ਚੰਡੀਗੜ੍ਹ : ਚੰਡੀਗੜ੍ਹ ਦੇ ਸੈਕਟਰ-10 'ਚ ਪੰਜਾਬ ਪੁਲਸ ਦੇ ਸੇਵਾਮੁਕਤ ਅਧਿਕਾਰੀ ਦੇ ਘਰ ਗ੍ਰਨੇਡ ਹਮਲਾ ਕਰਨ ਦੇ ਮਾਮਲੇ 'ਚ ਵੱਡਾ ਮੋੜ ਆ ਗਿਆ ਹੈ। ਅਸਲ 'ਚ ਸੋਸ਼ਲ ਮੀਡੀਆ 'ਤੇ ਇਕ ਪੋਸਟ ਵਾਇਰਲ ਹੋ ਰਹੀ ਹੈ। ਇਹ ਕਥਿਤ ਪੋਸਟ ਹੈਪੀ ਪਸ਼ੀਆ ਦੇ ਅਕਾਊਂਟ ਤੋਂ ਸਾਂਝੀ ਕੀਤੀ ਗਈ ਹੈ। ਇਸ ਪੋਸਟ 'ਚ ਉਕਤ ਗ੍ਰਨੇਡ ਹਮਲੇ ਦੀ ਜ਼ਿੰਮੇਵਾਰੀ ਲਈ ਗਈ ਹੈ। ਇਸ 'ਚ ਲਿਖਿਆ ਗਿਆ ਹੈ ਕਿ 1986 'ਚ ਸ਼ਹੀਦ ਕੀਤੇ ਸਿੰਘਾਂ ਦਾ ਬਦਲਾ ਗ੍ਰਨੇਡ ਹਮਲਾ ਕਰਕੇ ਲਿਆ ਗਿਆ ਹੈ।
ਇਹ ਵੀ ਪੜ੍ਹੋ : ਭਾਰੀ ਮੀਂਹ ਦੇ ਅਲਰਟ ਨਾਲ ਲੋਕਾਂ ਲਈ ਜਾਰੀ ਹੋਈ Advisory, ਜ਼ਰਾ ਰਹੋ ਬਚ ਕੇ
ਪੋਸਟ ਦੇ ਅਖ਼ੀਰ 'ਚ ਬੱਬਰ ਖ਼ਾਲਸਾ ਇੰਟਰਨੈਸ਼ਨਲ ਦਾ ਵੀ ਜ਼ਿਕਰ ਕੀਤਾ ਗਿਆ ਹੈ। ਹਾਲਾਂਕਿ 'ਜਗਬਾਣੀ' ਇਸ ਪੋਸਟ ਦੀ ਪੁਸ਼ਟ ਨਹੀਂ ਕਰਦਾ। ਫਿਲਹਾਲ ਪੁਲਸ ਵਲੋਂ ਪੋਸਟ ਦੀ ਜਾਂਚ ਕੀਤੀ ਜਾ ਰਹੀ ਹੈ। ਦੱਸਣਯੋਗ ਹੈ ਕਿ ਬੀਤੇ ਦਿਨ ਚੰਡੀਗੜ੍ਹ ਦੇ ਸੈਕਟਰ-10 ਦੀ ਕੋਠੀ 575 'ਚ ਗ੍ਰਨੇਡ ਨਾਲ ਹਮਲਾ ਕੀਤਾ ਗਿਆ ਸੀ। ਇਹ ਕੋਠੀ ਪੰਜਾਬ ਪੁਲਸ ਦੇ ਸੇਵਾਮੁਕਤ ਐੱਸ. ਪੀ. ਜਸਕੀਰਤ ਸਿੰਘ ਵਲੋਂ ਖ਼ਾਲੀ ਕੀਤੀ ਗਈ ਸੀ, ਜਿਸ ਬਾਰੇ ਹਮਲਾਵਰਾਂ ਨੂੰ ਅਹਿਸਾਸ ਨਹੀਂ ਸੀ
ਇਹ ਵੀ ਪੜ੍ਹੋ : ਪੰਜਾਬ ਵਾਸੀਓ ਹੋ ਜਾਓ Alert, ਸੂਬੇ 'ਚ ਭਾਰੀ ਮੀਂਹ ਦੀ ਚਿਤਾਵਨੀ (ਵੀਡੀਓ)
ਦਹਿਸ਼ਤਗਰਦਾਂ ਤੇ 2 ਲੱਖ ਦਾ ਇਨਾਮ
ਪੁਲਸ ਨੇ ਸੈਕਟਰ-10 ਦੀ ਕੋਠੀ 'ਚ ਹਮਲਾ ਕਰਨ ਵਾਲਿਆਂ 'ਤੇ ਇਨਾਮ ਰੱਖਿਆ ਹੈ। ਦੋਵੇਂ ਮੁਲਜ਼ਮਾਂ ਦੀ ਜਾਣਕਾਰੀ ਦੇਣ ਵਾਲੇ ਨੂੰ 2 ਲੱਖ ਰੁਪਏ ਦਿੱਤੇ ਜਾਣਗੇ। ਜਾਣਕਾਰੀ ਦੇਣ ਵਾਲੇ ਵਿਅਕਤੀ ਦਾ ਨਾਂ ਗੁਪਤ ਰੱਖਿਆ ਜਾਵੇਗਾ। ਐੱਸ. ਐਸ. ਪੀ. ਨੇ ਦੱਸਿਆ ਕਿ ਹਮਲਾਵਰਾਂ ਨੇ ਕਾਲੇ ਕੱਪੜੇ ਪਾਏ ਹੋਏ ਸਨ। ਇਕ ਦੀ ਪਿੱਠ 'ਤੇ ਬੈਗ ਲਟਕਿਆ ਹੋਇਆ ਸੀ। ਉੱਥੇ ਹੀ ਹਮਲੇ 'ਚ ਅੱਤਵਾਦੀ ਰਿੰਦਾ ਦਾ ਨਾਂ ਸਾਹਮਣੇ ਆਉਣ 'ਤੇ ਐੱਨ. ਆਈ. ਏ. ਦੀ ਟੀਮ ਸੈਕਟਰ-10 ਸਥਿਤ ਕੋਠੀ ਪਹੁੰਚੀ। ਟੀਮਾਂ ਵੱਖ-ਵੱਖ ਪਹਿਲੂਆਂ ਤੋਂ ਜਾਂਚ 'ਚ ਰੁੱਝੀਆਂ ਹੋਈਆਂ ਹਨ। ਐੱਨ. ਆਈ. ਏ. ਟੀਮ ਸਾਰੇ ਪਹਿਲੂਆਂ ਤੋਂ ਪੜਤਾਲ ਕਰ ਰਹੀ ਹੈ। ਹੁਣ ਤੱਕ ਦੀ ਜਾਂਚ 'ਚ ਸਾਹਮਣੇ ਆਇਆ ਕਿ ਹੈਂਡ ਗ੍ਰੇਨੇਡ ਹਮਲਾ ਪਾਕਿਸਤਾਨ ਤੋਂ ਅੱਤਵਾਦੀ ਰਿੰਦਾ ਨੇ ਕੀਤਾ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮੋਟਰਸਾਈਕਲ ਤੋਂ ਛਾਲ ਮਾਰ 2 ਵਿਅਕਤੀ ਪੁਲਸ ਹਿਰਾਸਤ 'ਚੋਂ ਹੋਏ ਫ਼ਰਾਰ
NEXT STORY