ਲੁਧਿਆਣਾ (ਰਾਜ) : ਜ਼ਹਿਰੀਲੇ ਸੱਪ ਦੇ ਡੰਗਣ ਕਾਰਨ 9 ਮਹੀਨੇ ਦੇ ਬੱਚੇ ਦੀ ਮੌਤ ਹੋ ਗਈ। ਮ੍ਰਿਤਕ ਬੱਚੇ ਦਾ ਨਾਂ ਫਤਿਹ ਵੀਰ ਸਿੰਘ ਹੈ। ਇਹ ਘਟਨਾ ਥਾਣਾ ਡਾਬਾ ਦੇ ਇਲਾਕੇ ’ਚ ਵਾਪਰੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹਰਜਿੰਦਰ ਸਿੰਘ ਨੇ ਦੱਸਿਆ ਕਿ ਉਹ ਬਰੋਟਾ ਰੋਡ ’ਤੇ ਸਥਿਤ ਗੁਰੂ ਗੋਬਿੰਦ ਸਿੰਘ ਨਗਰ ’ਚ ਰਹਿੰਦਾ ਹੈ। ਉਸ ਦੇ ਪੁੱਤਰ ਤਰਨਦੀਪ ਸਿੰਘ ਦੀ ਵੈਲਡਿੰਗ ਦੀ ਦੁਕਾਨ ਹੈ। ਮ੍ਰਿਤਕ ਬੱਚਾ ਉਸ ਦਾ ਪੋਤਾ ਹੈ।
ਹਰ ਰੋਜ਼ ਦੀ ਤਰ੍ਹਾਂ ਉਸ ਦਾ ਪੁੱਤਰ ਤਰਨਦੀਪ ਸਿੰਘ ਸੰਧੂ ਰਾਤ ਦਾ ਖਾਣਾ ਖਾਣ ਤੋਂ ਬਾਅਦ ਆਪਣੇ ਕਮਰੇ ’ਚ ਸੌਂ ਗਿਆ। ਉਸ ਨੇ ਕਮਰੇ ਵਿਚ ਫਰਸ਼ ’ਤੇ ਗੱਦਾ ਵਿਛਾ ਦਿੱਤਾ। ਦੇਰ ਰਾਤ ਮੀਂਹ ਪੈਣ ਤੋਂ ਬਾਅਦ ਗਰਿੱਲ ’ਚੋਂ ਇਕ ਜ਼ਹਿਰੀਲਾ ਸੱਪ ਕਮਰੇ ’ਚ ਦਾਖ਼ਲ ਹੋ ਗਿਆ। ਫਤਿਹ ਵੀਰ ਆਪਣੀ ਮਾਂ ਸੋਨਮਪ੍ਰੀਤ ਕੌਰ ਨਾਲ ਗੱਦੇ ’ਤੇ ਸੌਂ ਰਿਹਾ ਸੀ।
ਫਿਰ ਸੱਪ ਨੇ ਬੱਚੇ ਦੇ ਕੰਨ ’ਤੇ ਡੰਗ ਮਾਰਿਆ। ਜਦੋਂ ਸੋਨਮਪ੍ਰੀਤ ਜਾਗ ਪਈ ਤਾਂ ਉਸ ਨੇ ਦੇਖਿਆ ਕਿ ਬੱਚੇ ਦੇ ਕੰਨਾਂ ’ਚੋਂ ਖੂਨ ਨਿਕਲ ਰਿਹਾ ਸੀ ਅਤੇ ਸੱਪ ਕਮਰੇ ’ਚੋਂ ਬਾਹਰ ਨਿਕਲ ਰਿਹਾ ਸੀ। ਬੱਚੇ ਦੀ ਹਾਲਤ ਵਿਗੜਦੀ ਦੇਖ ਪਰਿਵਾਰ ਵਾਲੇ ਉਸ ਨੂੰ ਹਸਪਤਾਲ ਲੈ ਗਏ ਪਰ ਰਸਤੇ ਵਿਚ ਹੀ ਉਸ ਦੀ ਮੌਤ ਹੋ ਗਈ।
ਨਸ਼ਾ ਛੁਡਾਊ ਕੇਂਦਰ ’ਚ ਦਾਖ਼ਲ ਨੌਜਵਾਨ ਦੀ ਮੌਤ, ਤਿੰਨ ਭੈਣਾਂ ਦਾ ਸੀ ਇਕਲੌਤਾ ਭਰਾ
NEXT STORY