ਲੁਧਿਆਣਾ/ਅੰਮ੍ਰਿਤਸਰ (ਰਾਜ) : ਅੰਮ੍ਰਿਤਸਰ ਬੰਬ ਪਲਾਂਟ ਮਾਮਲੇ ’ਚ ਲੁਧਿਆਣਾ ਪੁਲਸ ਨੂੰ ਸਫ਼ਲਤਾ ਮਿਲਦੀ ਨਜ਼ਰ ਆ ਰਹੀ ਹੈ। ਜਾਂਚ ਦੌਰਾਨ ਪੁਲਸ ਨੂੰ ਇਕ ਪੰਜ ਤਾਰਾ ਹੋਟਲ ਦੀ ਫੁਟੇਜ ਵੀ ਮਿਲੀ ਹੈ, ਜਿਸ ’ਚ ਮੁਲਜ਼ਮਾਂ ਦੀ ਇਨੋਵਾ ਗੱਡੀ ਮਿਲੀ ਹੈ ਅਤੇ ਇਹ ਵੀ ਪਤਾ ਲੱਗਾ ਹੈ ਕਿ ਸ਼ਹਿਰ ਦਾ ਇਕ ਹੋਰ ਨੌਜਵਾਨ ਉਨ੍ਹਾਂ ਨੂੰ ਮਿਲਣ ਗਿਆ ਸੀ। ਉਸ ਦੀ ਫੁਟੇਜ ਪੁਲਸ ਨੇ ਜ਼ਬਤ ਕਰ ਲਈ ਹੈ। ਪੁਲਸ ਨੇ ਜਦੋਂ ਸੜਕ ਦੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਮੁਲਜ਼ਮ ਜਗਰਾਓਂ ਪੁਲ ਰਾਹੀਂ ਸਿਵਲ ਹਸਪਤਾਲ ਪਹੁੰਚਿਆ ਪਰ ਉਸ ਕੋਲੋਂ ਕੁਝ ਨਹੀਂ ਮਿਲਿਆ। ਪੁਲਸ ਨੂੰ ਸ਼ੱਕ ਹੈ ਕਿ ਉਕਤ ਨੌਜਵਾਨ ਸੀ. ਐੱਮ. ਸੀ. ਹਸਪਤਾਲ ਦੇ ਕੋਲ ਰਹਿਣ ਵਾਲਾ ਹੈ। ਜਾਣਕਾਰੀ ਅਨੁਸਾਰ ਉਕਤ ਵਿਅਕਤੀ 15 ਅਗਸਤ ਨੂੰ ਫਤਿਹਵੀਰ ਸਿੰਘ ਅਤੇ ਹਰਪਾਲ ਸਿੰਘ ਨੂੰ ਮਿਲਣ ਹੋਟਲ ਗਿਆ ਸੀ। ਪੁਲਸ ਨੇ ਪੂਰਾ ਦਿਨ ਮਿਹਨਤ ਕਰ ਕੇ ਸੀ. ਸੀ. ਟੀ. ਵੀ. ਕੈਮਰੇ ਦੀ ਫੁਟੇਜ ਖੰਗਾਲੀ, ਜਿਸ ਤੋਂ ਬਾਅਦ ਪੁਲਸ ਨੂੰ ਕਾਮਯਾਬੀ ਮਿਲੀ।
ਇਹ ਵੀ ਪੜ੍ਹੋ : ਲੁਧਿਆਣਾ ’ਚ ਲਾਪਤਾ ਹੋਏ ਸਹਿਜ ਦੀ ਦੋਰਾਹਾ ਨਹਿਰ ’ਚੋਂ ਮਿਲੀ ਲਾਸ਼, ਸਕੇ ਤਾਏ ਨੇ ਹੱਥੀਂ ਕਤਲ ਕਰਕੇ ਕਮਾਇਆ ਕਹਿਰ
ਪੁਲਸ ਟੀਮਾਂ ਨੇ ਉਸ ਦੇ ਘਰ ਛਾਪੇਮਾਰੀ ਵੀ ਕੀਤੀ ਪਰ ਦੱਸਿਆ ਜਾ ਰਿਹਾ ਹੈ ਕਿ ਉਕਤ ਵਿਅਕਤੀ ਘਰੋਂ ਫਰਾਰ ਹੋ ਕੇ ਰਾਜਸਥਾਨ ਵੱਲ ਭੱਜ ਗਿਆ ਹੈ। ਮੁਲਜ਼ਮਾਂ ਤੋਂ ਪੁੱਛਗਿੱਛ ਦੌਰਾਨ ਪੁਲਸ ਦੇ ਹੱਥ ਇਕ ਪਾਸਪੋਰਟ ਵੀ ਲੱਗਾ ਹੈ, ਜਿਸ ’ਚ ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਦੋਸ਼ੀ ਫਤਿਹਵੀਰ ਪਾਸਪੋਰਟ ਦਾ ਕੀ ਕਰਨਾ ਚਾਹੁੰਦਾ ਸੀ। ਮੁਲਜ਼ਮ ਕੋਲੋਂ ਮਿਲਿਆ ਪਾਸਪੋਰਟ ਕੈਨੇਡਾ ਦੀ ਔਰਤ ਦਾ ਹੈ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਮੁਲਜ਼ਮ ਉਕਤ ਔਰਤ ਰਾਹੀਂ ਵਿਦੇਸ਼ ਫਰਾਰ ਹੋਣਾ ਚਾਹੁੰਦਾ ਸੀ। ਹੁਣ ਜਾਂਚ ਕੀਤੀ ਜਾ ਰਹੀ ਹੈ ਕਿ ਪਾਸਪੋਰਟ ਅਸਲੀ ਹੈ ਜਾਂ ਨਕਲੀ। ਸੀ. ਸੀ. ਟੀ. ਵੀ. ਕੈਮਰੇ ’ਚ ਇਕ ਕਾਰ ਵੀ ਸਾਹਮਣੇ ਆਈ ਹੈ, ਜਿਸ ’ਤੇ ਅੰਮ੍ਰਿਤਸਰ ਦਾ ਨੰਬਰ ਹੈ। ਸ਼ੱਕ ਹੈ ਕਿ ਮੁਲਜ਼ਮਾਂ ਨੇ ਉਕਤ ਕਾਰ ਦੀ ਨੰਬਰ ਪਲੇਟ ਵੀ ਬਦਲ ਦਿੱਤੀ ਹੈ।
ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਕਤਲ ਕਾਂਡ ’ਚ ਇਕ ਹੋਰ ਵੱਡਾ ਖ਼ੁਲਾਸਾ, ਹੁਣ ਇਸ ਖ਼ਤਰਨਾਕ ਗੈਂਗਸਟਰ ਦਾ ਨਾਂ ਆਇਆ ਸਾਹਮਣੇ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਕੈਨੇਡਾ 'ਚ ਪੱਕੇ ਹੋਣ ਦਾ ਸੁਨਹਿਰੀ ਮੌਕਾ, ਸਰਕਾਰ ਨੇ ਵੱਧ ਤੋਂ ਵੱਧ ਲੋਕਾਂ ਨੂੰ PR ਦੇਣ ਦਾ ਕੀਤਾ ਐਲਾਨ
NEXT STORY