ਜਲੰਧਰ (ਬਿਊਰੋ) - ਕੋਰੋਨਾ ਦੇ ਦੌਰ ਅੰਦਰ ਜਗਬਾਣੀ ਦੀ ਵਿਸ਼ੇਸ਼ ਮੁਹਿੰਮ ‘‘ਮੈ ਠੀਕ ਠਾਕ ਹਾਂ’’ - ਇਹ ਚਿੱਠੀ ਆਸਟ੍ਰੇਲੀਆ ’ਚ ਰਹਿ ਰਹੀ ਪੁਨਰਦੀਪ ਕੌਰ ਜੋਹਲ ਵਲੋਂ ਆਪਣੇ ਆਪ ਨੂੰ ਲਿਖੀ ਗਈ ਹੈ। ਚਿੱਠੀ ਲਿਖਦੇ ਲਿਖਦੇ ਉਹ ਕਹਿ ਰਹੀ ਹੈ ਕਿ ਕਦੇ ਕਦੇ ਮਨੁੱਖ ਹੋਣ ਦਾ ਅਹਿਸਾਸ ਨਾ ਹੋਣਾ, ਕਿੰਨਾ ਖ਼ਤਰਨਾਕ ਹੋ ਸਕਦਾ ਹੈ? ਇਸ ਗੱਲ ਦੀ ਕਲਪਨਾ ਧਰਤੀ ਦਾ ਅੰਤ ਸਿਰਾ ਲੱਭਣ ਦੇ ਬਰਾਬਰ ਹੈ। ਕੁਦਰਤ ਦੇ ਇਸ ਠਹਿਰਾਅ ਨੂੰ ਸਵੈ-ਅਧਿਐਨ ਦੇ ਸੰਕੇਤ ਰੂਪ ਵਿਚ ਵਿਚਾਰੀਏ ਤਾਂ ਹੈਰਾਨੀ ਦੀ ਧੁੰਦ ‘ਚੋ ਨਿਕਲ ਕੇ ਆਪਣੇ ਆਪ ਨੂੰ ਇਕ ਅਜਿਹੇ ਚੌਂਕ ਵਿਚ ਪਾਓਗੇ, ਜਿਸਦੇ ਰਾਹ ਬੇਮਾਇਨੇ, ਬੇਮੰਜ਼ਿਲੇ, ਬੇਹੁੱਦਾ ਤੇ ਬੇਤੁੱਕੇ ਸ਼ਹਿਰਾਂ ਵੱਲ ਨੂੰ ਜਾਂਦੇ ਹਨ। ਇਹ ਵਾਇਰਸ ਆਪਣੇ ਨਾਲ ਸਾਨੂੰ, ਆਪੇ ਨੂੰ ਖੰਘਾਲਣ ਦਾ ਮੌਕਾ ਵੀ ਲੈ ਕੇ ਆਇਆ ਹੈ। ਸ਼ਾਇਦ ਇਹ ਆਫ਼ਤ ਸਾਨੂੰ ਕੁਦਰਤ ਦੇ ਨੇੜੇ ਕਰ ਜਾਵੇ। ਸਮਾਂ ਹੈ, ਆਪਣੇ ਆਪ ਤੋਂ ਆਜ਼ਾਦ ਹੋਣ ਦਾ, ਇਨਸਾਨ ਨੂੰ ਇਨਸਾਨ ਹੋ ਕੇ ਵਿਚਰਨ ਦਾ। ਕਾਇਨਾਤ ਮੌਕਾ ਦੇ ਰਹੀ ਹੈ, ਸੋਚਣ ਦਾ ਵਿਚਾਰਨ ਦਾ ਕਿ ਆਖ਼ਰ ਕੀ ਚਾਹੁੰਦਾ ਹੈ ਇਨਸਾਨ?


ਕੋਰੋਨਾ ਵਾਇਰਸ ਦੇ ਚੱਲ ਰਹੇ ਇਸ ਦੌਰ ਨੂੰ ਨਿਜਿੱਠਣ ਦੇ ਲਈ ਕਰਫ਼ਿਊ ਲਾਇਆ ਗਿਆ ਹੈ। ਅਜਿਹੇ ਹਾਲਾਤ ਵਿਚ ਬਹੁਤ ਸਾਰੇ ਸੱਜਣ ਆਪਣਿਆਂ ਤੋਂ ਵਿਛੜੇ ਹੋਏ ਹਨ। ਇਹ ਸਿਰਫ ਇਕ ਪ੍ਰਤੀਕਾਤਮਕ ਨਜ਼ਰੀਆ ਹੈ ਕਿ ਅਸੀਂ ਇੰਝ ਚਿੱਠੀ ਦੀ ਸ਼ਕਲ 'ਚ ਆਪਣੀਆਂ ਗੱਲਾਂ ਆਪਣੇ ਖਾਸ ਤੱਕ ਪਹੁੰਚਾਉਣ ਦੇ ਬਹਾਨੇ ਸਭ ਨਾਲ ਸਾਂਝੀਆਂ ਕਰੀਏ। ਜ਼ਿੰਦਗੀ ਦੀ ਇਸ ਭੱਜ ਦੌੜ 'ਚ ਅਕਸਰ ਇਹ ਸ਼ਿਕਾਇਤ ਹਮੇਸ਼ਾ ਰਹਿੰਦੀ ਹੈ ਕਿ ਬਹੁਤ ਕੁਝ ਅਣਕਹਿਆ ਰਹਿ ਗਿਆ। ਆਓ, ਉਸ ਅਣਕਹੇ ਨੂੰ ਅੱਜ ਅਸੀਂ ਖ਼ਤ ਦੀ ਸ਼ਕਲ 'ਚ ਜ਼ੁਬਾਨ ਦਾ ਨਾਂ ਦੇ ਦੇਈਏ। ਜੇਕਰ ਤੁਸੀਂ ਵੀ ਆਪਣੇ ਕਿਸੇ ਖਾਸ ਨਾਲ ਆਪਣੇ ਦਿਲ ਦੀ ਗੱਲ ਸਾਂਝੀ ਕਰਨਾ ਚਾਹੁੰਦੇ ਹੋ ਤਾਂ ਭੇਜੋ ਸਾਨੂੰ ਆਪਣਾ ਹੱਥ ਲਿਖਿਆ ਖ਼ਤ, ਜਿਸ ਨੂੰ ਅਸੀਂ ਆਪਣੀ ‘ਜਗਬਾਣੀ’ ਦੀ ਵੈੱਬਸਾਈਟ 'ਤੇ ਪ੍ਰਕਾਸ਼ਿਤ ਕਰਾਂਗੇ। ਸਾਨੂੰ ਉਮੀਦ ਅਤੇ ਵਿਸ਼ਵਾਸ਼ ਹੈ ਕਿ ਅਸੀਂ ਇਸ ਮੁਸ਼ਕਲ ਦੀ ਘੜੀ ’ਚ ਤੁਹਾਡੇ ਦਿਲ ਦੀ ਗੱਲ ਤੁਹਾਡੇ ਆਪਣਿਆਂ ਤੱਕ ਪਹੁੰਚਾ ਸਕੀਏ। ਸਾਨੂੰ ਤੁਸੀਂ ਆਪਣੀ ਲਿਖੀ ਹੋਈ ਚਿੱਠੀ news@jagbani.com ’ਤੇ ਮੇਲ ਕਰ ਸਕਦੇ ਹੋ।
ਸਿਹਤ ਵਿਭਾਗ ਦੀ ਜਾਨ ਨੂੰ ਨਵਾਂ ਪੰਗਾ, IDSP ਸਟਾਫ ਵੱਲੋਂ ਕੋਵਿਡ-19 ਦੀ ਰਿਪੋਰਟਿੰਗ ਬੰਦ ਕਰਨ ਦੀ ਚੇਤਾਵਨੀ
NEXT STORY