ਅੰਮ੍ਰਿਤਸਰ (ਰਮਨ)- ‘ਲੰਪੀ ਸਕਿਨ’ ਦੀ ਬੀਮਾਰੀ ਅੰਮ੍ਰਿਤਸਰ ਵਿਚ ਮੌਤ ਦਾ ਤਾਂਡਵ ਖੇਡ ਰਹੀ ਹੈ ਅਤੇ ਹੁਣ ਇਸ ਨੇ ਭਿਆਨਕ ਰੂਪ ਧਾਰਨ ਕਰ ਲਿਆ ਹੈ। ਇਸ ਬੀਮਾਰੀ ਨਾਲ ਮਰਨ ਵਾਲੇ ਪਸ਼ੂਆਂ ਦੀ ਗਿਣਤੀ ਦਿਨੋ-ਦਿਨ ਵੱਧ ਰਹੀ ਹੈ। 13 ਅਗਸਤ ਨੂੰ ਫਤਾਹਪੁਰ ਡੇਅਰੀ ਕੰਪਲੈਕਸ ਵਿਚ 27 ਗਾਵਾਂ ਦੀ ਮੌਤ ਹੋ ਚੁੱਕੀ ਹੈ, ਜਿਨ੍ਹਾਂ ਵਿਚੋਂ 10 ਗਊਆਂ ਦੀ ‘ਲੰਪੀ ਸਕਿਨ’ ਬੀਮਾਰੀ ਕਾਰਨ ਮੌਤ ਹੋ ਚੁੱਕੀ ਹੈ, ਜਦਕਿ 17 ਗਾਵਾਂ ਹੋਰ ਬੀਮਾਰੀਆਂ ਕਾਰਨ ਮਰ ਚੁੱਕੀਆਂ ਹਨ। ਇਸ ਨਾਲ ਡੇਅਰੀ ਮਾਲਕਾਂ ਦਾ ਵੱਡਾ ਨੁਕਸਾਨ ਹੋ ਰਿਹਾ ਹੈ ਪਰ ਜਿਸ ਤਰ੍ਹਾਂ ਹਰ ਰੋਜ ਮਰਨ ਵਾਲੇ ਪਸ਼ੂਆਂ ਦੀ ਗਿਣਤੀ ਵੱਧਣ ਨਾਲ ਉਸ ਦੀ ਰੋਕਥਾਮ ਨੂੰ ਲੈ ਕੇ ਸਰਕਾਰੀ ਤੰਤਰ ’ਤੇ ਵੀ ਕਈ ਸਵਾਲ ਖੜ੍ਹੇ ਹੋ ਰਹੇ ਹਨ। ਜ਼ਿਆਦਾਤਰ ਸੰਕਰਮਿਤ ਗਾਵਾਂ ਗਊਸ਼ਾਲਾਵਾਂ ਅਤੇ ਡੇਅਰੀ ਫਾਰਮਾਂ ਤੋਂ ਮਿਲੀਆ ਹਨ।
ਪੜ੍ਹੋ ਇਹ ਵੀ ਖ਼ਬਰ: ਮਾਮਲਾ ਕੰਪਲੈਕਸ ’ਚ ਮ੍ਰਿਤਕ ਮਿਲੀ ਬੱਚੀ ਦਾ, ਪੋਸਟਮਾਰਟਮ ਤੋਂ ਬਾਅਦ ਪਿਤਾ ਨੂੰ ਸੌਂਪੀ ਢਾਈ ਸਾਲਾ ਦੀਪਜੋਤ ਦੀ ਲਾਸ਼
ਨਿਗਮ ਦੀ ਟੀਮ ਨੇ ਸ਼ਹਿਰ ਵਿਚੋਂ 7 ਆਵਾਰਾ ਬੀਮਾਰ ਗਊਆਂ ਨੂੰ ਚੁੱਕ ਕੇ ਨਿਗਮ ਦੀ ਹਦੂਦ ਵਿਚ ਰੱਖਿਆ, ਜਿਨ੍ਹਾਂ ਵਿਚੋਂ 2 ਗਊਆਂ ਲੰਪੀ ਦੀ ਬੀਮਾਰੀ ਨਾਲ ਪੀੜਤ ਪਾਈਆਂ ਗਈਆਂ, ਜਿਸ ਕਾਰਨ ਉਨ੍ਹਾਂ ਦਾ ਇਲਾਜ ਸ਼ੁਰੂ ਕਰ ਦਿੱਤਾ ਗਿਆ। ਦੂਜੇ ਪਾਸੇ ਨਿਗਮ ਸਿਹਤ ਵਿਭਾਗ ਦੀ ਟੀਮ ਨੇ ਫਤਾਹਪੁਰ ਡੇਅਰੀ ਕੰਪਲੈਕਸ ਤੋਂ 27 ਮ੍ਰਿਤਕ ਗਊਆਂ ਨੂੰ ਚੁੱਕ ਕੇ ਝਬਾਲ ਰੋਡ ਸਥਿਤ ਜਗ੍ਹਾ ’ਤੇ ਦੱਬ ਦਿੱਤਾ। ਐਡਵੋਕੇਟ ਪਲਵਿੰਦਰ ਸਿੰਘ ਪ੍ਰਿੰਸ ਨੇ ਦੱਸਿਆ ਕਿ ਸਰਕਾਰ ਅਤੇ ਪ੍ਰਸ਼ਾਸਨ ਨੂੰ ‘ਲੰਪੀ ਸਕਿਨ’ ਬੀਮਾਰੀ ਨੂੰ ਲੈ ਕੇ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ। ਇਸ ਬੀਮਾਰੀ ਕਾਰਨ ਹਰ ਰੋਜ ਗਊਆਂ ਮਰ ਰਹੀਆਂ ਹਨ, ਇਸ ਦੀ ਰੋਕਥਾਮ ਸਬੰਧੀ ਪਸ਼ੂ ਪਾਲਕਾਂ ਨੂੰ ਹਦਾਇਤਾਂ ਦਿੱਤੀਆਂ ਜਾਣ ਅਤੇ ਜ਼ਿਲ੍ਹੇ ਦੇ ਸਾਰੇ ਪਸ਼ੂਆਂ ਦਾ ਟੀਕਾਕਰਨ ਕੀਤਾ ਜਾਵੇ।
ਪੜ੍ਹੋ ਇਹ ਵੀ ਖ਼ਬਰ: ਸਰਹੱਦ ਪਾਰ: ਸਹੁਰੇ ਦੇ ਕਤਲ 'ਚ ਗਿਆ ਸੀ ਜੇਲ੍ਹ, ਜ਼ਮਾਨਤ 'ਤੇ ਆਉਣ ਮਗਰੋਂ ਪਤਨੀ ਤੇ ਸੱਸ ਨੂੰ ਦਿੱਤੀ ਭਿਆਨਕ ਮੌਤ
ਡੇਅਰੀ ਮਾਲਕਾਂ ਨੂੰ ਹੋ ਰਿਹੈ ਲੱਖਾਂ ਦਾ ਨੁਕਸਾਨ
ਦੁੱਧ ਦੇਣ ਵਾਲੀਆਂ ਗਾਵਾਂ ਜਿਸ ਤਰ੍ਹਾਂ ‘ਲੰਪੀ ਸਕਿਨ’ ਦੀ ਬੀਮਾਰੀ ਕਾਰਨ ਮਰ ਰਹੀਆਂ ਹਨ, ਉਸ ਨਾਲ ਉਨ੍ਹਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਰਿਹਾ ਹੈ। ਕਈ ਡੇਅਰੀ ਮਾਲਕਾਂ ਨੇ ਕਰਜ਼ਾ ਲੈ ਕੇ ਪਸ਼ੂ ਲਏ ਹਨ ਪਰ ਇਸ ਬੀਮਾਰੀ ਕਾਰਨ ਉਹ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਹੋ ਰਹੇ ਹਨ। ਸੀਨੀਅਰ ਵੈਟਰਨਰੀ ਡਾਕਟਰ ਅਮਰਨਪ੍ਰੀਤ ਸਿੰਘ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਨਿਗਮ ਵਲੋਂ ਕੁੱਲ 27 ਪਸ਼ੂ ਚੁੱਕੇ ਗਏ ਹਨ। ਇਨ੍ਹਾਂ ’ਚੋਂ 10 ਪਸ਼ੂਆਂ ਦੀ ‘ਲੰਪੀ ਸਕਿਨ’ ਬੀਮਾਰੀ ਨਾਲ ਮੌਤ ਹੋ ਚੁੱਕੀ ਹੈ, ਜਦਕਿ ਬਾਕੀ ਹੋਰ ਬੀਮਾਰੀਆਂ ਕਾਰਨ ਮਰ ਚੁੱਕੇ ਹਨ।
ਪੜ੍ਹੋ ਇਹ ਵੀ ਖ਼ਬਰ: ਮਮਦੋਟ ’ਚ ਸ਼ਰਮਸਾਰ ਹੋਈ ਮਾਂ ਦੀ ਮਮਤਾ, ਕੂੜੇ ਦੇ ਢੇਰ ’ਚੋਂ ਮਿਲਿਆ ਬਿਨਾਂ ਸਿਰ ਤੋਂ ਬੱਚੇ ਦਾ ਭਰੂਣ
ਵਿਦੇਸ਼ਾਂ ’ਚ ਬੈਠੇ ਅੱਤਵਾਦੀ ਪੰਜਾਬ ’ਚ ਕਰ ਰਹੇ ਨਾਰਕੋ ਟੈਰੇਜ਼ਿਮ, ਰਿੰਦਾ IAS ਦੇ ਇਸ਼ਾਰੇ ’ਤੇ ਕਰਦੈ ਅੱਤਵਾਦੀ ਮੂਵਮੈਂਟ
NEXT STORY