ਬਰਨਾਲਾ, (ਵਿਵੇਕ ਸਿੰਧਵਾਨੀ, ਗੋਇਲ)- ਇਕ ਵਿਅਕਤੀ ਦੀ ਕੁੱਟਮਾਰ ਕਰਨ ਤੇ ਉਸ ਦੇ ਮੋਟਰਸਾਈਕਲ ਨੂੰ ਅੱਗ ਲਾਉਣ ਦੇ ਦੋਸ਼ 'ਚ ਪੁਲਸ ਨੇ 2 ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਹੈ। ਥਾਣਾ ਮਹਿਲ ਕਲਾਂ ਦੇ ਪੁਲਸ ਅਧਿਕਾਰੀ ਮੁਖਤਿਆਰ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਹਰਦੀਪ ਕੁਮਾਰ ਪੁੱਤਰ ਕੁਲਵਿੰਦਰਪਾਲ ਨੇ ਬਿਆਨ ਦਰਜ ਕਰਵਾਏ ਕਿ ਉਹ ਆਪਣੇ ਦੋਸਤ ਮਨਜਿੰਦਰ ਸਿੰਘ ਦੇ ਖੇਤ 'ਚ ਆਪਣੇ ਪਿੰਡ ਕਲਾਲ ਮਾਜਰਾ ਨੂੰ ਜਾ ਰਿਹਾ ਸੀ ਕਿ ਸਤਵੀਰ ਸਿੰਘ ਉਰਫ ਲੱਗੂ ਤੇ ਜਸਵੀਰ ਸਿੰਘ ਸੀਰਾ ਦੋਵੇਂ ਪੁੱਤਰ ਜੱਗਾ ਸਿੰਘ ਨੇ ਉਸ ਨਾਲ ਗਾਲੀ-ਗਲੋਚ ਕੀਤੀ ਤੇ ਜਦੋਂ ਅਸੀਂ ਉਨ੍ਹਾਂ ਦੇ ਘਰ ਉਲਾਂਭਾ ਦੇਣ ਗਏ ਤਾਂ ਉਨ੍ਹਾਂ ਸਾਡੀ ਕੁੱਟਮਾਰ ਕੀਤੀ ਤੇ ਮੋਟਰਸਾਈਕਲ ਨੂੰ ਅੱਗ ਲਾ ਦਿੱਤੀ। ਪੁਲਸ ਨੇ ਹਰਦੀਪ ਕੁਮਾਰ ਦੇ ਬਿਆਨਾਂ ਦੇ ਆਧਾਰ 'ਤੇ ਉਕਤ ਦੋਵਾਂ ਵਿਅਕਤੀਆਂ 'ਤੇ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਚੋਰ ਬੈਂਕ 'ਚੋਂ ਹਜ਼ਾਰਾਂ ਦਾ ਸਾਮਾਨ ਚੋਰੀ ਕਰਕੇ ਫਰਾਰ
NEXT STORY