ਫਗਵਾੜਾ : ਫਗਵੜਾ ਦੇ ਗੁਰਦੁਆਰਾ ਸਾਹਿਬ ਵਿਚ ਬੇਅਦਬੀ ਦੇ ਦੋਸ਼ ਦੇ ਚੱਲਦੇ ਨੌਜਵਾਨ ਦਾ ਕਤਲ ਕਰਨ ਵਾਲੇ ਨਿਹੰਗ ਰਮਨਦੀਪ ਸਿੰਘ ਮੰਗੂ ਮੱਠ ਨੂੰ ਲੈ ਕੇ ਵੱਡਾ ਖ਼ੁਲਾਸਾ ਹੋਇਆ ਹੈ। ਦਰਅਸਲ ਪੁਲਸ ਨੇ ਮੰਗੂ ਮੱਠ ਦਾ ਸਿਵਲ ਹਸਪਤਾਲ ਵਿਚ ਡੋਪ ਟੈਸਟ ਕਰਵਾਇਆ ਸੀ। ਮੀਡੀਆ ਰਿਪੋਰਟਾਂ ਮੁਤਾਬਕ ਮੰਗੂ ਮੱਠ ਦੇ ਖੂਨ ਵਿਚ ਡਰੱਗ ਪਾਈ ਗਈ ਹੈ। ਉਸ ਦੇ ਬਲੱਡ ਸੈਂਪਲ ਵਿਚ ਡਾਕਟਰਾਂ ਨੂੰ ਬੁਪ੍ਰੋਨਾਫਿਨ, ਬੇਂਜੋਡਾਇਜੇਪਾਈਨ ਅਤੇ ਮਾਰਫਿਨ ਮਿਲੀ ਹੈ। ਦੱਸਣਯੋਗ ਹੈ ਕਿ ਨਿਹੰਗ ਮੰਗੂ ਮੱਠ ਨੇ 16 ਜਨਵਰੀ ਮੰਗਲਵਾਰ ਨੂੰ ਲਗਭਗ ਤਿੰਨ ਵਜੇ ਤੇਜ਼ਧਾਰ ਹਥਿਆਰ ਨਾਲ ਨੌਜਵਾਨ ਦਾ ਕਤਲ ਕਰ ਦਿੱਤਾ ਸੀ।
ਇਹ ਵੀ ਪੜ੍ਹੋ : ਕੈਨੇਡਾ ਰਹਿੰਦੇ ਰਿਸ਼ਤੇਦਾਰ ਨੂੰ ਭੇਜਿਆ ਸਾਮਾਨ, ਜਦੋਂ ਕੋਰੀਅਰ ਕੰਪਨੀ ਨੇ ਕੀਤੀ ਸਕੈਨਿੰਗ ਤਾਂ ਉੱਡ ਗਏ ਹੋਸ਼
ਮੰਗੂ ਮੱਠ ’ਤੇ ਲੁਧਿਆਣਾ ਦੇ ਵੱਖ-ਵੱਖ ਥਾਣਿਆਂ ਵਿਚ 9 ਮਾਮਲੇ ਦਰਜ ਹਨ। ਇਕ ਸਾਲ ਪਹਿਲਾਂ ਉਸ ਨੇ ਅੰਮ੍ਰਿਤਸਰ ਵਿਚ ਨਿਹੰਗ ਸਿੰਘ ਦਾ ਤਲਵਾਰ ਨਾਲ ਹੱਥ ਵੱਢ ਦਿੱਤਾ ਸੀ। ਦੂਜੇ ਪਾਸੇ ਏ. ਡੀ. ਜੀ. ਪੀ. ਗੁਰਿੰਦਰ ਢਿੱਲੋਂ ਨੇ ਕਿਹਾ ਕਿ ਮੰਗੂ ਮੱਠ ਨੇ ਨੌਜਵਾਨ ਦਾ ਕਤਲ ਪਬਲੀਸਿਟੀ ਲਈ ਕੀਤਾ ਹੈ। ਉਹ ਪੇਸ਼ੇਵਰ ਅਪਰਾਦੀ ਹੈ। ਗੁਰਦੁਆਰਾ ਸਾਹਿਬ ਵਿਚ ਕੋਈ ਬੇਅਦਬੀ ਨਹੀਂ ਹੋਈ ਹੈ। ਮੁਲਜ਼ਮ ਦੀ ਆਮਦਨ ਦੇ ਸਾਧਨਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਲੁਧਿਆਣਾ ’ਚ 4 ਸਾਲਾ ਬੱਚੀ ਨਾਲ ਦਰਿੰਦਗੀ ’ਚ ਵੱਡਾ ਖ਼ੁਲਾਸਾ, ਪਹਿਲਾਂ ਕਤਲ ਕੀਤਾ ਫਿਰ ਲਾਸ਼ ਨਾਲ ਹਵਸ ਮਿਟਾਈ
ਕਤਲ ਤੋਂ ਪਹਿਲਾਂ ਅਣਪਛਾਤੇ ਨੌਜਵਾਨ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਹੋਈ ਵਾਇਰਲ
ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਵੀਡੀਓ ਮੁਤਾਬਕ ਨਿਹੰਗ ਰਮਨਦੀਪ ਸਿੰਘ ਉਰਫ਼ ਮੰਗੂ ਮੱਠ ਨੇ ਨੌਜਵਾਨ ਨੂੰ ਮਾਰਨ ਤੋਂ ਪਹਿਲਾਂ ਉਸ ਦੀ ਵੀਡੀਓ ਵੀ ਬਣਾਈ ਹੈ, ਜਿਸ ’ਚ ਨਿਹੰਗ ਸਿੰਘ ਨੌਜਵਾਨ ਤੋਂ ਪੁੱਛਗਿੱਛ ਕਰ ਰਿਹਾ ਹੈ। ਨੌਜਵਾਨ ਕਹਿ ਰਿਹਾ ਹੈ ਕਿ ਉਸ ਨੂੰ ਬੇਅਦਬੀ ਲਈ 2 ਤੋਂ 3 ਹਜ਼ਾਰ ਰੁਪਏ ਮਿਲਣੇ ਸਨ। ਨੌਜਵਾਨ ਨੇ ਦੱਸਿਆ ਕਿ ਉਸ ਨੂੰ ਸੁੱਖੀ ਨਾਂ ਦੇ ਵਿਅਕਤੀ ਨੇ ਭੇਜਿਆ ਸੀ। ਉਸ ਨੇ ਕਿਹਾ ਸੀ ਕਿ ਜਾਓ ਅਤੇ ਗੁਰਦੁਆਰਾ ਸਾਹਿਬ ’ਚ ਬੈਠੋ ਅਤੇ ਇਹ ਕੰਮ ਕਰੋ ਪਰ ਉਸ ਨੇ ਅਜਿਹਾ ਕੁਝ ਵੀ ਗਲਤ ਨਹੀਂ ਕੀਤਾ ਹੈ। ਉਹ ਦਾਅਵਾ ਕਰਦਾ ਹੈ ਕਿ ਉਹ ਇਮਾਨਦਾਰ ਅਤੇ ਮਿਹਨਤੀ ਹੈ। ਨਿਹੰਗ ਸਿੰਘ ਨੇ ਅੱਗੇ ਪੁੱਛਿਆ ਕਿ ਕੀ ਉਸ ਨੂੰ ਬਾਣੀ ਨਾਲ ਕੁਝ ਕਰਨ ਲਈ ਕਿਹਾ ਗਿਆ ਸੀ? ਨੌਜਵਾਨ ਨੇ ਕਿਹਾ ਕਿ ਹਾਂ ਉਸ ਨੂੰ ਛੇੜਛਾੜ ਕਰਨ ਅਤੇ ਅਪਮਾਨਜਨਕ ਸ਼ਬਦ ਲਿਖਣ ਲਈ ਕਿਹਾ ਗਿਆ ਸੀ।
ਇਹ ਵੀ ਪੜ੍ਹੋ : ਮੁਕੇਰੀਆਂ ’ਚ ਹਾਦਸੇ ਦੌਰਾਨ ਜਾਨ ਗਵਾਉਣ ਵਾਲੇ ਮੁਲਾਜ਼ਮਾਂ ਦੇ ਪਰਿਵਾਰਾਂ ਲਈ ਪੰਜਾਬ ਸਰਕਾਰ ਦਾ ਐਲਾਨ
ਨੌਜਵਾਨ ਵਾਰ-ਵਾਰ ਕਹਿ ਰਿਹਾ ਹੈ ਕਿ ਉਸ ਨੇ ਅਜਿਹਾ ਕੁਝ ਗਲਤ ਨਹੀਂ ਕੀਤਾ ਹੈ? ਨੌਜਵਾਨ ਨੇ ਪੁੱਛਗਿੱਛ ’ਚ ਪਹਿਲਾਂ ਦੱਸਿਆ ਕਿ ਉਹ ਫਗਵਾੜਾ ਦਾ ਰਹਿਣ ਵਾਲਾ ਹੈ, ਫਿਰ ਕੁਝ ਸਮੇਂ ਬਾਅਦ ਉਸ ਨੇ ਕਿਹਾ ਕਿ ਉਹ ਦੁਸਾਂਝ ਕਲਾਂ ਦਾ ਰਹਿਣ ਵਾਲਾ ਹੈ। ਉਸ ਨੂੰ ਸੁੱਖੀ ਨਾਂ ਦੇ ਵਿਅਕਤੀ ਨੇ ਬੇਅਦਬੀ ਲਈ ਭੇਜਿਆ ਸੀ। ਇਸ ਤੋਂ ਤੁਰੰਤ ਬਾਅਦ ਸੋਸ਼ਲ ਮੀਡੀਆ ’ਤੇ ਇਕ ਹੋਰ ਵੀਡੀਓ ਵਾਇਰਲ ਹੋਈ ਹੈ, ਜਿਸ ’ਚ ਨਿਹੰਗ ਸਿੰਘ ਰਮਨਦੀਪ ਸਿੰਘ ਉਰਫ਼ ਮੰਗੂ ਮੱਠ ਸਾਫ਼ ਕਹਿ ਰਿਹਾ ਹੈ ਕਿ ਉਸ ਨੇ ਗੁਰਦੁਆਰਾ ਸਾਹਿਬ ’ਚ ਬੇਅਦਬੀ ਕਰਨ ਆਏ ਇਸ ਨੌਜਵਾਨ ਦਾ ਕਤਲ ਕੀਤਾ ਹੈ। ਇਸ ਵੀਡੀਓ ’ਚ ਜ਼ਮੀਨ ’ਤੇ ਖ਼ੂਨ ਨਾਲ ਲਥਪਥ ਪਈ ਨੌਜਵਾਨ ਦੀ ਲਾਸ਼ ਵੀ ਵਿਖਾਈ ਦੇ ਰਹੀ ਹੈ।
ਇਹ ਵੀ ਪੜ੍ਹੋ : ਮੋਗਾ ’ਚ ਜੇ. ਸੀ. ਬੀ. ਤੇ ਕਾਰ ਵਿਚਾਲੇ ਟੱਕਰ ’ਚ ਨੌਜਵਾਨ ਦੀ ਮੌਤ, ਤਸਵੀਰਾਂ ’ਚ ਦੇਖੋ ਖ਼ੌਫਨਾਕ ਮੰਜ਼ਰ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਗਵਾਨ ਸ਼੍ਰੀ ਰਾਮ ਦਾ ਪੰਜਾਬ ਦੇ ਇਸ ਜ਼ਿਲ੍ਹੇ ਨਾਲ ਹੈ ਖਾਸ ਸਬੰਧ, ਪਿੰਡ ਵਾਸੀਆਂ ਨੇ ਕੀਤਾ ਦਾਅਵਾ
NEXT STORY