ਲੁਧਿਆਣਾ (ਅਨਿਲ) : ਥਾਣਾ ਸਲੇਮ ਟਾਬਰੀ ਦੇ ਅਧੀਨ ਆਉਂਦੀ ਗਗਨਦੀਪ ਕਾਲੋਨੀ ਦੇ ਰਹਿਣ ਵਾਲੇ 10 ਸਾਲਾਂ ਦੇ ਬੱਚੇ ਦੇ ਖੁੱਲ੍ਹੇ ਗਟਰ ’ਚ ਡਿੱਗਣ ਕਾਰਨ ਗੰਭੀਰ ਜ਼ਖਮੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਦਿੰਦੇ ਹੋਏ ਪੀੜਤ ਔਰਤ ਬਲਵਿੰਦਰ ਕੌਰ ਨੇ ਦੱਸਿਆ ਕਿ ਉਸ ਦਾ 10 ਸਾਲ ਦਾ ਲੜਕਾ ਹਰਜੋਤ ਸਿੰਘ, ਜੋ ਕਿ ਚੌਥੀ ਜਮਾਤ ’ਚ ਸਰਕਾਰੀ ਸਕੂਲ ਭੱਟੀਆਂ ਬੇਟ ’ਚ ਪੜ੍ਹਦਾ ਹੈ, ਜੋ ਦੁਪਹਿਰ ਨੂੰ ਟਿਊਸ਼ਨ ਪੜ੍ਹਨ ਲਈ ਚੀਮਾ ਕਾਲੋਨੀ ’ਚ ਜਾਂਦਾ ਹੈ।
ਬੀਤੇ ਦਿਨੀਂ ਉਹ ਸ਼ਾਮ ਕਰੀਬ 5.30 ਵਜੇ ਟਿਊਸ਼ਨ ਪੜ੍ਹ ਕੇ ਸਾਈਕਲ ’ਤੇ ਆਪਣੇ ਘਰ ਵਾਪਸ ਆ ਰਿਹਾ ਸੀ ਕਿ ਚੀਮਾ ਕਾਲੋਨੀ ’ਚ ਖੁੱਲ੍ਹੇ ਗਟਰ ’ਚ ਅਚਾਨਕ ਸਾਈਕਲ ਸਮੇਤ ਜਾ ਡਿੱਗਾ, ਜਿਸ ਕਾਰਨ ਉਹ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ ਅਤੇ ਉਸ ਦੇ ਸਿਰ ’ਤੇ ਡੂੰਘੀ ਸੱਟ ਲੱਗੀ। ਪੀੜਤ ਔਰਤ ਨੇ ਦੱਸਿਆ ਕਿ ਗਟਰ ’ਚ ਡਿੱਗਣ ਤੋਂ ਬਾਅਦ ਉਸ ਨਾਲ ਆ ਰਹੇ ਉਸ ਦੇ ਦੋਸਤਾਂ ਨੇ ਰੌਲਾ ਪਾਇਆ, ਜਿਸ ਤੋਂ ਬਾਅਦ ਉਥੇ ਆਸ-ਪਾਸ ਰਹਿਣ ਵਾਲੇ ਲੋਕ ਇਕੱਠੇ ਹੋਏ ਅਤੇ ਉਨ੍ਹਾਂ ਨੇ ਹਰਜੋਤ ਨੂੰ ਗਟਰ ’ਚੋਂ ਬਾਹਰ ਕੱਢਿਆ, ਜਿਸ ਤੋਂ ਬਾਅਦ ਉਸ ਨੂੰ ਇਲਾਜ ਲਈ ਨੇੜੇ ਦੇ ਡਾਕਟਰ ਕੋਲ ਲਿਜਾਇਆ ਗਿਆ।
ਇਹ ਵੀ ਪੜ੍ਹੋ : ਰੇਲਵੇ ਸਟੇਸ਼ਨ ’ਤੇ ਨਸ਼ਾ ਸਮੱਗਲਰ 1 ਕਿਲੋ ਅਫੀਮ ਸਣੇ ਕਾਬੂ
ਪੀੜਤ ਔਰਤ ਬਲਵਿੰਦਰ ਕੌਰ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕਰਦੇ ਹੋਏ ਕਿਹਾ ਕਿ ਅਜਿਹੇ ਖੁੱਲ੍ਹੇ ਗਟਰ ਛੱਡਣ ਵਾਲੇ ਲੋਕਾਂ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਕਿ ਅੱਗੇ ਤੋਂ ਕਿਸੇ ਵੀ ਵਿਅਕਤੀ ਦਾ ਕੋਈ ਰਿਸ਼ਤੇਦਾਰ ਖੁੱਲ੍ਹੇ ਗਟਰ ’ਚ ਨਾ ਡਿੱਗ ਸਕੇ ਅਤੇ ਅਜਿਹੀਆਂ ਦੁਰਘਟਨਾਵਾਂ ਮੁੜ ਨਾ ਵਾਪਰ ਸਕਣ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕਿਸਾਨਾਂ ਨੇ ਪ੍ਰਧਾਨ ਮੰਤਰੀ ਅਤੇ ਅਮਰੀਕੀ ਰਾਸ਼ਟਰਪਤੀ ਦਾ ਪੁਤਲਾ ਫੂਕ ਕੇ ਕੀਤਾ ਰੋਸ ਪ੍ਰਦਰਸ਼ਨ
NEXT STORY