ਬਾਬਾ ਬਕਾਲਾ ਸਾਹਿਬ (ਰਾਕੇਸ਼) : ਦਰਿਆ ਬਿਆਸ ਵਿਖੇ ਮੂਰਤੀ ਵਿਸਰਜਨ ਕਰਦੇ ਸਮੇਂ 3 ਜਣਿਆਂ ਦੇ ਪਾਣੀ ਦੇ ਤੇਜ਼ ਵਹਾਅ ’ਚ ਰੁੜ ਜਾਣ ਦੀ ਮੰਦਭਾਗੀ ਘਟਨਾ ਸਾਹਮਣੇ ਆਈ ਹੈ। ਡੀ. ਐੱਸ. ਪੀ. ਸਵਿੰਦਰਪਾਲ ਸਿੰਘ ਨੇ ਦੱਸਿਆ ਕਿ ਦਰਿਆ ਬਿਆਸ ਵਿਖੇ ਵੱਖ-ਵੱਖ ਜਗ੍ਹਾਂ ਤੋਂ ਗੋਤਾਖੋਰਾਂ ਦੀ ਮਦਦ ਨਾਲ ਡੁੱਬੇ ਹੋਏ ਵਿਅਕਤੀਆਂ ਦੀ ਭਾਲ ਸ਼ੁਰੂ ਕਰਵਾਈ ਗਈ ਹੈ। ਭਾਲ ਦੌਰਾਨ ਹੀ ਪੁਲਸ ਨੂੰ ਇਕ ਹੋਰ ਹੀ ਅਣਪਛਾਤੇ ਨੌਜਵਾਨ ਦੀ ਲਾਸ਼ ਮਿਲੀ ਹੈ, ਜੋ ਕਾਫ਼ੀ ਬੁਰੀ ਹਾਲਤ ’ਚ ਹੈ।
ਇਹ ਵੀ ਪੜ੍ਹੋ : ਹਨ੍ਹੇਰੀ ਕਾਰਨ ਜਲੰਧਰ ਵਾਸੀ 9 ਘੰਟੇ ਰਹੇ ‘ਬਲੈਕ ਆਊਟ’’ਚ
ਪਾਣੀ ਕਾਰਨ ਅਣਪਛਾਤੇ ਨੌਜਵਾਨ ਦੀ ਲਾਸ਼ ਫੁੱਲੀ ਹੋਈ ਹੈ, ਜਿਸ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ। ਬਿਆਸ ਦਰਿਆ ’ਚ ਰੁੜੇ ਵਿਅਕਤੀ ਜਲੰਧਰ ਜ਼ਿਲ੍ਹੇ ਨਾਲ ਸਬੰਧਤ ਦੱਸੇ ਜਾਂਦੇ ਹਨ। ਪੁਲਸ ਨੇ ਦੋ ਨੌਜਵਾਨਾਂ ਦੇ ਰੁੜਣ ਦੀ ਪੁਸ਼ਟੀ ਕੀਤੀ ਗਈ ਹੈ।
ਇਹ ਵੀ ਪੜ੍ਹੋ : ਪਲਟ ਗਈ ਕਹਾਣੀ, ਭਾਜਪਾ ਦੀ ਰਣਨੀਤੀ ’ਤੇ ਫਿਰਿਆ ਪਾਣੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇*Join us on Whatsapp channel*👇
https://whatsapp.com/channel/0029Va94hsaHAdNVur4L170e
ਪੰਜਾਬ ਭਰ ਵਿਚ ਸ਼ਨੀਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ
NEXT STORY