ਚੰਡੀਗੜ੍ਹ / ਗੁਰਦਾਸਪੁਰ — ਗੁਰਦਾਸੁਪਰ ਦੇ ਪਿੰਡ ਬਖਤਪੁਰਾ ਦੀ ਰਹਿਣ ਵਾਲੀ 80 ਸਾਲਾ ਬਜ਼ੁਰਗ ਮਹਿਲਾ ਪ੍ਰੀਤਮ ਕੌਰ ਨੇ ਆਪਣੇ ਪਿੰਡ ਦੇ ਸਰਪੰਚ ਵਲੋਂ ਉਸ ਦੀ ਪੈਨਸ਼ਨ ਬੰਦ ਕਰਵਾਉਣ ਦੇ ਦੋਸ਼ ਲਗਾਏ ਹਨ। ਪ੍ਰੀਤਮ ਕੌਰ ਨੇ ਦੱਸਿਆ ਕਿ ਉਸ ਦੇ ਪਿੰਡ ਦੇ ਸਰਪੰਚ ਨੇ ਉਸ ਨੂੰ ਮ੍ਰਿਤਕ ਐਲਾਨ ਕਰਕੇ ਉਸ ਦੀ ਪੈਨਸ਼ਨ ਬੰਦ ਕਰਵਾਈ ਹੈ। ਜਿਸ ਕਾਰਨ ਉਸ ਨੇ ਆਪਣੇ ਨਾਲ ਹੋਈ ਧੱਕੇਸ਼ਾਹੀ ਦੇ ਖਿਲਾਫ ਪੰਜਾਬ ਦੇ ਲੋਕਪਾਲ ਕੋਲ ਇਸ ਸੰਬੰਧੀ ਸ਼ਿਕਾਇਤ ਦਰਜ ਕਰਵਾਈ ਹੈ। ਉਸ ਨੇ ਇਹ ਵੀ ਦੋਸ਼ ਲਗਾਇਆ ਹੈ ਕਿ ਇਸ ਮਾਮਲੇ ਸੰਬੰਧੀ ਉਹ ਪਹਿਲਾਂ ਗੁਰਦਾਸਪੁਰ ਦੇ ਪੈਨਸ਼ਨ ਅਫਸਰ ਤੇ ਡਿਪਟੀ ਕਮਿਸ਼ਨਰ ਦੇ ਅਫਸਰ 'ਚ ਵੀ ਸ਼ਿਕਾਇਤ ਦਰਜ ਕਰਵਾ ਚੁੱਕੀ ਹੈ ਤੇ ਆਪਣੇ ਕਾਗਜ਼ਾਤ ਵੀ ਜਮਾ ਕਰਵਾ ਚੁੱਕੀ ਹੈ ਪਰ ਇਸ ਦੇ ਬਾਵਜੂਦ ਉਸ ਦੀ ਕੋਈ ਸੁਣਵਾਈ ਨਹੀਂ ਕੀਤੀ ਗਈ।
ਇਸ ਮਾਮਲੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੰਜਾਬ ਦੇ ਲੋਕਪਾਲ ਸਤੀਸ਼ ਕੁਮਾਰ ਮਿਤੱਲ ਨੇ ਗੁਰਦਸਾਪੁਰ ਦੇ ਡੀ. ਸੀ. ਤੇ ਬੀ. ਡੀ. ਪੀ. ਓ ਵਿਭਾਗ ਨੂੰ ਪੂਰੇ ਮਾਮਲੇ ਸੰਬੰਧੀ ਰਿਪੋਰਟ ਪੇਸ਼ ਕਰਨ ਦੇ ਆਦੇਸ਼ ਦਿੱਤੇ ਹਨ।
ਜਲੰਧਰ: ਦਿਨ-ਦਿਹਾੜੇ ਲੁਟੇਰਿਆਂ ਨੇ ਕਾਂਗਰਸੀ ਕੌਂਸਲਰ ਦੇ ਭਰਾ ਦੀ ਕਾਰ ਦਾ ਸ਼ੀਸ਼ਾ ਤੋੜ ਉਡਾਏ ਲੱਖਾਂ ਰੁਪਏ
NEXT STORY