ਟਾਂਡਾ ਉੜਮੁੜ (ਵਰਿੰਦਰ ਪੰਡਿਤ, ਪਰਮਜੀਤ ਮੋਮੀ)- ਟਾਂਡਾ ਦੇ ਪਿੰਡ ਢਡਿਆਲਾ ਵਿਚ ਅੱਜ ਸਵੇਰੇ ਝੁੱਗੀਆਂ ਵਿਚ ਰਹਿੰਦੀ ਪ੍ਰਵਾਸੀ ਮਜਦੂਰ ਦੀ 11 ਵਰ੍ਹਿਆਂ ਦੀ ਧੀ ਦੀ ਸੱਪ ਦੇ ਦੱਸਣ ਕਾਰਨ ਮੌਤ ਹੋ ਗਈ। ਮੌਤ ਦਾ ਸ਼ਿਕਾਰ ਹੋਈ ਕੁੜੀ ਦੀ ਪਛਾਣ ਸ਼ਿਵਾਨੀ ਕੁਮਾਰੀ ਪੁੱਤਰੀ ਸ਼ਿਵ ਮਹਿਤੋ ਦੇ ਰੂਪ ਵਿਚ ਹੋਈ ਹੈ, ਜੋ ਤੀਜੀ ਜਮਾਤ ਵਿਚ ਪੜ੍ਹਦੀ ਸੀ। ਮਿਲੀ ਜਾਣਕਾਰੀ ਮੁਤਾਬਕ ਜਦੋਂ ਸਵੇਰੇ 11 ਵਜੇ ਦੇ ਕਰੀਬ ਸ਼ਿਵਾਨੀ ਕੱਪੜੇ ਲੈਣ ਲਈ ਝੁੱਗੀ ਵਿਚ ਗਈ ਤਾਂ ਟਰੰਕ ਥੱਲੇ ਮੌਜੂਦ ਸੱਪ ਨੇ ਉਸ ਨੂੰ ਡੱਸ ਲਿਆ। ਉਸ ਨੂੰ ਮੌਕੇ 'ਤੇ ਟਾਂਡਾ ਦੇ ਸਰਕਾਰੀ ਹਸਪਤਾਲ ਲਿਆਂਦਾ ਗਿਆ ਪਰ ਉਸ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ- ਜਲੰਧਰ ਦੇ ਸਕੇ ਭਰਾਵਾਂ ਦਾ ਸ਼ਰੇਆਮ ਹਾਈਵੇਅ ’ਤੇ ਕਤਲ, ਕੋਲ ਖੜ੍ਹ ਮੌਤ ਦਾ ਤਾਂਡਵ ਵੇਖਦੇ ਰਹੇ ਲੋਕ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਸੰਸਦ ਭਵਨ ਦੇ ਬਾਹਰ MP ਸੁਸ਼ੀਲ ਰਿੰਕੂ ਨੇ ਅਨੋਖੇ ਢੰਗ ਨਾਲ ਕੀਤਾ ਪ੍ਰਦਰਸ਼ਨ, ਕਹੀ ਇਹ ਗੱਲ
NEXT STORY