ਫਾਜ਼ਿਲਕਾ(ਲੀਲਾਧਰ): ਫਾਜ਼ਿਲਕਾ ਜ਼ਿਲ੍ਹੇ ਦੇ ਤਹਿਤ ਥਾਣਾ ਅਰਨੀਵਾਲਾ ਪੁਲਸ ਨੇ ਪਿੰਡ ਇਸਲਾਮਵਾਲਾ ਵਿਚ ਇੱਕ ਨਾਬਾਲਗ ਲੜਕੀ ਦੇ ਨਾਲ ਬਲਾਤਕਾਰ ਕਰਨ ਸਬੰਧੀ ਮਾਮਲਾ ਦਰਜ ਕੀਤਾ ਹੈ।
ਪੁਲਸ ਨੂੰ ਦਿੱਤੇ ਬਿਆਨ ਵਿਚ ਲੜਕੀ ਨੇ ਦੱਸਿਆ ਕਿ 7 ਜੁਲਾਈ 2017 ਨੂੰ ਰਾਤ ਲਗਭਗ 11.15 ਵਜੇ ਰਾਜਵਿੰਦਰ ਉਰਫ਼ ਲਵਲੀ, ਗੁਰਵਿੰਦਰ ਸਿੰਘ, ਗੁਰਮੇਲ ਸਿੰਘ ਸਾਰੇ ਵਾਸੀ ਪਿੰਡ ਇਸਲਾਮਵਾਲਾ ਨੇ ਉਸਦੇ ਨਾਲ ਬਲਾਤਕਾਰ ਕੀਤਾ। ਪੁਲਸ ਨੇ ਹੁਣ ਜਾਂਚ ਪੜ੍ਹਤਾਲ ਕਰਨ ਤੋਂ ਬਾਅਦ ਉਕਤ ਵਿਅਕਤੀਆਂ ਦੇ ਖਿਲਾਫ਼ ਭਾਰਤੀ ਦੰਡ ਸੰਹਿਤਾ ਦੀ ਧਾਰਾ 376ਡੀ, 506 ਅਤੇ 3,4 ਪਾਸਕੋ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ।
ਵਿਧਾਇਕ ਹੈਨਰੀ ਦੀ ਅਗਵਾਈ 'ਚ ਕਾਂਗਰਸ ਨਗਰ-ਨਿਗਮ ਚੋਣਾਂ ਲਈ ਤਿਆਰ
NEXT STORY