ਲੁਧਿਆਣਾ (ਖੁਰਾਣਾ) : ਇੱਥੇ ਤਾਜਪੁਰ ਸਥਿਤ ਬਿਜਲੀ ਘਰ ’ਚ ਲੱਗੀ ਭਿਆਨਕ ਅੱਗ ਤੋਂ ਬਾਅਦ ਕਈ ਇਲਾਕਿਆਂ 'ਚ ਕੋਹਰਾਮ ਮਚਿਆ ਹੋਇਆ ਹੈ। ਹਾਲਾਂਕਿ ਕੁੱਝ ਇਲਾਕਿਆਂ ਦੀ ਬਿਜਲੀ ਸਪਲਾਈ ਆਰਜ਼ੀ ਤੌਰ 'ਤੇ ਸ਼ੁਰੂ ਕਰ ਦਿੱਤੀ ਗਈ ਹੈ ਪਰ ਅਜੇ ਵੀ ਆਮ ਸਪਲਾਈ ਸ਼ੁਰੂ ਹੋਣ 'ਚ ਕੁੱਝ ਦਿਨਾਂ ਦਾ ਸਮਾਂ ਲੱਗ ਸਕਦਾ ਹੈ। ਇਸ ਦੇ ਨਾਲ ਹੀ ਅਧਿਕਾਰੀਆਂ ਨੂੰ ਜਲਦ ਤੋਂ ਜਲਦੀ ਹਾਲਾਤ ਠੀਕ ਕਰਨ ਲਈ ਸਖ਼ਤ ਹੁਕਮ ਜਾਰੀ ਕੀਤੇ ਗਏ ਹਨ। ਅੱਗ ਲੱਗਣ ਕਾਰਨ ਪਾਵਰਕਾਮ ਵਿਭਾਗ ਨੂੰ 7 ਕਰੋੜ ਰੁਪਏ ਤੋਂ ਵੱਧ ਦਾ ਆਰਥਿਕ ਨੁਕਸਾਨ ਹੋਣ ਦੀ ਸੰਭਾਵਨਾ ਹੈ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਡਾਇਰੈਕਟਰ ਡੀ. ਪੀ. ਐੱਸ. ਗਰੇਵਾਲ ਵਲੋਂ ਮੌਕੇ ਦਾ ਜਾਇਜ਼ਾ ਲੈਂਦੇ ਹੋਏ ਪਾਵਰਕਾਮ ਦੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੂੰ ਜੰਗੀ ਪੱਧਰ ’ਤੇ ਕੰਮ ਨਜਿੱਠਣ ਦੇ ਨਿਰਦੇਸ਼ ਦਿੱਤੇ ਗਏ ਹਨ, ਤਾਂ ਜੋ ਇਲਾਕੇ ’ਚ ਬਿਜਲੀ ਦੀ ਸਪਲਾਈ ਵਿਵਸਥਾ ਜਲਦ ਤੋਂ ਜਲਦ ਸ਼ੁਰੂ ਕੀਤੀ ਜਾ ਸਕੇ।
ਇਹ ਵੀ ਪੜ੍ਹੋ : ਪੰਜਾਬ 'ਚ ਵਾਹਨ ਚਾਲਕ ਹੋ ਜਾਣ Alert, ਇਨ੍ਹਾਂ Roads ਵੱਲ ਜਾਣ ਤੋਂ ਪਹਿਲਾਂ ਪੜ੍ਹ ਲਓ ਖ਼ਬਰ
ਹਜ਼ਾਰਾਂ ਘਰਾਂ ਦੀ ਬਿਜਲੀ ਹੋਈ ਗੁੱਲ
ਬਿਜਲੀ ਘਰ ਦੇ ਗਰਿੱਡ ਨੂੰ ਅੱਗ ਲੱਗਣ ਕਾਰਨ ਈਸਟ ਇਲਾਕੇ ਦੀਆਂ ਵੱਖ-ਵੱਖ ਕਾਲੋਨੀਆਂ ’ਚ ਪੈਂਦੇ 15,000 ਘਰੇਲੂ ਅਤੇ 1,000 ਉਦਯੋਗਿਕ ਘਰਾਣਿਆਂ ’ਚ ਬਿਜਲੀ ਦੀ ਸਪਲਾਈ ਵਿਵਸਥਾ ਠੱਪ ਹੋ ਗਈ ਹੈ, ਜਿਸ ਨੂੰ ਧਿਆਨ ’ਚ ਰੱਖਦੇ ਹੋਏ ਪਾਵਰਕਾਮ ਦੇ ਡਾਇਰੈਕਟਰ ਡੀ. ਪੀ. ਐੱਸ. ਗਰੇਵਾਲ ਵਲੋਂ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੂੰ ਰਾਤ-ਦਿਨ ਇਕ ਕਰ ਕੇ ਇਲਾਕੇ ’ਚ ਬਿਜਲੀ ਸਪਲਾਈ ਯਕੀਨੀ ਬਣਾਉਣ ਦੀ ਗੱਲ ’ਤੇ ਜ਼ੋਰ ਦਿੱਤਾ ਗਿਆ ਹੈ, ਤਾਂ ਕਿ ਕੋਈ ਵੀ ਪਰਿਵਾਰ ਜਾਂ ਵਪਾਰੀ ਵਰਗ ਬਿਜਲੀ ਅਤੇ ਪਾਣੀ ਵਰਗੀਆਂ ਮੁੱਢਲੀਆਂ ਸਹੂਲਤਾਂ ਤੋਂ ਵਾਂਝਾ ਨਾ ਰਹਿ ਸਕੇ। ਬਿਜਲੀ ਘਰ ’ਚ ਫੀਡਰਾਂ ਅਤੇ ਲਾਈਨਾਂ ਨੂੰ ਤੁਰੰਤ ਪ੍ਰਭਾਵ ਨਾਲ ਦਰੁੱਸਤ ਕਰਨ ਲਈ 100 ਤੋਂ ਵੱਧ ਮੁਲਾਜ਼ਮਾਂ, ਪਾਵਰਕਾਮ ਵਿਭਾਗ ਦੇ 10 ਦੇ ਕਰੀਬ ਐਕਸੀਅਨਾਂ ਅਤੇ ਐੱਸ. ਡੀ. ਓ. ਨੇ ਮੌਕਾ ਸੰਭਾਲ ਲਿਆ ਹੈ, ਜਿਨ੍ਹਾਂ ਦੀ ਅਗਵਾਈ ਖ਼ੁਦ ਪਾਵਰਕਾਮ ਵਿਭਾਗ ਦੇ ਚੀਫ ਇੰਜੀਨੀਅਰ ਜਗਦੇਵ ਸਿੰਘ ਹਾਂਸ ਅਤੇ ਡਿਪਟੀ ਚੀਫ ਇੰਜੀਨੀਅਰ ਈਸਟ ਸਰਕਲ ਸੁਰਜੀਤ ਸਿੰਘ ਵਲੋਂ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਲਈ ਜਾਰੀ ਹੋਏ ਸਖ਼ਤ ਹੁਕਮ, ਇਸ ਤਾਰੀਖ਼ ਤੱਕ ਰਹਿਣਗੇ ਲਾਗੂ
ਪੈਦਾ ਹੋਏ ਸੀ Blackout ਵਾਲੇ ਹਾਲਾਤ
ਇਸ ਮੌਕੇ ਪਾਵਰਕਾਮ ਵਿਭਾਗ ਦੇ ਪ੍ਰੋਟੈਕਸ਼ਨ ਐਂਡ ਮੈਨੇਜਮੈਂਟ ਦੇ ਇੰਜੀਨੀਅਰ ਪੁਨਰਦੀਪ ਸਿੰਘ ਬਰਾੜ ਵੀ ਮੁੱਖ ਤੌਰ ’ਤੇ ਪੁੱਜੇ। ਵਿਭਾਗ ਵਲੋਂ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਬੀਤੀ 11 ਦਸੰਬਰ ਦੀ ਸ਼ਾਮ ਕਰੀਬ ਸਵਾ 5 ਵਜੇ ਤਾਜਪੁਰ ਰੋਡ ਸਥਿਤ 66 ਕੇ. ਵੀ. ਸਬ-ਸਟੇਸ਼ਨ ਪਾਵਰ ਟਰਾਂਸਫਾਰਮਰ ਤੋਂ ਚੰਗਿਆੜੀਆਂ ਉੱਠਣ ਕਾਰਨ ਮੌਕੇ ’ਤੇ ਲੱਗਾ 31.5 ਐੱਮ. ਵੀ. ਏ. ਟਰਾਂਸਫਾਰਮਰ ਅੱਗ ਦੀਆਂ ਭਿਆਨਕ ਲਪਟਾਂ ’ਚ ਘਿਰ ਗਿਆ ਅਤੇ ਦੇਖਦੇ ਹੀ ਦੇਖਦੇ ਅੱਗ ਨਾਲ ਲੱਗੇ ਦੂਜੇ 31.5 ਐੱਮ. ਵੀ. ਏ. ਦੀ ਸਮਰੱਥਾ ਵਾਲੇ ਟਰਾਂਸਫਾਰਮਰ ਤੱਕ ਪੁੱਜ ਗਈ, ਜਿਸ ਕਾਰਨ ਦੋਵੇਂ ਟਰਾਂਸਫਾਰਮਰ ਬੁਰੀ ਤਰ੍ਹਾਂ ਸੜ ਗਏ ਅਤੇ ਜ਼ਿਆਦਾਤਰ ਇਲਾਕਿਆਂ ’ਚ ਬਲੈਕ ਆਊਟ ਵਾਲੇ ਹਾਲਾਤ ਪੈਦਾ ਹੋ ਗਏ।
ਅਸਥਾਈ ਤੌਰ 'ਤੇ ਸਪਲਾਈ ਕੀਤੀ ਬਹਾਲ
ਅਧਿਕਾਰੀਆਂ ਨੇ ਦਾਅਵਾ ਕੀਤਾ ਹੈ ਕਿ ਪਾਵਰਕਾਮ ਵਿਭਾਗ ਦੀਆਂ ਵੱਖ-ਵੱਖ ਟੀਮਾਂ ਵਲੋਂ ਅੱਗ ਲੱਗਣ ਤੋਂ ਕੁਝ ਸਮਾਂ ਬਾਅਦ ਹੀ ਮੌਕੇ ’ਤੇ ਪੁੱਜ ਕੇ ਦੇਰ ਸ਼ਾਮ ਨੂੰ ਮੋਰਚਾ ਸੰਭਾਲ ਲਿਆ ਗਿਆ ਅਤੇ ਦੇਰ ਰਾਤ ਨੂੰ ਇਲਾਕੇ ’ਚ ਸਥਿਤ ਬਿਜਲੀ ਦੇ ਹੋਰਨਾਂ ਫੀਡਰਾਂ ’ਤੇ ਲੋਡ ਪਾ ਕੇ ਜ਼ਿਆਦਾਤਰ ਇਲਾਕਿਆਂ ’ਚ ਬਿਜਲੀ ਦੀ ਸਪਲਾਈ ਸ਼ੁਰੂ ਕਰ ਦਿੱਤੀ ਗਈ। ਅਧਿਕਾਰੀਆਂ ਨੇ ਦਾਅਵਾ ਕੀਤਾ ਹੈ ਕਿ ਜ਼ਿਆਦਾਤਰ ਘਰੇਲੂ ਇਲਾਕਿਆਂ ’ਚ ਬਿਜਲੀ ਦੀ ਅਸਥਾਈ ਤੌਰ ’ਤੇ ਸਪਲਾਈ ਬਹਾਲ ਕਰ ਦਿੱਤੀ ਗਈ ਹੈ, ਜਦੋਂ ਕਿ ਉਦਯੋਗਿਕ ਘਰਾਣਿਆਂ ਅਤੇ ਹੋਰਨਾਂ ਬਚੇ ਇਲਾਕਿਆਂ ’ਚ ਬਿਜਲੀ ਦੀ ਆਮ ਸਪਲਾਈ ਸ਼ੁਰੂ ਹੋਣ ’ਚ ਅਜੇ ਕੁੱਝ ਹੋਰ ਸਮਾਂ ਲੱਗ ਸਕਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸੁਖਬੀਰ 'ਤੇ ਹਮਲੇ ਦੀ CCTV ਫੁਟੇਜ ਨਾ ਦੇਣ 'ਤੇ CM ਮਾਨ ਦਾ ਵੱਡਾ ਬਿਆਨ
NEXT STORY