ਚੰਡੀਗੜ੍ਹ/ਰੂਪਨਗਰ/ਬਠਿੰਡਾ : ਪੰਜਾਬ ਸਣੇ ਚੰਡੀਗੜ੍ਹ 'ਚ ਬੱਚਿਆਂ ਨੂੰ ਲੈ ਕੇ ਹੋਸ਼ ਉਡਾ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਪੰਜਾਬ ਦੇ ਬਠਿੰਡਾ, ਰੂਪਨਗਰ ਸਣੇ ਚੰਡੀਗੜ੍ਹ ਦੇ ਬੱਚਿਆਂ ਦੇ ਖੂਨ ਅਤੇ ਭੂਜਲ ਦੇ ਨਮੂਨਿਆਂ 'ਚ ਸੀਸੇ ਅਤੇ ਯੂਰੇਨੀਅਮ ਦੀ ਮਾਤਰਾ ਖ਼ਤਰਨਾਕ ਪੱਧਰ ਤੱਕ ਉੱਚ ਪਾਈ ਗਈ ਹੈ। ਇਸ ਸਬੰਧੀ ਕਰਵਾਏ ਗਏ ਇਕ ਸਰਵੇ ਤੋਂ ਇਸ ਦੀ ਜਾਣਕਾਰੀ ਮਿਲੀ ਹੈ। ਪੰਜਾਬ ਯੂਨੀਵਰਸਿਟੀ ਵਲੋਂ ਫਰੀਦਕੋਟ ਸਥਿਤ ਬਾਬਾ ਫਰੀਦ ਐੱਨ. ਜੀ. ਓ. ਦੇ ਸਹਿਯੋਗ ਨਾਲ ਕਰਵਾਏ ਗਏ ਇਸ ਸਰਵੇ 'ਚ ਬਠਿੰਡਾ, ਰੂਪਨਗਰ ਅਤੇ ਚੰਡੀਗੜ੍ਹ ਦੇ 5-15 ਸਾਲ ਦੀ ਉਮਰ ਦੇ ਬੱਚਿਆਂ ਦੇ ਬਲੱਡ ਦੇ 149 ਨਮੂਨੇ ਲਏ ਗਏ ਅਤੇ ਇਸ ਦੇ ਨਾਲ ਹੀ ਭੂਜਲ ਦੇ 137 ਨਮੂਨੇ ਲਏ ਗਏ। ਬਲੱਡ ਸੈਂਪਲਾਂ 26.17 ਫ਼ੀਸਦੀ ਨਮੂਨਿਆਂ 'ਚ ਸੀਸੇ ਦੀ ਮਾਤਰਾ ਵਿਸ਼ਵ ਸਿਹਤ ਸੰਗਠਨ ਦੀ ਸੁਰੱਖਿਅਤ ਲਿਮਟ ਤੋਂ 3.5 ਮਾਈਕ੍ਰੋਗ੍ਰਾਮ ਪ੍ਰਤੀ ਡੈਸੀਮੀਟਰ ਜ਼ਿਆਦਾ ਪਾਈ ਗਈ।
ਇਹ ਵੀ ਪੜ੍ਹੋ : ਪੰਜਾਬ 'ਚ ਅਗਲੇ 3 ਘੰਟੇ ਭਾਰੀ! ਤੂਫ਼ਾਨ ਨਾਲ ਭਾਰੀ ਮੀਂਹ ਦੀ ਚਿਤਾਵਨੀ, ਸਾਵਧਾਨ ਰਹਿਣ ਲੋਕ
ਬਠਿੰਡਾ 'ਚ 32.62 ਫ਼ੀਸਦੀ ਨਮੂਨਿਆਂ ਨੇ ਵਿਸ਼ਵ ਸਿਹਤ ਸੰਗਠਨ ਦੀ ਲਿਮਟ ਨੂੰ ਪਾਰ ਕੀਤਾ। ਰੂਪਨਗਰ 'ਚ 19.35 ਫ਼ੀਸਦੀ ਨਮੂਨੇ ਲਿਮਟ ਤੋਂ ਉੱਪਰ ਪਾਏ ਗਏ। ਇਸ ਦੇ ਨਾਲ ਹੀ ਚੰਡੀਗੜ੍ਹ 'ਚ ਵੀ 26.32 ਫ਼ੀਸਦੀ ਨਮੂਨਿਆਂ 'ਚ ਇਸ ਦੀ ਮਾਤਰਾ ਲਿਮਟ ਤੋਂ ਜ਼ਿਆਦਾ ਪਾਈ ਗਈ। ਜਾਂਚ ਦੌਰਾਨ ਬਠਿੰਡਾ ਦਾ ਪਾਣੀ ਸਭ ਤੋਂ ਪ੍ਰਦੂਸ਼ਿਤ ਮਿਲਿਆ। ਇੱਥੇ ਨਿਰਧਾਰਿਤ ਲਿਮਟ ਤੋਂ ਜ਼ਿਆਦਾ ਯੂਰੇਨੀਅਮ 17 ਨਮੂਨਿਆਂ 'ਚ ਮਿਲਿਆ। ਇਸ ਰਿਪੋਰਟ ਦੇ ਸਾਹਮਣੇ ਆਉਣ ਤੋਂ ਬਾਅਦ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਅਤੇ ਚੰਡੀਗੜ੍ਹ ਮਨੁੱਖੀ ਅਧਿਕਾਰ ਕਮਿਸ਼ਨ ਨੇ ਮਾਮਲੇ 'ਚ ਦਖ਼ਲ ਦਿੱਤਾ। ਇਸ ਪਾਇਲਟ ਅਧਿਐਨ ਦੇ ਨਤੀਜਿਆਂ ਨੂੰ ਪੰਜਾਬ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਮਨੁੱਖੀ ਅਧਿਕਾਰ ਕਮਿਸ਼ਨ ਨੇ ਇੱਕ ਗੰਭੀਰ ਜਨਤਕ ਸਿਹਤ ਸੰਕਟ ਅਤੇ ਇੱਕ ਗੰਭੀਰ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਾਰ ਦਿੱਤਾ ਹੈ। ਕਮਿਸ਼ਨ ਨੇ ਖ਼ਾਸ ਤੌਰ 'ਤੇ ਸੰਵਿਧਾਨ ਦੇ ਆਰਟੀਕਲ-21 (ਜੋ ਜੀਵਨ ਅਤੇ ਸਿਹਤ ਦੇ ਅਧਿਕਾਰ ਦੀ ਗਰੰਟੀ ਦਿੰਦਾ ਹੈ) ਦਾ ਹਵਾਲਾ ਦਿੱਤਾ। ਕਮਿਸ਼ਨ ਦੇ ਚੇਅਰਪਰਸਨ ਜਸਟਿਸ ਸੰਤ ਪ੍ਰਕਾਸ਼ ਨੇ ਜ਼ੋਰ ਦੇ ਕੇ ਕਿਹਾ ਕਿ ਬੱਚਿਆਂ ਦੀ ਸਿਹਤ 'ਤੇ ਅਸਰ ਪਾਉਣ ਵਾਲੇ ਵਾਤਾਵਰਣ ਦੇ ਨਿਘਾਰ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।
ਇਹ ਵੀ ਪੜ੍ਹੋ : PUNJAB : ਦਿਨ ਚੜ੍ਹਦਿਆਂ ਹੀ ਆਈ ਮਾੜੀ ਖ਼ਬਰ, ਰਾਤੋ-ਰਾਤ ਚੜ੍ਹ ਆਇਆ ਪਾਣੀ ਤੇ ਲੋਕ... (ਵੀਡੀਓ)
ਤੁਰੰਤ ਕਾਰਵਾਈ ਦੇ ਨਿਰਦੇਸ਼
ਮਨੁੱਖੀ ਅਧਿਕਾਰ ਕਮਿਸ਼ਨ ਨੇ ਪੰਜਾਬ ਅਤੇ ਚੰਡੀਗੜ੍ਹ ਦੇ ਮੁੱਖ ਸਕੱਤਰਾਂ ਨੂੰ ਤੁਰੰਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਸ ਦੇ ਨਾਲ ਹੀ ਪੰਜਾਬ ਦੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਪ੍ਰਮੁੱਖ ਸਕੱਤਰ ਅਤੇ ਚੰਡੀਗੜ੍ਹ ਦੇ ਮਿਊਂਸੀਪਲ ਕਮਿਸ਼ਨਰ ਨੂੰ ਪ੍ਰਭਾਵਿਤ ਖੇਤਰਾਂ, ਖ਼ਾਸ ਕਰਕੇ ਸਕੂਲਾਂ, ਆਂਗਣਵਾੜੀ ਕੇਂਦਰਾਂ ਅਤੇ ਪੇਂਡੂ ਘਰਾਂ ਵਿੱਚ ਆਰ. ਓ. ਵਾਟਰ ਸਿਸਟਮ ਦੀ ਸਹੀ ਸਥਾਪਨਾ ਅਤੇ ਰੱਖ-ਰਖਾਅ ਨੂੰ ਯਕੀਨੀ ਬਣਾਉਣ ਲਈ ਕਿਹਾ ਗਿਆ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਪਹੁੰਚੇ ਅਰਵਿੰਦ ਕੇਜਰੀਵਾਲ ਦਾ ਵੱਡਾ ਐਲਾਨ, ਹੋਣ ਜਾ ਰਿਹੈ ਵੱਡਾ ਬਦਲਾਅ
NEXT STORY