ਲੁਧਿਆਣਾ (ਗੌਤਮ) - ਥਾਣਾ ਜੀ. ਆਰ. ਪੀ. ਦੇ ਸੀ. ਆਈ. ਏ. ਵਿੰਗ ਨੇ ਰੇਲਵੇ ਸਟੇਸ਼ਨ ’ਤੇ ਚੈਕਿੰਗ ਦੌਰਾਨ ਇਕ ਨਸ਼ਾ ਸਮੱਗਲਰ ਨੂੰ ਕਾਬੂ ਕਰ ਕੇ ਉਸ ਦੇ ਕਬਜ਼ੇ ’ਚੋਂ 1 ਕਿਲੋ ਅਮੀਫ ਬਰਾਮਦ ਕੀਤੀ ਹੈ। ਪੁਲਸ ਨੇ ਮੁਲਜ਼ਮ ਖਿਲਾਫ ਨਸ਼ਾ ਸਮੱਗਲਿੰਗ ਦੇ ਦੋਸ਼ਾਂ ਤਹਿਤ ਕੇਸ ਦਰਜ ਕੀਤਾ ਹੈ। ਮੁਲਜ਼ਮ ਦੀ ਪਛਾਣ ਫਗਵਾੜਾ ਦੇ ਰਹਿਣ ਵਾਲੇ ਕੁਲਵਿੰਦਰਬ ਸਿੰਘ ਉਰਫ ਬੱਬੂ ਵਜੋਂ ਕੀਤੀ ਹੈ। ਮੁਲਜ਼ਮ ਨੂੰ ਅਦਾਲਤ ’ਚ ਪੇਸ਼ ਕਰ ਕੇ ਰਿਮਾਂਡ ’ਤੇ ਲਿਆ ਗਿਆ ਹੈ।
ਇੰਸ. ਜੀਵਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਸ ਪਾਰਟੀ ਸਟੇਸ਼ਨ ’ਤੇ ਚੈਕਿੰਗ ਕਰਦੇ ਹੋਏ ਪੁਰਾਣੇ ਲੱਕੜ ਪੁਲ ਕੋਲ ਪੁੱਜੀ ਤਾਂ ਉਥੇ ਮੌਜੂਦ ਉਕਤ ਮੁਲਜ਼ਮ ਪੁਲਸ ਨੂੰ ਦੇਖ ਕੇ ਭੱਜਣ ਲੱਗਾ। ਸ਼ੱਕ ਹੋਣ ’ਤੇ ਮੁਲਜ਼ਮ ਨੂੰ ਰੋਕ ਕੇ ਤਲਾਸ਼ੀ ਲਈ ਗਈ ਤਾਂ ਉਸ ਦੇ ਸਾਮਾਨ ’ਚੋਂ ਅਫੀਮ ਬਰਾਮਦ ਹੋਈ। ਮੁਲਜ਼ਮ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ ਬਿਹਾਰ ਵਲੋਂ ਅਫੀਮ ਲੈ ਕੇ ਆਇਆ ਸੀ। ਲੁਧਿਆਣਾ ਸਟੇਸ਼ਨ ਤੋਂ ਉਸ ਨੇ ਟਰੇਨ ਬਦਲਣੀ ਸੀ। ਜਾਂਚ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਮੁਲਜ਼ਮ ਨਸ਼ਾ ਕਿਥੋਂ ਲੈ ਕੇ ਆਇਆ ਸੀ।
ਗਰਮੀ ਦਾ ਕਹਿਰ! ਅਗਲੇ 6 ਦਿਨਾਂ ’ਚ ਪੰਜਾਬ ਸਣੇ ਉੱਤਰ-ਪੱਛਮ ਭਾਰਤ ’ਚ ਲੂ ਦਾ ਅਲਰਟ
NEXT STORY