ਅੰਮ੍ਰਿਤਸਰ, (ਬਿਊਰੋ)- ਅਧਿਆਪਕਾਂ ਦੇ ਹਿੱਤਾਂ ਨੂੰ ਸੁਰੱਖਿਅਤ ਰੱਖਣ ਲਈ ਯਤਨਸ਼ੀਲ ਸਿਰਮੌਰ ਅਧਿਆਪਕ ਜਥੇਬੰਦੀ ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ ਵੱਲੋਂ ਪ੍ਰਾਇਮਰੀ/ਐਲੀਮੈਂਟਰੀ ਅਧਿਆਪਕਾਂ ਦੀਆਂ ਅਹਿਮ ਹੱਕੀ ਮੰਗਾਂ ਨੂੰ ਲੈ ਕੇ 25 ਤੋਂ 27 ਸਤੰਬਰ ਤੱਕ ਪੰਜਾਬ ਭਰ ਦੇ ਡਿਪਟੀ ਕਮਿਸ਼ਨਰਾਂ ਰਾਹੀਂ ਪੰਜਾਬ ਸਰਕਾਰ ਨੂੰ ਮੰਗ-ਪੱਤਰ ਭੇਜਣ ਉਪਰੰਤ 8 ਅਕਤੂਬਰ ਨੂੰ ਜ਼ਿਮਨੀ ਚੋਣ ਗੁਰਦਾਸਪੁਰ ਵਿਖੇ ਕੱਢੇ ਜਾ ਰਹੇ ਰੋਸ ਮਾਰਚ ਲਈ ਸਮੁੱਚੇ ਪ੍ਰਾਇਮਰੀ/ਐਲੀਮੈਂਟਰੀ ਅਧਿਆਪਕਾਂ ਅੰਦਰ ਭਾਰੀ ਉਤਸ਼ਾਹ ਹੈ ।
ਇਸ ਸਬੰਧੀ ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਹਰਜਿੰਦਰ ਪਾਲ ਸਿੰਘ ਪੰਨੂ ਨੇ ਦੱਸਿਆ ਕਿ ਈ. ਟੀ. ਯੂ. ਦੇ ਝੰਡੇ ਹੇਠ ਗੁਰਦਾਸਪੁਰ 'ਚ ਰੋਸ ਰੈਲੀ ਕਰਨ ਉਪਰੰਤ ਹਜ਼ਾਰਾਂ ਅਧਿਆਪਕਾਂ ਦਾ ਵਿਸ਼ਾਲ ਕਾਫਲਾ ਰੋਸ ਮਾਰਚ ਕਰਦਾ ਹੋਇਆ ਗੁਰਦਾਸਪੁਰ ਤੋਂ ਸ਼ੁਰੂ ਹੋ ਕੇ ਵੱਖ -ਵੱਖ ਪਿੰਡਾਂ 'ਚੋਂ ਦੀ ਹੁੰਦਾ ਹੋਇਆ ਦੀਨਾਨਗਰ ਵਿਖੇ ਸਿੱਖਿਆ ਮੰਤਰੀ ਨਿਵਾਸ ਤੱਕ ਪਹੁੰਚੇਗਾ।
ਪ੍ਰਧਾਨ ਪੰਨੂ ਨੇ ਦੱਸਿਆ ਕਿ ਪੰਜਾਬ ਭਰ ਦੇ ਸੂਬਾਈ ਆਗੂਆਂ, ਜ਼ਿਲਾ ਪ੍ਰਧਾਨਾਂ, ਜਨਰਲ ਸਕੱਤਰਾਂ, ਬਲਾਕ ਪ੍ਰਧਾਨਾਂ, ਕਲੱਸਟਰ ਪ੍ਰਧਾਨਾਂ ਅਤੇ ਹੋਰ ਆਗੂਆਂ ਦੀ ਅਗਵਾਈ ਹੇਠ 500 ਤੋਂ ਵੱਧ ਗੱਡੀਆਂ ਦਾ ਕਾਫਲਾ ਇਸ ਰੋਸ ਮਾਰਚ ਦਾ ਹਿੱਸਾ ਬਣੇਗਾ ਜਿਸ ਸਬੰਧੀ ਸੂਬਾ ਕਮੇਟੀ ਅਤੇ ਜ਼ਿਲਾ ਕਮੇਟੀਆਂ ਵਲੋਂ ਆਗੂਆਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ। ਈ. ਟੀ. ਯੂ. ਵਲੋਂ ਅਧਿਆਪਕਾਂ ਦੇ ਇਕੱਠੇ ਹੋਣ ਲਈ ਕਰਵਾਈ ਗਈ ਜਗ੍ਹਾ (ਪੈਲੇਸ) ਦੀ ਬੁਕਿੰਗ ਪ੍ਰਸ਼ਾਸਨ ਵਲੋਂ ਰੱਦ ਕਰਵਾਉਣ ਦੀ ਕਰੜੇ ਸ਼ਬਦਾਂ 'ਚ ਨਿਖੇਧੀ ਕਰਦਿਆਂ ਪੰਨੂ ਨੇ ਕਿਹਾ ਕਿ ਪ੍ਰਾਇਮਰੀ ਸਿੱਖਿਆ ਦੀ ਬਿਹਤਰੀ ਨਾਲ ਸੰਬੰਧਿਤ ਬਹੁਤ ਹੀ ਅਹਿਮ ਮੰਗਾਂ ਨੂੰ ਸਰਕਾਰ ਦੇ ਧਿਆਨ 'ਚ ਲਿਆ ਕੇ ਹੱਲ ਕਰਵਾਉਣ ਦੇ ਮਕਸਦ ਨਾਲ ਅਨੁਸ਼ਾਸਨ 'ਚ ਰਹਿ ਕੇ ਈ. ਟੀ. ਯੂ. ਵੱਲੋਂ ਕੱਢੇ ਜਾ ਰਹੇ ਰੋਸ ਮਾਰਚ 'ਚ ਜੇਕਰ ਪ੍ਰਸ਼ਾਸਨ ਵਲੋਂ ਕੋਈ ਹੋਰ ਅੜਚਨ ਪੈਦਾ ਕੀਤੀ ਗਈ ਤਾਂ ਉਨ੍ਹਾਂ ਦੀ ਜਥੇਬੰਦੀ ਵੱਲੋਂ ਉਸ ਦਾ ਤਿੱਖਾ ਵਿਰੋਧ ਕਰਦਿਆਂ ਮੌਕੇ 'ਤੇ ਹੀ ਹੋਰ ਸਖ਼ਤ ਐਕਸ਼ਨ ਕਰਨ ਦਾ ਐਲਾਨ ਕੀਤਾ ਜਾਵੇਗਾ ਜਿਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਤੇ ਸਰਕਾਰ ਦੀ ਹੋਵੇਗੀ । ਉਨ੍ਹਾਂ ਪ੍ਰਾਇਮਰੀ / ਐਲੀਮੈਂਟਰੀ ਅਧਿਆਪਕ ਵਰਗ ਨਾਲ ਸੰਬੰਧਿਤ ਹੋਰਨਾਂ ਯੂਨੀਅਨਾਂ ਦੇ ਆਗੂਆਂ ਨੂੰ ਵੀ ਇਸ ਰੋਸ ਮਾਰਚ ਨੂੰ ਸਮਰਥਨ ਦੇਣ ਦੀ ਪੁਰਜ਼ੋਰ ਅਪੀਲ ਕੀਤੀ।
ਇਸ ਮੌਕੇ ਸੂਬਾਈ ਆਗੂ ਨਰੇਸ਼ ਪਨਿਆੜ, ਹਰਜਿੰਦਰ ਹਾਂਡਾ, ਅਮਨਦੀਪ ਮਾਨਸਾ, ਧੰਨਾ ਸਿੰਘ ਸਵੱਦੀ, ਸਰਬਜੀਤ ਸਿੰਘ ਖਡੂਰ ਸਾਹਿਬ, ਸੁਧੀਰ ਢੰਡ, ਅੰਮ੍ਰਿਤਪਾਲ ਸਿੰਘ ਸੇਖੋਂ, ਰਵੀ ਵਾਹੀ ਕਪੂਰਥਲਾ, ਨੀਰਜ ਅਗਰਵਾਲ, ਨਿਰਭੈ ਸਿੰਘ ਫਤਿਹਗੜ੍ਹ ਸਾਹਿਬ, ਜਤਿੰਦਰ ਸਿੰਘ ਮੋਰਿੰਡਾ, ਕਰਨੈਲ ਸਿੰਘ ਸਾਂਧਰਾ, ਬੀ. ਕੇ. ਮਹਿਮੀ, ਜਤਿੰਦਰਪਾਲ ਸਿੰਘ ਰੰਧਾਵਾ, ਜਸਵਿੰਦਰ ਘਰਿਆਲਾ, ਸੋਹਨ ਮੋਗਾ, ਹਰਕ੍ਰਿਸ਼ਨ ਸਿੰਘ ਮੋਹਾਲੀ, ਸਤਬੀਰ ਸਿੰਘ ਰੌਣੀ, ਦੀਦਾਰ ਸਿੰਘ ਪਟਿਆਲਾ, ਪਰਮਜੀਤ ਸਿੰਘ ਬੁੱਢੀਪਿੰਡ, ਦਿਲਬਾਗ ਸਿੰਘ ਬੌਡੇ, ਤਲਵਿੰਦਰ ਸੈਦਪੁਰ, ਗੁਰਦੀਪ ਸਿੰਘ ਖੁਣਖੁਣ, ਲਖਵਿੰਦਰ ਸਿੰਘ ਕੈਰੇ, ਗੁਰਮੇਜ ਸਿੰਘ ਕਪੂਰਥਲਾ, ਗੁਰਦੀਪ ਸਿੰਘ ਮਾਂਗਟ, ਗੁਰਪ੍ਰੀਤ ਸਿੰਘ ਮੋਰਿੰਡਾ, ਹੈਰੀ ਮਲੋਟ, ਰਣਜੀਤ ਸਿੰਘ ਬਰਾੜ, ਨਵਦੀਪ ਸਿੰਘ ਅੰਮ੍ਰਿਤਸਰ, ਪਰਮਬੀਰ ਸਿੰਘ ਰੋਖੇ, ਸੁਖਦੇਵ ਸਿੰਘ ਵੇਰਕਾ, ਰਘਵਿੰਦਰ ਸਿੰਘ ਧੂਲਕਾ, ਗੁਰਪ੍ਰੀਤ ਸਿੰਘ ਵੇਰਕਾ, ਮਨਿੰਦਰ ਸਿੰਘ, ਗੁਰਪ੍ਰੀਤ ਸਿੰਘ ਥਿੰਦ, ਸਰਬਜੋਤ ਵਿਛੋਆ, ਮਨਿੰਦਰ ਸਿੰਘ ਤਰਨਤਾਰਨ, ਗੁਰਵਿੰਦਰ ਸਿੰਘ ਬੱਬੂ ਤੇ ਹੋਰ ਆਗੂ ਹਾਜ਼ਰ ਸਨ ।
ਦਾਜ ਦੀ ਬਲੀ ਚੜ੍ਹੀ ਕਾਲਜ ਦੀ ਲੈਕਚਰਾਰ
NEXT STORY