ ਗੰਦੇ ਨਾਲੇ 'ਚ 50 ਫੁੱਟ ਦਾ ਪਾੜ ਪੈ ਜਾਣ ਕਾਰਨ ਨਾਲ ਲਗਦੇ ਦੋ ਪਿੰਡਾਂ ਗਹਿਰੀ ਭਾਗੀ ਅਤੇ ਕੋਟਸ਼ਮੀਰ ਦੀਆਂ ਨਰਮੇ ਅਤੇ ਝੋਨੇ ਦੀਆਂ ਲਗਭਗ 200 ਏਕੜ ਫਸਲਾਂ ਬਰਬਾਦ ਹੋ ਗਈਆਂ। ਜਾਣਕਾਰੀ ਅਨੁਸਾਰ ਬੀਤੀ ਰਾਤ ਪਿੰਡ ਗਹਿਰੀ ਭਾਗੀ ਵਿਖੇ ਗੰਦੇ ਨਾਲੇ 'ਚ ਲਗਭਗ 50 ਫੁੱਟ ਦਾ ਪਾੜ ਪੈ ਗਿਆ। ਇਸ ਕਾਰਨ ਖੇਤਾਂ 'ਚ ਗੰਦਾ ਪਾਣੀ ਪੂਰੀ ਤਰ੍ਹਾਂ ਭਰ ਗਿਆ। ਲੋਕਾਂ ਵੱਲੋਂ ਤੁਰੰਤ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਗਿਆ ਪਰ ਜਦੋਂ ਤੱਕ ਪ੍ਰਸ਼ਾਸਨ ਮੌਕੇ 'ਤੇ ਪਹੁੰਚਿਆ ਉਦੋਂ ਤੱਕ ਕਿਸਾਨਾਂ ਦੀਆਂ ਫਸਲਾਂ 'ਚ ਪੂਰੀ ਤਰ੍ਹਾਂ ਪਾਣੀ ਭਰ ਚੁੱਕਾ ਸੀ। ਸਵੇਰੇ ਨਗਰ ਨਿਗਮ ਦੇ ਅਧਿਕਾਰੀ ਮੌਕੇ 'ਤੇ ਪਹੁੰਚੇ ਤੇ ਗੰਦੇ ਨਾਲੇ ਨੂੰ ਬੰਦ ਕਰਨ ਦਾ ਕੰਮਕਾਜ ਸ਼ੂਰੂ ਕੀਤਾ। ਇਸ ਦੌਰਾਨ ਪ੍ਰਸ਼ਾਸਨ ਦੇ ਮੁਲਾਜ਼ਮਾਂ ਨੂੰ ਵੀ ਕਿਸਾਨਾਂ ਦੇ ਰੋਸ ਦਾ ਸਾਹਮਣਾ ਕਰਨਾ ਪਿਆ। ਦੇਰ ਸ਼ਾਮ ਤੱਕ ਜੇ. ਸੀ. ਬੀ. ਰਾਹੀਂ ਗੰਦੇ ਨਾਲੇ ਦੇ ਉਕਤ ਪਾੜ ਨੂੰ ਬੰਦ ਕਰਨ ਦੇ ਯਤਨ ਕੀਤੇ ਜਾ ਰਹੇ ਸਨ।
ਤੇਜ਼ ਮੀਂਹ ਨਾਲ ਸ਼ਹਿਰ ਹੋਇਆ ਜਲ-ਥਲ
NEXT STORY