ਲੁਧਿਆਣਾ (ਸੰਨੀ) : ਸ਼ਹਿਰ 'ਚ ਸ਼ਰਾਬ ਪੀ ਕੇ ਵਾਹਨ ਚਲਾਉਣ ਵਾਲੇ ਚਾਲਕਾਂ ਨੂੰ ਸਾਵਧਾਨ ਹੋਣ ਦੀ ਲੋੜ ਹੈ ਕਿਉਂਕਿ ਜੇਕਰ ਪੁਲਸ ਦੇ ਹੱਥੇ ਚੜ੍ਹ ਗਏ ਤਾਂ ਤੁਹਾਡਾ ਡਰਾਈਵਿੰਗ ਲਾਇਸੈਂਸ ਤੱਕ ਸਸਪੈਂਡ ਹੋ ਸਕਦਾ ਹੈ। ਦਰਅਸਲ ਬੀਤੇ ਨਵੰਬਰ ਮਹੀਨੇ ਦੌਰਾਨ ਹੀ ਟ੍ਰੈਫਿਕ ਪੁਲਸ ਨੇ 276 ਵਾਹਨ ਚਾਲਕਾਂ ਦੇ ਚਲਾਨ ਕੀਤੇ ਹਨ, ਜੋ ਡਰਾਈਵਿੰਗ ਦੌਰਾਨ ਨਸ਼ੇ 'ਚ ਧੁੱਤ ਸਨ। ਭਾਵੇਂ ਪਿਛਲੇ ਕਈ ਮਹੀਨਿਆਂ ਤੋਂ ਟ੍ਰੈਫਿਕ ਪੁਲਸ ਵੱਲੋਂ ਸ਼ਰਾਬ ਪੀ ਕੇ ਵਾਹਨ ਚਲਾਉਣ ਵਾਲਿਆਂ ’ਤੇ ਸ਼ਿਕੰਜਾ ਕੱਸਣ ਲਈ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਪਰ ਨਵੰਬਰ ਮਹੀਨੇ ਦੌਰਾਨ ਰਿਕਾਰਡ ਤੋੜ ਚਲਾਨ ਕੱਟੇ ਗਏ ਹਨ। ਪਿਛਲੇ ਕਈ ਮਹੀਨਿਆਂ ਤੋਂ ਟ੍ਰੈਫਿਕ ਪੁਲਸ ਵੱਲੋਂ ਸ਼ਰਾਬ ਪੀ ਕੇ ਵਾਹਨ ਚਲਾਉਣ ਵਾਲਿਆਂ ’ਤੇ ਸ਼ਿਕੰਜਾ ਕੱਸਣ ਲਈ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਪਰ ਨਵੰਬਰ ਮਹੀਨੇ ਦੌਰਾਨ ਰਿਕਾਰਡ ਤੋੜ ਚਲਾਨ ਕੱਟੇ ਗਏ ਹਨ। ਇਨ੍ਹਾਂ ਦੀ ਅਗਵਾਈ ਟ੍ਰੈਫਿਕ ਪੁਲਸ ਦੇ ਜ਼ੋਨ ਇੰਚਾਰਜ ਕਰ ਰਹੇ ਹਨ। ਟ੍ਰੈਫਿਕ ਪੁਲਸ ਵਲੋਂ ਜਿਨ੍ਹਾਂ ਪੁਆਇੰਟਾਂ ਨੂੰ ਸ਼ਰਾਬ ਦੇ ਨਾਕਿਆਂ ਦੇ ਲਈ ਚੁਣਿਆ ਗਿਆ ਹੈ, ਉਨ੍ਹਾਂ 'ਚ ਚੰਡੀਗੜ੍ਹ ਰੋਡ, ਮਲਹਾਰ ਰੋਡ, ਜਲੰਧਰ ਬਾਈਪਾਸ, ਸਾਊਥ ਸਿਟੀ, ਇਸ਼ਮੀਤ ਚੌਂਕ, ਢੰਡਾਰੀ, ਲੋਧੀ ਕਲੱਬ, ਜੀ. ਐੱਨ. ਈ ਕਾਲਜ ਰੋਡ ਆਦਿ ਪ੍ਰਮੁੱਖ ਹਨ।
ਇਹ ਵੀ ਪੜ੍ਹੋ : ਪੰਜਾਬ 'ਚ 2 ਦਿਨ ਬੈਂਕ ਰਹਿਣਗੇ ਬੰਦ, ਛੇਤੀ-ਛੇਤੀ ਨਬੇੜ ਲਓ ਜ਼ਰੂਰੀ ਕੰਮ
ਐਲਕੋਮੀਟਰ ਦੀ ਸਹਾਇਤਾ ਨਾਲ ਕਰ ਰਹੇ ਜਾਂਚ
ਟ੍ਰੈਫਿਕ ਪੁਲਸ ਦੀਆਂ ਵਿਸ਼ੇਸ਼ ਟੀਮਾਂ ਐਲਕੋਮੀਟਰ ਦੀ ਸਹਾਇਤਾ ਨਾਲ ਵਾਹਨ ਚਾਲਕਾਂ ਦਾ ਅਲਕੋਹਲ ਟੈਸਟ ਕਰਦੀਆਂ ਹਨ। ਟੈਸਟ ਪਾਜ਼ੀਟਿਵ ਆਉਣ ’ਤੇ ਵਾਹਨ ਚਾਲਕਾਂ ਦੇ ਚਾਲਾਨ ਕੀਤੇ ਜਾ ਰਹ ਹਨ। ਪੁਲਸ ਦੇ ਕੋਲ ਦਰਜਨਾਂ ਦੀ ਗਿਣਤੀ 'ਚ ਐਲਕੋਮੀਟਰ ਉਪਲੱਬਧ ਹਨ।
ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਲਈ ਜਾਰੀ ਹੋਈ Advisory, ਬੇਹੱਦ ਚੌਕਸ ਰਹਿਣ ਦੀ ਲੋੜ
ਹੋ ਸਕਦਾ ਹੈ ਡਰਾਈਵਿੰਗ ਲਾਇਸੈਂਸ ਸਸਪੈਂਡ
ਸ਼ਰਾਬੀ ਚਾਲਕਾਂ ਦੇ ਚਾਲਾਨ ਭੁਗਤਾਨ ਦੇ ਲਈ ਅਦਾਲਤ 'ਚ ਭੇਜੇ ਜਾ ਰਹੇ ਹਨ। ਇੱਥੇ ਜ਼ੁਰਮ ਕਰਨ ਵਾਲਿਆਂ ਨੂੰ ਜੁਰਮਾਨਾ ਰਾਸ਼ੀ ਦੇ ਨਾਲ-ਨਾਲ ਸਜ਼ਾ ਵੀ ਸੁਣਾਈ ਜਾ ਸਕਦੀ ਹੈ। ਇਸ ਦੇ ਨਾਲ ਹੀ ਪਿਆੜ ਵਾਹਨ ਚਾਲਕਾਂ ਦਾ ਡਰਾਈਵਿੰਗ ਲਾਇਸੈਂਸ ਵੀ ਸਸਪੈਂਡ ਕਰਨ ਦਾ ਨਿਯਮ ਹੈ। ਸ਼ਰਾਬ ਦਾ ਸੇਵਨ ਕਰਕੇ ਵਾਹਨ ਚਲਾਉਣ ਵਾਲੇ ਚਾਲਕਾਂ ਦਾ ਲਾਇਸੈਂਸ 3 ਮਹੀਨੇ ਦੇ ਲਈ ਸਸਪੈਂਡ ਕੀਤਾ ਜਾ ਸਕਦਾ ਹੈ।
ਚਾਲਕ ਨਿਯਮਾਂ ਦੇ ਅਨੁਰੂਪ ਹੀ ਚਲਾਉਣ ਵਾਹਨ : ਏ. ਸੀ. ਪੀ ਜਤਿਨ
ਏ. ਸੀ. ਪੀ ਟ੍ਰੈਫਿਕ ਜਤਿਨ ਬਾਂਸਲ ਦਾ ਕਹਿਣਾ ਹੈ ਕਿ ਲੋਕ ਨਿਯਮਾਂ ਦੇ ਅਨੁਸਾਰ ਹੀ ਆਪਣੇ ਚਲਾਉਣ। ਉਨ੍ਹਾਂ ਨੇ ਕਿਹਾ ਕਿ ਸ਼ਰਾਬ ਜਾਂ ਕਿਸੇ ਹੋਰ ਨਸ਼ੇ ਦਾ ਸੇਵਨ ਕਰਕੇ ਡਰਾਈਵਿੰਗ ਕਰਨ ਨਾਲ ਚਾਲਕ ਦਾ ਵਾਹਨ ’ਤੇ ਕੰਟਰੋਲ ਨਹੀਂ ਰਹਿੰਦਾ। ਇਸ ਨਾਲ ਹਾਦਸੇ ਹੋਣ ਦਾ ਸ਼ੱਕ ਬਣਿਆ ਰਹਿੰਦਾ ਹੈ। ਉਨ੍ਹਾਂ ਨੇ ਕਿਹਾ ਕਿ ਟ੍ਰੈਫਿਕ ਪੁਲਸ ਦੀ ਇਹ ਕਾਰਵਾਈ ਆਉਣ ਵਾਲੇ ਦਿਨਾਂ ਵਿਚ ਵੀ ਲਗਾਤਾਰ ਜਾਰੀ ਰਹੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਸਰਕਾਰ ਨੇ ਵਧਾਈ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਦੀ ਸੁਰੱਖਿਆ
NEXT STORY