ਮੋਹਾਲੀ (ਸੰਦੀਪ) : ਲਾਂਡਰਾਂ ਦੀ ਮੁੱਖ ਸੜਕ ’ਤੇ ਸੋਮਵਾਰ ਸਵੇਰੇ ਵਾਪਰੇ ਦਰਦਨਾਕ ਹਾਦਸੇ ’ਚ ਮਾਂ-ਪੁੱਤ ਦੀ ਮੌਤ ਹੋ ਗਈ। ਤੇਜ਼ ਰਫ਼ਤਾਰ ਕਾਰ ਚਾਲਕ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਹਾਦਸੇ ’ਚ ਬਾਈਕ ਚਾਲਕ ਪਿਤਾ ਗੰਭੀਰ ਜ਼ਖ਼ਮੀ ਹੋ ਗਏ। ਮ੍ਰਿਤਕਾਂ ਦੀ ਪਛਾਣ ਚੰਡੀਗੜ੍ਹ ਨੇੜਲੇ ਪਿੰਡ ਕਜਹੇੜੀ ਦੀ ਪ੍ਰਭਜੋਤ ਕੌਰ (26) ਤੇ ਮਨਰਾਜ ਸਿੰਘ (7) ਪੁੱਤਰ ਜੋਬਨਜੀਤ ਸਿੰਘ ਵਜੋਂ ਹੋਈ ਹੈ। ਸੋਹਾਣਾ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਕਾਰ ਚਾਲਕ ਨੂੰ ਹਿਰਾਸਤ ’ਚ ਲੈ ਲਿਆ ਤੇ ਦੋਵੇਂ ਲਾਸ਼ਾਂ ਨੂੰ ਸਿਵਲ ਹਸਪਤਾਲ ਦੀ ਮੋਰਚਰੀ ’ਚ ਰੱਖਵਾ ਦਿੱਤਾ ਹੈ। ਜ਼ਖ਼ਮੀ ਜੋਬਨਜੀਤ ਸਿੰਘ (33) ਨੂੰ ਸਿਵਲ ਹਸਪਤਾਲ ’ਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਸਸਤੀ ਹੋਈ ਸ਼ਰਾਬ, ਜਾਣੋ ਕੀ ਹੈ ਨਵੀਂ ਰੇਟ ਲਿਸਟ
ਕਾਰ ਕੰਟਰੋਲ ਨਹੀਂ ਕਰ ਪਾਇਆ ਸੀ ਡਰਾਈਵਰ
ਜੁਝਾਰ ਸਿੰਘ ਵਾਸੀ ਕੰਬਲੀ (ਖਰੜ) ਨੇ ਦੱਸਿਆ ਕਿ ਭੈਣ ਪ੍ਰਭਜੋਤ ਕੌਰ, ਭਾਣਜਾ ਮਨਰਾਜ ਸਿੰਘ ਤੇ ਜੀਜਾ ਜੋਬਨਜੀਤ ਸਿੰਘ ਬਾਈਕ ’ਤੇ ਪਿੰਡ ਘੋਗਾ ਦੀਵਾਲੀ ਤੋਂ ਪਿੰਡ ਕਜਹੇੜੀ (ਚੰਡੀਗੜ੍ਹ) ਨੂੰ ਜਾ ਰਹੇ ਸਨ। ਸੋਮਵਾਰ ਸਵੇਰੇ ਕਰੀਬ ਸਾਢੇ 8 ਵਜੇ ਲਾਂਡਰਾਂ ਚੌਕ ’ਤੇ ਜਾਂਦੇ ਸਮੇਂ ਤੇਜ਼ ਰਫ਼ਤਾਰ ਕਾਰ ਨੇ ਮੋਟਰਸਾਈਕਲ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ ਤੇ ਸੜਕ ਕਿਨਾਰੇ ਦਰੱਖਤ ਨਾਲ ਜਾ ਟਕਰਾਈ। ਹਾਦਸੇ ’ਚ ਉਸ ਦੀ ਪ੍ਰਭਜੋਤ ਤੇ ਮਨਰਾਜ ਦੀ ਮੌਕੇ ’ਤੇ ਮੌਤ ਹੋ ਗਈ। ਜੋਬਨਜੀਤ ਸਿੰਘ ਦੀਆਂ ਲੱਤਾਂ ਟੁੱਟ ਗਈਆਂ। ਫਿਲਹਾਲ ਸੋਹਾਣਾ ਥਾਣਾ ਪੁਲਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮੌਕੇ ’ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਕਾਰ ਦੀ ਰਫ਼ਤਾਰ ਬਹੁਤ ਜ਼ਿਆਦਾ ਸੀ। ਡਰਾਈਵਰ ਤੋਂ ਕਾਰ ਕੰਟਰੋਲ ਨਹੀਂ ਹੋਈ। ਇਸ ਕਾਰਨ ਹਾਦਸਾ ਵਾਪਰ ਗਿਆ।
ਇਹ ਵੀ ਪੜ੍ਹੋ- ਪਤੀ ਦੀ ਕਰਤੂਤ ਨੇ ਸ਼ਰਮਸਾਰ ਕੀਤੀ ਇਨਸਾਨੀਅਤ, ਦੋਸਤ ਨਾਲ ਮਿਲ ਟੱਪ ਛੱਡੀਆਂ ਹੱਦਾਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਬਹੁ-ਕਰੋੜੀ ਝੋਨਾ ਘਪਲੇ ’ਚ ਪਨਸਪ ਦਾ ਭਗੌੜਾ ਮੈਨੇਜਰ ਗ੍ਰਿਫ਼ਤਾਰ
NEXT STORY