ਰਾਹੋ (ਪ੍ਰਭਾਕਰ)- ਬੁੱਧਵਾਰ ਦੀ ਦੁਪਹਿਰ ਡੇਢ ਵਜੇ ਪਿੰਡ ਕੰਗ ਵਿਖੇ ਗੱਡੀ ਦੇਖਣ ਦੇ ਬਹਾਨੇ ਇੱਕ ਵਿਅਕਤੀ ਨੂੰ ਬੁਲਾ ਕੇ ਕੁੱਟ ਮਾਰ ਕਰਕੇ ਗੋਲੀ ਚਲਾਉਣ ਵਾਲੇ ਤਿੰਨਾਂ ਵਿਅਕਤੀਆਂ ਖਿਲਾਫ ਮਾਮਲਾ ਦਰਜ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਥਾਣਾ ਰਾਹੋਂ ਇੰਸਪੈਕਟਰ ਨੀਰਜ ਚੌਧਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹਰਦੀਪ ਸਿੰਘ (35) ਪੁੱਤਰ ਮੱਖਣ ਸਿੰਘ ਵਾਸੀ ਧਰਮਕੋਟ ਮੈਂ (ਸਪੇਨ ਵਿਦੇਸ਼ ਤੋ ਆਇਆਂ ਸੀ ਨੇ ਪੁਲਸ ਨੂੰ ਬਿਆਨ ਦਰਜ ਕਰਵਾਏ ਕਿ ਉਸਦਾ ਵਿਆਹ ਪਿੰਡ ਸਿੰਬਲ ਮਜਾਰੇ ਦੀ ਰਹਿਣ ਵਾਲੀ ਮਨਪ੍ਰੀਤ ਕੌਰ ਪੁੱਤਰੀ ਸੁਰਿੰਦਰ ਪਾਲ ਸਿੰਘ ਨਾਲ ਹੋਇਆ ਸੀ।ਲੇਕਿਨ ਉਨ੍ਹਾਂ ਵਿੱਚ ਆਪਸੀ ਝਗੜਾ ਰਹਿਣ ਕਰਕੇ ਉਹਨਾਂ ਦਾ ਪੰਚਾਇਤੀ ਤਲਾਕ ਹੋ ਗਿਆ ਸੀ ।ਜਿਸ ਦਾ ਨਵਾਂ ਸ਼ਹਿਰ ਅਦਾਲਤ ਵਿੱਚ ਕੇਸ ਚੱਲ ਰਿਹਾ ਹੈ। ਜਿਸ ਦੀ ਅਗਲੀ ਤਰੀਕ 12 ਜਨਵਰੀ 2026 ਹੈ।ਉਸਨੇ ਕਿਹਾ ਕਿ ਉਸ ਦੇ ਕੇਲ ਇਕ ਕਾਰ ਸੀ ਜਿਸ ਨੂੰ ਮੈਂ ਵੇਚਣਾ ਚਾਹੁੰਦਾ ਸੀ ਅਤੇ ਮੈਨੂੰ ਬਾਹਰੋਂ ਇੱਕ ਫੋਨ ਆਇਆ ਸੀ ਕਿ ਆਪਣੀ ਕਾਰ ਪਿੰਡ ਕੰਗ ਲਿਆ ਕੇ ਦਿਖਾ ਦਿਓ ਜਿੱਦਾਂ ਹੀ ਮੈ ਕੰਗ ਪਿੰਡ ਵਿਖੇ ਪਹੁੰਚਿਆ ਤਾਂ ਉਧਰੋਂ ਆਏ ਮੋਟਰਸਾਈਕਲ ਸਵਾਰਾਂ ਨੇ ਉਨ੍ਹਾਂ ਨੂੰ ਡੰਡਿਆਂ ਤੇ ਰੋੜਾ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ ਅਤੇ ਦੋ ਬੰਦਿਆਂ ਕੋਲ ਰਿਵਾਲਵਰ ਵੀ ਸੀ ਇੱਕ ਨੇ ਹਵਾਈ ਫਾਇਰ ਕੀਤਾ। ਮੇਰੇ ਕਾਫੀ ਸੱਟਾਂ ਲੱਗਣ ਕਾਰਨ ਇਹ ਮੈਨੂੰ ਮਾਰਨ ਦੀ ਨੀਅਤ ਨਾਲ ਆਏ ਸੀ। ਮੇਰਾ ਸਾਲਾ ਮੇਰੇ ਨਾਲ ਰੰਜਿਸ਼ ਰੱਖਦਾ ਸੀ ਅਤੇ ਉਹ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਆਇਆ ਸੀ। ਉਸੀ ਵਕਤ ਉੱਥੇ ਮੇਰੇ ਪਿੰਡ ਦੇ ਇੱਕ ਵਿਅਕਤੀ ਪਰਮਿੰਦਰ ਸਿੰਘ ਨੇ ਮੈਨੂੰ ਰਾਹੋਂ ਦੇ ਸਿਵਲ ਹਸਪਤਾਲ ਵਿਖੇ ਜੇਰੇ ਇਲਾਜ ਭਰਤੀ ਕਰਵਾਇਆ। ਇੰਸਪੈਕਟਰ ਨੀਰਜ ਚੌਧਰੀ ਨੇ ਦੱਸਿਆ ਕਿ ਹਰਦੀਪ ਸਿੰਘ ਦੇ ਬਿਆਨਾਂ ਤੇ ਏਐਸਐਸ ਸੁਰਿੰਦਰ ਪਾਲ ਨੇ ਗੁਰਪ੍ਰੀਤ ਸਿੰਘ ਪੁੱਤਰ ਸੁਰਿੰਦਰ ਪਾਲ ਵਾਸੀ ਸਿੰਬਲ ਮਜਾਰਾ ਅਤੇ ਅਮਨ ਉਰਫ ਅਮਨੀ) ਪੁੱਤਰ ਲਾਡੀ ਵਾਸੀ ਭੰਜਲ ਕਲਾਂ ਅਤੇ ਬਿੰਦੀ ਵਾਸੀ ਭੰਜਲ ਕਲਾਂ ਦੇ ਖਿਲਾਫ ਵੱਖ ਵੱਖ ਧਾਰਾਂ ਅਧੀਨ ਮਾਮਲਾ ਦਰਜ ਕੀਤਾ ਗਿਆ ਅਤੇ ਇਨ੍ਹਾਂ ਨੂੰ ਜਲਦੀ ਗ੍ਰਿਫਤਾਰ ਕੀਤਾ ਜਾਵੇਗਾ।
ਅੰਮ੍ਰਿਤਸਰ 'ਚ ਵੱਡਾ Encounter ਤੇ ਜਹਾਜ਼ ਹਾਦਸੇ 'ਚ 49 ਲੋਕਾਂ ਦੀ ਮੌਤ, ਪੜ੍ਹੋ TOP-10 ਖ਼ਬਰਾਂ
NEXT STORY