ਬਨੂੜ (ਗੁਰਪਾਲ) : ਬਨੂੜ ਤੋਂ ਅੰਬਾਲਾ ਵਾਇਆ ਤੇਪਲਾਂ ਹੋ ਕੇ ਜਾਂਦੇ ਬਾਬਾ ਬੰਦਾ ਸਿੰਘ ਬਹਾਦਰ ਮਾਰਗ ’ਤੇ ਇਕ ਕਾਰ ਅਤੇ ਟਰਾਲੇ ਦੀ ਆਹਮੋ-ਸਾਹਮਣੀ ਟੱਕਰ ਹੋ ਗਈ। ਇਸ ਹਾਦਸੇ ’ਚ ਕਾਰ ਸਵਾਰ ਨੌਜਵਾਨ ਦੀ ਮੌਤ ਅਤੇ 2 ਗੰਭੀਰ ਜ਼ਖ਼ਮੀ ਹੋ ਗਏ। ਜਾਣਕਾਰੀ ਅਨੁਸਾਰ ਬੀਤੀ ਰਾਤ ਹਰਿਆਣਾ ਦੇ ਜ਼ਿਲ੍ਹਾ ਝੱਜਰ ਅਧੀਨ ਪੈਂਦੇ ਜੋਰੀ ਨਗਰ ਬਹਾਦਰਗੜ੍ਹ ਦੇ ਤਿੰਨ ਨੌਜਵਾਨ, ਜੋ ਕਿ ਮਿੱਤਰ ਸਨ, ਕਾਰ ’ਚ ਸਵਾਰ ਹੋ ਕੇ ਸ਼ਿਮਲਾ ਆਪਣੇ ਨਿੱਜੀ ਕੰਮ ਲਈ ਜਾ ਰਹੇ ਸਨ। ਕਾਰ ਸਵਾਰ ਨੌਜਵਾਨ ਜਦੋਂ ਬਨੂੜ ਤੋਂ ਅੰਬਾਲਾ ਵਾਇਆ ਤੇਪਲਾਂ ਹੋ ਕੇ ਜਾਂਦੇ ਬਾਬਾ ਬੰਦਾ ਸਿੰਘ ਬਹਾਦਰ ਮਾਰਗ ’ਤੇ ਸਥਿਤ ਪਿੰਡ ਖਲੋਰ ਦੇ ਨਜ਼ਦੀਕ ਪਹੁੰਚੇ ਤਾਂ ਸਾਹਮਣੇ ਤੋਂ ਆ ਰਹੇ ਇਕ ਘੋੜਾ ਟਰਾਲੇ ਨਾਲ ਆਹਮੋ-ਸਾਹਮਣੀ ਟੱਕਰ ਹੋ ਗਈ।
ਇਹ ਵੀ ਪੜ੍ਹੋ : ਸ੍ਰੀ ਹਰਿਮੰਦਰ ਸਾਹਿਬ ਪਲਾਜ਼ਾ ’ਚ ਮਾਂ ਵਲੋਂ ਕਤਲ ਕਰਕੇ ਰੱਖੀ ਗਈ ਬੱਚੀ ਦੇ ਭਰਾ ਨੇ ਦੱਸਿਆ ਰੌਂਗਟੇ ਖੜ੍ਹੇ ਕਰਨ ਵਾਲਾ ਸੱਚ
ਇਹ ਟੱਕਰ ਇੰਨੀ ਭਿਆਨਕ ਸੀ ਕਿ ਦੋਵੇਂ ਵਾਹਨ ਖਤਾਨਾਂ ’ਚ ਪਲਟ ਗਏ ਅਤੇ ਕਾਰ ’ਚ ਸਵਾਰ ਤਿੰਨੋਂ ਨੌਜਵਾਨ ਗੰਭੀਰ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਚੁੱਕ ਕੇ ਇਲਾਜ ਲਈ ਚੰਡੀਗੜ੍ਹ ਦੇ ਸੈਕਟਰ-32 ਦੇ ਹਸਪਤਾਲ ਵਿਚ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਇਕ ਨੌਜਵਾਨ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਇਸ ਮਾਮਲੇ ਬਾਰੇ ਜਾਂਚ ਅਧਿਕਾਰੀ ਏ. ਐੱਸ. ਆਈ. ਰਾਮ ਕਿਸ਼ਨ ਨੇ ਦੱਸਿਆ ਕਿ ਮ੍ਰਿਤਕ ਦੀ ਪਹਿਚਾਣ ਵਿਜੇ ਕੁਮਾਰ (28) ਪੁੱਤਰ ਪ੍ਰੀਤਮ ਅਤੇ ਜ਼ਖ਼ਮੀ ਵਿਕਾਸ ਸੈਣੀ ਪੁੱਤਰ ਸੁਮੇਰ ਸਿੰਘ ਤੇ ਪ੍ਰਵੀਨ ਪੁੱਤਰ ਵਜ਼ੀਰ ਸਿੰਘ ਵਜੋ ਹੋਈ। ਉਨ੍ਹਾਂ ਦੱਸਿਆ ਕਿ ਨੌਜਵਾਨ ਦੀ ਲਾਸ਼ ਦਾ ਪੋਸਟਮਾਰਟਮ ਸੈਕਟਰ 32 ਦੇ ਹਸਪਤਾਲ ’ਚੋਂ ਕਰਵਾ ਕੇ ਵਾਰਸਾਂ ਦੇ ਸਪੁਰਦ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਲੋਕਾਂ ਨੇ ਭਰੇ ਬਾਜ਼ਾਰ ’ਚ ਚਾੜ੍ਹਿਆ ਪੰਜਾਬ ਪੁਲਸ ਦੇ ਮੁਲਾਜ਼ਮ ਦਾ ਕੁਟਾਪਾ, ਕਰਤੂਤ ਜਾਣ ਹੋਵੋਗੇ ਹੈਰਾਨ (ਵੀਡੀਓ)
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਅੰਮ੍ਰਿਤਸਰ ’ਚ ‘ਲੰਪੀ ਸਕਿਨ’ ਦੀ ਬੀਮਾਰੀ ਨੇ ਧਾਰਿਆ ਭਿਆਨਕ ਰੂਪ, ਫਤਾਹਪੁਰ ਡੇਅਰੀ ’ਚ 27 ਹੋਰ ਗਾਵਾਂ ਦੀ ਮੌਤ
NEXT STORY